ਤੁਸੀਂ ਵੀ ਡੈਜ਼ਰਟ ''ਚ ਕੁਝ ਖ਼ਾਸ ਕਰਨਾ ਚਾਹੁੰਦੇ ਹੋ ਟ੍ਰਾਈ, ਤਾਂ ਬਣਾਓ ਬੇਕਡ ਕੇਸਰ ਦਹੀਂ
Monday, Oct 13, 2025 - 10:21 AM (IST)

ਵੈੱਬ ਡੈਸਕ- ਜੇਕਰ ਤੁਸੀਂ ਰਵਾਇਤੀ ਮਠਿਆਈਆਂ 'ਚ ਕੁਝ ਨਵਾਂ ਅਤੇ ਖ਼ਾਸ ਟ੍ਰਾਈ ਕਰਨਾ ਚਾਹੁੰਦੇ ਹੋ ਤਾਂ ਬੇਕਡ ਕੇਸਰ ਦਹੀਂ ਇਕ ਪਰਫੈਕਟ ਡੈਜ਼ਰਟ ਹੈ। ਇਹ ਭਾਰਤੀ ਸਵਾਦ ਅਤੇ ਆਧੁਨਿਕ ਸਟਾਈਲ ਦਾ ਸੁੰਦਰ ਮੇਲ ਹੈ। ਇਸ 'ਚ ਦਹੀਂ ਦੀ ਠੰਡਕ, ਕ੍ਰੀਮ ਦੀ ਮਲਾਈਦਾਰ ਬਣਾਵਟ ਅਤੇ ਕੇਸਰ-ਇਲਾਇਚੀ ਦੀ ਖੁਸ਼ਬੂ ਇਸ ਨੂੰ ਬੇਹੱਦ ਲਾਜਵਾਬ ਬਣਾਉਂਦੀ ਹੈ।
Servings - 2
ਸਮੱਗਰੀ
ਹੰਗ ਕਰਡ (ਛਾਣਿਆ ਹੋਇਆ ਦਹੀਂ)- 300 ਗ੍ਰਾਮ
ਫਰੈੱਸ਼ ਕ੍ਰੀਮ- 100 ਮਿਲੀਲੀਟਰ
ਕੰਡੈਂਸਡ ਮਿਲਕ (ਮਠਿਆਸ ਵਾਲਾ ਦੁੱਧ)- 100 ਗ੍ਰਾਮ
ਇਲਾਇਚੀ ਪਾਊਡਰ- 1/4 ਛੋਟਾ ਚਮਚ
ਕੋਰਨ ਫਲੋਰ- 2 ਵੱਡੇ ਚਮਚ
ਕੇਸਰ ਦੇ ਰੇਸ਼ੇ- 1/4 ਛੋਟਾ ਚਮਚ
ਕੇਸਰ ਪਾਣੀ- ਸਜਾਵਟ ਲਈ
ਪਿਸਤਾ (ਕੱਟਿਆ ਹੋਇਆ)- ਸਜਾਵਟ ਲਈ
ਸੁੱਕੇ ਗੁਲਾਬ ਦੀਆਂ ਪੰਖੁੜੀਆਂ- ਸਜਾਵਟ ਲਈ
ਚਾਂਦੀ ਦਾ ਵਰਕ- ਸਜਾਵਟ ਲਈ
ਵਿਧੀ
1- ਇਕ ਬਾਊਲ ਚ 300 ਗ੍ਰਾਮ ਹੰਗ ਕਰਡ, 100 ਮਿਲੀਲੀਟਰ ਫਰੈੱਸ਼ ਕ੍ਰੀਮ, 100 ਗ੍ਰਾਮ ਕੰਡੈਂਸਡ ਮਿਲਕ, 1/4 ਛੋਟਾ ਚਮਚ ਇਲਾਇਚੀ ਪਾਊਡਰ ਅਤੇ 2 ਵੱਡੇ ਚਮਚ ਕੋਰਨ ਫਲੋਰ ਪਾਓ। ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲ ਲਵੋ।
2- ਹੁਣ ਇਕ ਵੱਡੀ ਟ੍ਰੇ ਜਾਂ ਭਾਂਡੇ 'ਚ ਥੋੜ੍ਹਾ ਪਾਣੀ ਪਾਓ ਅਤੇ ਉਸ ਦੇ ਅੰਦਰ ਦਹੀਂ ਵਾਲੇ ਬਾਊਲ ਨੂੰ ਰੱਖੋ (ਵਾਟਰ ਬਾਥ ਦੀ ਤਰ੍ਹਾਂ)। ਉੱਪਰੋਂ 1/4 ਛੋਟਾ ਚਮਚ ਕੇਸਰ ਦੇ ਰੇਸ਼ੇ ਛਿੜਕੋ ਅਤੇ ਬਾਊਲ ਨੂੰ ਐਲੂਮੀਨੀਅਮ ਫਾਇਲ ਨਾਲ ਢੱਕ ਦਿਓ।
3- ਓਵਨ ਨੂੰ 145°C (293°F) 'ਤੇ ਪਹਿਲਾਂ ਗਰਮ ਕਰੋ ਅਤੇ ਇਸ ਮਿਸ਼ਰਨ ਨੂੰ 25 ਮਿੰਟ ਤੱਕ ਬੇਕ ਕਰੋ। ਫਿਰ ਇਸ ਨੂੰ ਬਾਹਰ ਕੱਢ ਲਵੋ ਅਤੇ ਠੰਡਾ ਹੋਣ ਦਿਓ।
4- ਠੰਡਾ ਹੋਣ ਤੋਂ ਬਾਅਦ ਇਸ ਦੇ ਉੱਪਰ ਕੇਸਰ ਪਾਣੀ, ਕੱਟੇ ਹੋਏ ਪਿਸਤੇ, ਸੁੱਕੇ ਗੁਲਾਬ ਦੀਆਂ ਪੰਖੁੜੀਆਂ ਅਤੇ ਚਾਂਦੀ ਦਾ ਵਰਕ ਲਗਾ ਕੇ ਸਜਾਓ।
5- ਤੁਹਾਡਾ ਸਵਾਦਿਸ਼ਟ ਅਤੇ ਸ਼ਾਹੀ ਬੇਕਡ ਕੇਸਰ ਦਹੀਂ ਪਰੋਸਣ ਲਈ ਤਿਆਰ ਹੈ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8