ਜੀਵਨਸਾਥੀ ਦੀਆਂ ਇਨ੍ਹਾਂ ਗੱਲਾਂ ਨੂੰ ਨਾ ਕਰੋ ਨਜ਼ਰਅੰਦਾਜ਼

Wednesday, Apr 12, 2017 - 11:46 AM (IST)

ਜੀਵਨਸਾਥੀ ਦੀਆਂ ਇਨ੍ਹਾਂ ਗੱਲਾਂ ਨੂੰ ਨਾ ਕਰੋ ਨਜ਼ਰਅੰਦਾਜ਼

ਨਵੀਂ ਦਿੱਲੀ— ਉਂਝ ਤਾਂ ਵਿਆਹ ਦੇ ਰਿਸ਼ਤੇ ''ਚ ਨੋਕ-ਝੋਕ ਹੋਣਾ ਆਮ ਗੱਲ ਹੈ ਪਰ ਜਦੋਂ ਗੱਲ ਲੜਾਈ ''ਚ ਬਦਲ ਜਾਵੇ ਤਾਂ ਰਿਸ਼ਤਾ ਬੋਝ ਲੱਗਣ ਲੱਗਦਾ ਹੈ ਪਰ ਇਸ ਦੇ ਬਾਵਜੂਦ ਵੀ ਖਾਸ ਕਰਕੇ ਔਰਤਾਂ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਦਿੰਦੀਆਂ ਹਨ, ਜਿਸ ਦਾ ਨਤੀਜਾ ਉਨ੍ਹਾਂ ਨੂੰ ਅੱਗੇ ਜਾ ਕੇ ਭੁਗਤਣਾ ਪੈਂਦਾ ਹੈ। ਇਸ ਲਈ ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਕਿਹੜੀਆਂ ਗੱਲਾਂ ਤੁਹਾਡੇ ਰਿਸ਼ਤੇ ''ਤੇ ਭਾਰੀ ਪੈ ਸਕਦੀਆਂ ਹਨ।
- ਕਈ ਵਾਰ ਪਤੀ-ਪਤਨੀ ਦੇ ਰਿਸ਼ਤੇ ''ਚ ਕੁਝ ਅਜਿਹੀਆਂ ਗੱਲਾਂ ਹੋ ਜਾਂਦੀਆਂ ਹਨ ਜਿਸ ਦੀ ਵਜ੍ਹਾਂ ਨਾਲ ਪਤੀ ਦਾ ਹੱਥ ਉੱਠ ਜਾਂਦਾ ਹੈ। ਇਸ ਲਈ ਤੁਹਾਨੂੰ ਜਲਦਬਾਜੀ ''ਚ ਕੋਈ ਕਦਮ ਨਹੀਂ ਚੁਕਣਾ ਚਾਹੀਦਾ। ਤੁਹਾਨੂੰ ਉਨ੍ਹਾਂ ਨੂੰ ਸਮੇਂ ਦੇਣਾ ਚਾਹੀਦਾ ਹੈ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਵੇ 
- ਜੇ ਤੁਹਾਡਾ ਜੀਵਨਸਾਥੀ ਤੁਹਾਡੇ ਨਾਲੋ ਤੁਹਾਡੇ ਦੋਸਤਾਂ ''ਚ ਜਾਂ ਉਨ੍ਹਾਂ ਦੀਆਂ ਗੱਲਾਂ ''ਚ ਜ਼ਿਆਦਾ ਧਿਆਨ ਦਿੰਦਾ ਹੈ ਤਾਂ ਤੁਹਾਨੂੰ ਇਸ ਗੱਲ ''ਤੇ ਜ਼ਰੂਰ ਗੋਰ ਕਰਨੀ ਚਾਹੀਦੀ ਹੈ। ਇਸੇ ਲਈ ਕੁਝ ਲੋਕ ਜੀਵਨਸਾਥੀ ਦੇ ਸਾਹਮਣੇ ਆਪਣੇ ਦੋਸਤਾਂ ਦੀਆਂ ਗੱਲਾਂ ਕਰਨਾ ਹੀ ਬੰਦ ਕਰ ਦਿੰਦੇ ਹਨ ਪਰ ਤੁਹਾਨੂੰ ਇੰਝ ਨਹੀਂ ਕਰਨਾ ਚਾਹੀਦਾ ਆਪਣੇ ਜੀਵਨਸਾਥੀ ਦੀਆਂ ਹਰਕਤਾਂ ''ਤੇ ਨਜ਼ਰ ਰੱਖਣੀ ਚਾਹੀਦੀ ਹੈ।  
- ਜੇ ਤੁਹਾਡਾ ਜੀਵਨਸਾਥੀ ਤੁਹਾਨੂੰ ਨਜ਼ਰਅੰਦਾਜ਼ ਕਰਨ ਲੱਗੇ ਤਾਂ ਇਸ ਦਾ ਕਾਰਨ ਪਤਾ ਲਗਾਓ। ਜੇ ਇਸ ਦੇ ਪਿੱਛੇ ਕੋਈ ਤੀਜਾ ਹੈ ਤਾਂ ਇਸ ਦੇ ਬਾਰੇ ਆਪਣੇ ਜੀਵਨਸਾਥੀ ਨਾਲ ਗੱਲ ਜ਼ਰੂਰ ਕਰੋ। 
- ਜੇ ਤੁਹਾਡਾ ਜੀਵਨਸਾਥੀ ਵਾਰ-ਵਾਰ ਤੁਹਾਡੀ ਬੇਇੱਜ਼ਤੀ ਕਰਦਾ ਹੈ ਤਾਂ ਤੁਹਾਨੂੰ ਆਪਣੇ ਰਿਸ਼ਤੇ ''ਤੇ ਵਿਚਾਰ ਕਰਨ ਦੀ ਜ਼ਰੂਰਤ ਹੈ। ਇਸ ਬਾਰੇ ਆਪਣੇ ਜੀਵਨਸਾਥੀ ਨਾਲ ਗੱਲ ਕਰੋ ਅਤੇ ਇਸ ਦੇ ਪਿੱਛੇ ਦੀ ਵਜ੍ਹਾ ਦਾ ਪਤਾ ਕਰੋ।


Related News