ਹਲਕੇ ਰੰਗਾਂ ਦੀ ਡਿਜ਼ਾਈਨਰ ਸਾੜ੍ਹੀਆਂ ਬਣੀਆਂ ਔਰਤਾਂ ਦੀ ਪਸੰਦ
Thursday, Oct 16, 2025 - 09:32 AM (IST)

ਵੈੱਬ ਡੈਸਕ- ਸਾੜ੍ਹੀ ਹਮੇਸ਼ਾ ਤੋਂ ਭਾਰਤੀ ਔਰਤਾਂ ਦੀ ਪਸੰਦ ਰਹੀ ਹੈ ਅਤੇ ਅੱਜ ਇਹ ਨਾ ਸਿਰਫ ਰਵਾਇਤੀ ਸਗੋਂ ਆਧੁਨਿਕ ਫੈਸ਼ਨ ਦਾ ਵੀ ਅਨਿੱਖੜਵਾਂ ਅੰਗ ਬਣ ਚੁੱਕੀ ਹੈ। ਖਾਸ ਕਰ ਕੇ ਹਲਕੇ ਰੰਗਾਂ ਦੀਆਂ ਡਿਜ਼ਾਈਨਰ ਸਾੜ੍ਹੀਆਂ ਅੱਜਕੱਲ ਔਰਤਾਂ, ਖਾਸ ਕਰ ਕੇ ਮੁਟਿਆਰਾਂ ਵਿਚਾਲੇ ਬਹੁਤ ਲੋਕਪ੍ਰਿਯ ਹੋ ਰਹੀਆਂ ਹਨ। ਇਹ ਸਾੜ੍ਹੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਹਰ ਮੌਕੇ ’ਤੇ ਇਕ ਅਨੋਖੀ, ਸਟਾਈਲਿਸ਼ ਅਤੇ ਟਰੈਂਡੀ ਲੁਕ ਪ੍ਰਦਾਨ ਕਰਦੀਆਂ ਹਨ।
ਡਿਜ਼ਾਈਨਰ ਸਾੜ੍ਹੀਆਂ ਮੁਟਿਆਰਾਂ ਅਤੇ ਔਰਤਾਂ ਨੂੰ ਯੂਨੀਕ, ਸਪੈਸ਼ਲ ਤੇ ਮਾਡਰਨ ਲੁਕ ਦਿੰਦੀਆਂ ਹਨ। ਜਿਥੇ ਵਿਆਹਾਂ ਅਤੇ ਵੱਡੇ ਸਮਾਰੋਹਾਂ ਵਿਚ ਔਰਤਾਂ ਨੂੰ ਹੈਵੀ ਵਰਕ ਵਾਲੀਆਂ ਸਾੜ੍ਹੀਆਂ, ਜਿਵੇਂ ਸਟੋਨ, ਮਿਰਰ ਅਤੇ ਜਰੀ ਨਾਲ ਸਜੀਆਂ ਸਾੜ੍ਹੀਆਂ ਵਿਚ ਦੇਖਿਆ ਜਾ ਸਕਦਾ ਹੈ ਉਥੇ ਪੂਜਾ, ਸਨਮਾਨ ਸਮਾਰੋਹ ਜਾਂ ਦਫਤਰ ਅਤੇ ਆਊਟਿੰਗ ਵਰਗੇ ਹੋਰ ਮੌਕਿਆਂ ’ਤੇ ਨਿਊ ਡਿਜ਼ਾਈਨ ਵਾਲੀਆਂ ਸਾੜ੍ਹੀਆਂ ਮੁਟਿਆਰਾਂ ਅਤੇ ਔਰਤਾਂ ਦੀ ਪਸੰਦ ਬਣੀਆਂ ਹੋਈਆਂ ਹਨ। ਇਨ੍ਹਾਂ ਸਾੜ੍ਹੀਆਂ ਨਾਲ ਡਿਜ਼ਾਈਨਰ ਸਲੀਵਸ ਜਿਵੇਂ ਕੈਫ ਸਲੀਵਸ, ਨੈੱਟ ਸਲੀਵਸ ਅਤੇ ਅੰਬ੍ਰੇਲਾ ਸਲੀਵਸ ਵਾਲੇ ਬਲਾਊਜ ਵੀ ਟਰੈਂਡ ਵਿਚ ਹਨ।
ਮੁਟਿਆਰਾਂ ਅਤੇ ਔਰਤਾਂ ਵੱਲੋਂ ਡਿਜ਼ਾਈਨਰ ਸਾੜ੍ਹੀਆਂ ਵਿਚ ਫਰਿੱਲ ਡਿਜ਼ਾਈਨ, ਕਢਾਈ ਬਾਰਡਰ, ਕਟ ਡਿਜ਼ਾਈਨ, ਸਿੰਪਲ ਬਾਰਡਰ, ਗੋਟਾ ਪੱਟੀ ਬਾਰਡਰ ਅਤੇ ਲੇਸ ਬਾਰਡਰ ਵਾਲੀਆਂ ਸਾੜ੍ਹੀਆਂ ਬਹੁਤ ਪਸੰਦ ਕੀਤੀਆਂ ਜਾ ਰਹੀਆਂ ਹਨ। ਖਾਸ ਤੌਰ ’ਤੇ ਤਰ੍ਹਾਂ-ਤਰ੍ਹਾਂ ਦੀ ਫਰਿੱਲ ਡਿਜ਼ਾਈਨ ਵਾਲੀਆਂ ਹਲਕੇ ਰੰਗਾਂ ਦੀਆਂ ਸਾੜ੍ਹੀਆਂ ਨਾ ਸਿਰਫ ਮੁਟਿਆਰਾਂ ਅਤੇ ਔਰਤਾਂ ਨੂੰ ਸਟਾਈਲਿਸ਼ ਦਿਖਾਉਂਦੀਆਂ ਹਨ, ਸਗੋਂ ਪਹਿਨਣ ਵਿਚ ਵੀ ਆਰਾਮਦਾਇਕ ਹੁੰਦੀਆਂ ਹਨ। ਇਨ੍ਹਾਂ ਦਾ ਖਾਸ ਡਿਜ਼ਾਈਨ ਇਨ੍ਹਾਂ ਨੂੰ ਹੋਰ ਸਾੜ੍ਹੀਆਂ ਨਾਲੋਂ ਵੱਖ ਕਰਦਾ ਹੈ। ਕਢਾਈ ਵਾਲੀਆਂ ਸਾੜ੍ਹੀਆਂ ਵੀ ਔਰਤਾਂ ਦੀ ਪਸੰਦ ਬਣੀਆਂ ਹੋਈਆਂ ਹਨ।
ਇਹ ਸਾੜ੍ਹੀਆਂ ਨਾ ਸਿਰਫ ਸਿੰਪਲ ਅਤੇ ਸੋਬਰ ਲੁਕ ਦਿੰਦੀਆਂ ਹਨ, ਸਗੋਂ ਕਢਾਈ ਦਾ ਹਲਕਾ ਵਰਕ ਹੋਣ ਕਾਰਨ ਭਾਰੀ ਨਹੀਂ ਲਗਦੀ, ਜਿਸ ਨਾਲ ਪਹਿਨਣ ਵਿਚ ਸੌਖ ਰਹਿੰਦੀ ਹੈ। ਹਲਕੇ ਅਤੇ ਆਕਰਸ਼ਕ ਰੰਗ ਜਿਵੇਂ ਪੇਸਟਲ ਗ੍ਰੀਨ, ਲਾਈ ਗ੍ਰੀਨ, ਲਾਈਟ ਬਲਿਊ, ਵ੍ਹਾਈਟ, ਬੇਬੀ ਪਿੰਕ, ਲੇਮਨ ਗ੍ਰੀਨ ਅਤੇ ਯੈਲੋ ਇਸ ਮੌਸਮ ਵਿਚ ਖਾਸੇ ਲੋਕਪ੍ਰਿਯ ਹਨ। ਇਨ੍ਹਾਂ ਰੰਗਾਂ ਦੀਆਂ ਸਾੜ੍ਹੀਆਂ ਔਰਤਾਂ ਨੂੰ ਤਰੋਤਾਜ਼ਾ ਅਤੇ ਫੁੱਲ ਜਿਹਾ ਮਹਿਸੂਸ ਕਰਾਉਂਦੀਆਂ ਹਨ। ਹਲਕੇ ਰੰਗਾਂ ਅਤੇ ਆਧੁਨਿਕ ਡਿਜ਼ਾਈਨ ਵਾਲੀਆਂ ਸਾੜ੍ਹੀਆਂ ਨਾ ਸਿਰਫ ਫੈਸ਼ਨ ਦਾ ਹਿੱਸਾ ਹਨ ਸਗੋਂ ਇਨ੍ਹਾਂ ਦਾ ਆਰਾਮਦਾਇਕ ਅਤੇ ਸਟਾਈਲਿਸ਼ ਹੋਣਾ ਇਨ੍ਹਾਂ ਨੂੰ ਹਰ ਉਮਰ ਦੀਆਂ ਔਰਤਾਂ ਲਈ ਖਾਸ ਬਣਾਉਂਦਾ ਹੈ।
ਇਨ੍ਹਾਂ ਸਾੜ੍ਹੀਆਂ ਨਾਲ ਔਰਤਾਂ ਹਲਕੀ ਜਿਊਲਰੀ ਜਿਵੇਂ ਨੈਕਲੈੱਸ, ਝੁਮਕੇ, ਬ੍ਰੈਸਲੇਟ ਅਤੇ ਚੇਨ ਪਹਿਨਣਾ ਪਸੰਦ ਕਰ ਰਹੀਆਂ ਹਨ। ਅਸੈੱਸਰੀਜ਼ ਵਿਚ ਕਲਚ ਜਾਂ ਬੈਗ ਉਨ੍ਹਾਂ ਦੀ ਲੁਕ ਨੂੰ ਪੂਰਾ ਕਰਦੇ ਹਨ। ਫੁੱਟਵੀਅਰ ਵਿਚ ਹਾਈ ਹੀਲਸ, ਹਾਈ ਬੇਲੀ, ਸਿੰਪਲ ਸੈਂਡਲ ਅਤੇ ਫਲੈਟਸ ਦਾ ਰਿਵਾਜ਼ ਹੈ ਜੋ ਉਨ੍ਹਾਂ ਦੇ ਸਟਾਈਲ ਨੂੰ ਨਿਖਾਰਦਾ ਹੈ। ਜ਼ਿਆਦਾਤਰ ਔਰਤਾਂ ਅਤੇ ਮੁਟਿਆਰਾਂ ਹੇਅਰ ਸਟਾਈਲ ਵਿਚ ਇਨ੍ਹਾਂ ਨਾਲ ਓਪਨ ਹੇਅਰ ਰੱਖਣਾ ਪਸੰਦ ਕਰਦੀਆਂ ਹਨ, ਹਾਲਾਂਕਿ ਕੁਝ ਹਾਫ ਪੋਨੀ ਜਾਂ ਜੂੜਾ ਬਣਾਉਣਾ ਵੀ ਪਸੰਦ ਕਰਦੀਆਂ ਹਨ।