ਖਤਰਨਾਕ ਬਰਿਜ, ਜਿੱਥੇ ਇਕ ਗਲਤੀ ਨਾਲ ਜਾ ਸਕਦੀ ਹੈ ਜਾਨ
Friday, Jan 13, 2017 - 04:47 PM (IST)

ਮੁੰਬਈ— ਦੁਨੀਆਂ ''ਚ ਕਈ ਖਤਰਨਾਕ ਪੁਲ ਬਣੇ ਹੋਏ ਹਨ। ਭਾਰਤ ''ਚ ਵੀ ਕਈ ਪੁੱਲ ਅਜਿਹੇ ਹਨ ਜਿੱਥੇ ਸਫਰ ਕਰਦੇ ਸਮੇਂ ਡਰ ਦੇ ਮਾਰੇ ਲੋਕਾਂ ਦਾ ਸਾਹ ਰੁਕ ਜਾਂਦਾ ਹੈ। ਦੁਨੀਆਂ ''ਚ ਬੇਹੱਦ ਖਤਰਨਾਕ ਜਗ੍ਹਾ ਰੋਪ ਪੁਲ (ਰੱਸੀ ਪੁਲ) ਬਣ ਗਿਆ ਹੈ। ਇਹ ਹਵਾ ''ਚ ਲਟਕਦੇ ਹੋਏ ਨਜ਼ਰ ਆਉਂਦੇ ਹਨ। ਦੁਨੀਆ ''ਚ ਕੁਝ ਬਹੁਤ ਹੀ ਖਤਰਨਾਕ ਰੋਪ ਪੁਲ (ਰੱਸੀ ਪੁਲ) ਹਨ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਪੁਲਾਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਦੇਖ ਕੇ ਕੋਈ ਵੀ ਡਰ ਜਾਵੇਗਾ। ਆਓ ਜਾਣਦੇ ਹਾਂ ਇਨ੍ਹਾਂ ਬਾਰੇ
1. ਹੁਸੈਨੀ ਹੈਗਿੰਗ ਬਰਿਜ, ਪਾਕਿਸਤਾਨ
ਹੁਸੈਨੀ ਹੈਗਿੰਗ ਪੁਲ ਦੁਨੀਆ ਦੇ ਸਭ ਤੋਂ ਖਤਰਨਾਕ ਰੋਪ ਪੁਲ (ਰੱਸੀ ਪੁਲ) ''ਚੋਂ ਇਕ ਸੀ। 2011 ''ਚ ਮਾਨਸੂਨ ਦੀ ਭਾਰੀ ਵਰਖਾ ''ਚ ਇਹ ਨਸ਼ਟ ਹੋ ਗਿਆ ਸੀ। ਇਹ ਪਾਕਿਸਤਾਨ ਦੇ ਉੱਤਰੀ ਇਲਾਕੇ ਗਿਲਗਿਤ-ਵਾਲਿਟਸਤਾਨ ਖੇਤਰ 1978 ਤੱਕ ਦੇਸ਼ ਤੋਂ ਕੱਟਿਆ ਹੋਇਆ ਸੀ। 1978 ''ਚ ਕਾਰਾਕੋਰਮ ਹਾਈਵੇ ਬਣ ਕੇ ਤਿਆਰ ਹੋਇਆ ਤਾਂ ਇਹ ਦੇਸ਼ ''ਚ ਜੁੜ ਗਿਆ। ਇਸ ਇਲਾਕੇ ''ਚ ਬੋਰਿਤ ਝੀਲ ਨੂੰ ਪਾਰ ਕਰਨ ਲਈ ਉੱਪਰ ਹੁੰਜਾ ''ਚ ਹੁਸੈਨੀ ਹੈਗਿੰਗ ਪੁਲ ਬਣਾਇਆ ਗਿਆ ਸੀ। ਇਹ ਬਹੁਤ ਲੰਬਾ ਸੀ ਅਤੇ ਇਸਦੀ ਸੰਭਾਲ ਵੀ ਠੀਕ ਤਰ੍ਹਾਂ ਨਾਲ ਨਹੀਂ ਹੁੰਦੀ ਸੀ।
2. ਇੰਕਾ ਰੋਪ ਬਰਿਜ, ਪੇਰੂ
ਇੰਕਾ ਰੋਪ ਬਰਿਜ ਦੁਨੀਆਂ ਦਾ ਸਭ ਤੋਂ ਖਤਰਨਾਕ ਪੁੱਲ ਹੈ। ਕੁਜਕੋ ਵੈਲੀ ''ਚ ਸਥਿਤ ਇਹ ਪੁੱਲ ਕਿਯੁਚੂਆਨ ਸਮੁਦਾਏ ਦੇ ਲੋਕਾਂ ਨੇ ਹੱਥ ਨਾਲ ਬੁਣ ਕੇ ਤਿਆਰ ਕੀਤਾ ਹੈ। ਇਹ ਪੁਲ ਜੰਗਲੀ ਘਾਹ ਤੋਂ ਬਣਾਈ ਗਈ ਰੱਸੀਆਂ ਨਾਲ ਤਿਆਰ ਕੀਤਾ ਗਿਆ ਹੈ। ਇਸ ਦੀ ਲੰਬਾਈ 118 ਫੁੱਟ ਅਤੇ ਉਚਾਈ 220 ਫੁੱਟ ਹੈ। ਇਹ ਪੁਲ ਕੈਨਯੋਨ ਦੀ ਤੇਜ਼ ਵਹਿੰਦੀ ਨਦੀ ''ਤੇ ਬਣਾਇਆ ਗਿਆ ਹੈ। ਕਿਹਾ ਜਾਂਦਾ ਹੈ ਕੇ ਇਸ ਪੁੱਲ ਨੂੰ ਇੱਥੋਂ ਦੇ ਲੋਕਾਂ ਨੇ 500 ਸਾਲ ਪਹਿਲੇ ਬਣਾਇਆ ਸੀ। ਇਸ ਪੁੱਲ ਦੀ ਹਰ ਸਾਲ ਮੁਰੰਮਤ ਵੀ ਕੀਤੀ ਜਾਂਦੀ ਹੈ। ਇੰਕਾ ਸਮੁਦਾਏ ਦੇ ਲੋਕਾਂ ਨੇ ਆਪਣੇ ਬਜ਼ੁਰਗਾਂ ਦੇ ਇਸ ਪੁੱਲ ਨੂੰ 2003 ''ਚ ਨਵਾਂ ਅਤੇ ਮਜ਼ਬੂਤ ਰੂਪ ਦਿੱਤਾ।
3. ਕੋਟਮੇਲ ਫੂਟਬਰਿਜ, ਸ਼੍ਰੀਲੰਕਾ
ਹਰ ਸਾਲ ਬਹੁਤ ਸਾਰੇ ਯਾਤਰੀ ਇਸ ਪੁੱਲ ਨੂੰ ਦੇਖਣ ਲਈ ਆਉਂਦੇ ਹਨ। ਲੰਬੇ ਸਮੇਂ ਤੋਂ ਇਸ ਪੁਲ ਦੀ ਮੁਰੰਮਤ ਨਹੀਂ ਕੀਤੀ ਗਈ ਹੈ। ਇਹ ਸ਼੍ਰੀਲੰਕਾ ਦੀ ਚੌਥੀ ਵੱਡੀ ਨਦੀ ਮਹਾਵੇਲੀ ''ਤੇ ਬਣਿਆ ਹੋਇਆ ਹੈ।
4. ਇਯਾ ਵੈਲੀ ਦੇ ਵਿਨ ਬਰਿਜ
ਜਪਾਨ ਦੀ ਤਿੰਨ ਲੁਕੀਆਂ ਹੋਈ ਘਾਟੀÎਆਂ ''ਚੋਂ ਇਕ ਇਯਾ ਵੈਲੀ ''ਤੇ ਪੁਰਾਣੇ ਸਮੇਂ ''ਚ ਬਣਾਏ ਗਏ ਰੱਸੀ ਦੇ 3 ਪੁਲ ਹਨ। ਇੱਥੋ ਦੇ ਇਨ੍ਹਾਂ ਪੁੱਲਾਂ ''ਚੋਂ ਹਸਵੈਂਡ ਬ੍ਰਿਜ ਅਤੇ ਬਾਈਫ ਬ੍ਰਿਜ ਸਭ ਤੋਂ ਜ਼ਿਆਦਾ ਮਸ਼ਹੂਰ ਹਨ। ਜੇਕਰ ਤੁਹਾਨੂੰ ਉਚਾਈ ਤੋਂ ਡਰ ਲੱਗਦਾ ਹੈ ਤਾਂ ਇਸ ਉੱਤੋਂ ਨਾ ਲੰਘਣਾ। ਮੀਂਹ ਦੇ ਮੌਸਮ ''ਚ ਪੁਲ ਦੇ ਥੱਲੇ ਤੇਜ਼ੀ ਨਾਲ ਵਹਿੰਦਾ ਪਾਣੀ ਦੇਖ ਕੇ ਡਰ ਦੇ ਕਾਰਨ ਲੋਕਾਂ ਦਾ ਪਸੀਨਾ ਨਿਕਲਣ ਲੱਗਦਾ ਹੈ। ਇਸ ਪੁਲ ਤੋਂ ਲੰਘਣ ਲਈ 500 ਯੇਨ ਦਾ ਟੈਕਸ ਵੀ ਦੇਣਾ ਪੈਂਦਾ ਹੈ।