ਬਿਨਾਂ ਬੇਸਨ ਦੇ ਬਣਾਓ ਮੋਤੀਚੂਰ ਦੇ ਲੱਡੂ, ਬਹੁਤ ਆਸਾਨ ਹੈ ਵਿਧੀ
Tuesday, Sep 30, 2025 - 10:53 AM (IST)

ਵੈੱਬ ਡੈਸਕ- ਕੀ ਤੁਸੀਂ ਬੇਸਨ ਦੇ ਬਿਨਾਂ ਵੀ ਮੋਤੀਚੂਰ ਵਰਗੇ ਸਵਾਦਿਸ਼ਟ ਲੱਡੂ ਬਣਾਉਣਾ ਚਾਹੁੰਦੇ ਹੋ ਤਾਂ ਇਹ ਰੈਸਿਪੀ ਤੁਹਾਡੇ ਲਈ ਹੈ। ਸਾਬੂਦਾਨੇ ਨਾਲ ਬਣੇ ਇਹ ਲੱਡੂ ਹਲਕੇ, ਜਲਦੀ ਬਣਨ ਵਾਲੇ ਅਤੇ ਖ਼ਾਸ ਮੌਕਿਆਂ ਜਾਂ ਵਰਤ 'ਚ ਖਾਣ ਲਈ ਪਰਫੈਕਟ ਹਨ। ਮਿਠਾਸ, ਰੰਗ ਅਤੇ ਕੁਰਕੁਰੇ ਖਰਬੂਜ਼ੇ ਦੇ ਬੀਜ ਇਨ੍ਹਾਂ ਲੱਡੂਆਂ ਨੂੰ ਹੋਰ ਸਵਾਦਿਸ਼ਟ ਬਣਾ ਦਿੰਦੇ ਹਨ।
Servings - 6
ਸਮੱਗਰੀ
ਸਾਬੂਦਾਨਾ- 220 ਗ੍ਰਾਮ
ਪਾਣੀ- 400 ਮਿਲੀਲੀਟਰ
ਘਿਓ- 2 ਵੱਡੇ ਚਮਚ
ਖੰਡ- 170 ਗ੍ਰਾਮ
ਆਰਗੇਨਿਕ ਫੂਡ ਕਲਰ (ਓਰੇਂਜ)- 1/2 ਛੋਟਾ ਚਮਚ
ਖਰਬੂਜ਼ੇ ਦੇ ਬੀਜ- 1 ਵੱਡਾ ਚਮਚ
ਵਿਧੀ
1- ਇਕ ਬਾਊਲ 'ਚ 220 ਗ੍ਰਾਮ ਸਾਬੂਦਾਨਾ ਅਤੇ 400 ਮਿਲੀਲੀਟਰ ਪਾਣੀ ਪਾ ਕੇ 6-8 ਘੰਟੇ ਲਈ ਭਿਓ ਦਿਓ।
2- ਸਮਾਂ ਪੂਰਾ ਹੋਣ 'ਤੇ ਸਾਬੂਦਾਨਾ ਛਾਣ ਲਵੋ।
3- ਇਕ ਪੈਨ 'ਚ 1 ਵੱਡਾ ਚਮਚ ਘਿਓ ਗਰਮ ਕਰੋ ਅਤੇ ਸਾਬੂਦਾਨਾ ਪਾਓ। ਇਸ ਨੂੰ 10-12 ਮਿੰਟ ਹੌਲੀ ਸੇਕ 'ਤੇ ਚਲਾਉਂਦੇ ਹੋਏ ਪਕਾਓ।
4- ਹੁਣ ਇਸ 'ਚ 170 ਗ੍ਰਾਮ ਖੰਡ ਪਾਓ ਅਤੇ ਲਗਾਤਾਰ ਚਲਾਉਂਦੇ ਹੋਏ 7-8 ਮਿੰਟ ਤੱਕ ਪਕਾਓ।
5- ਇਸ ਤੋਂ ਬਾਅਦ 1/2 ਛੋਟਾ ਚਮਚ ਓਰੇਂਜ ਫੂਡ ਕਲਰ ਪਾਓ ਅਤੇ ਚੰਗੀ ਤਰ੍ਹਾਂ ਮਿਲਾ ਲਵੋ।
6- ਫਿਰ ਇਸ 'ਚ 1 ਵੱਡਾ ਚਮਚ ਖਰਬੂਜ਼ੇ ਦੇ ਬੀਜ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ।
7- ਗੈਸ ਤੋਂ ਉਤਾਰ ਕੇ ਮਿਸ਼ਰਨ ਨੂੰ 5-8 ਮਿੰਟ ਠੰਡਾ ਹੋਣ ਦਿਓ।
8- ਹੁਣ ਹੱਥਾਂ 'ਚ ਥੋੜ੍ਹਾ-ਥੋੜ੍ਹਾ ਮਿਸ਼ਰਨ ਲੈ ਕੇ ਗੋਲ ਲੱਡੂ ਬਣਾ ਲਵੋ।
9- ਪਰੋਸੋ ਅਤੇ ਸਵਾਦਿਸ਼ਟ ਲੱਡੂਆਂ ਦਾ ਆਨੰਦ ਲਵੋ।
ਨੋਟ: ਅਜਿਹੀਆਂ ਹੀ ਨਵੀਆਂ-ਨਵੀਆਂ ਅਤੇ ਟੇਸਟੀ ਰੈਸਿਪੀ ਲਈ ਸਾਡੇ Yum Recipes APP ਨੂੰ ਡਾਊਨਲੋਡ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8