Cooking Tips : ਬੱਚਿਆਂ ਨੂੰ ਬਹੁਤ ਪਸੰਦ ਆਵੇਗੀ ''''ਵੇਸਣ ਦੀ ਬਰਫ਼ੀ'''', ਜਾਣੋ ਬਣਾਉਣ ਦੀ ਵਿਧੀ
Friday, Aug 30, 2024 - 03:51 PM (IST)
ਨਵੀਂ ਦਿੱਲੀ—ਮਿੱਠਾ ਖਾਣੇ ਦੇ ਸ਼ੌਕੀਨ ਲੋਕਾਂ ਦਾ ਮਨ ਮਿਠਾਈਆਂ ਦੇਖ ਕੇ ਲਲਚਾ ਜਾਂਦਾ ਹੈ। ਖ਼ਾਸ ਕਰਕੇ ਇਹ ਬੱਚਿਆਂ ਨੂੰ ਬਹੁਤ ਪਸੰਦ ਹੁੰਦਾ ਹੈ। ਜੇਕਰ ਤੁਹਾਡਾ ਵੀ ਮਿੱਠਾ ਖਾਣ ਦਾ ਮਨ ਹੈ ਤਾਂ ਅੱਜ ਅਸੀਂ ਤੁਹਾਨੂੰ ਬਹੁਤ ਘੱਟ ਸਮੇਂ 'ਚ ਵੇਸਣ ਦੀ ਬਰਫ਼ੀ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਬਣਾਉਣ ਲਈ ਸਮੱਗਰੀ
ਘਿਓ- 190 ਮਿਲੀ ਲੀਟਰ
ਵੇਸਣ- 200 ਗ੍ਰਾਮ
ਸੂਜੀ- 80 ਗ੍ਰਾਮ
ਚੀਨੀ- 150 ਗ੍ਰਾਮ ਪੀਸੀ ਹੋਈ
ਇਲਾਇਚੀ ਪਾਊਡਰ- 1/2 ਚਮਚਾ
ਬਾਦਾਮ ਅਤੇ ਪਿਸਤਾ ਗਾਰਨਿਸ਼ ਲਈ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਭਾਰੀ ਤਲੇ ਵਾਲੀ ਕੜਾਈ 'ਚ ਘਿਓ ਗਰਮ ਕਰਕੇ ਇਸ 'ਚ ਵੇਸਣ ਅਤੇ ਸੂਜੀ ਮਿਲਾ ਕੇ ਹਲਕਾ ਗੈਸ 'ਤੇ ਭੁੰਨ ਲਓ।
2. 10-15 ਮਿੰਟ ਲਈ ਭੁੰਨਣ ਤੋਂ ਬਾਅਦ ਜਦੋਂ ਇਸ ਦਾ ਰੰਗ ਬਦਲ ਜਾਵੇ ਅਤੇ ਖੂਸ਼ਬੂ ਆਉਣ ਲੱਗੇ ਤਾਂ ਇਸ 'ਚ ਚੀਨੀ ਅਤੇ ਇਲਾਇਚੀ ਪਾਊਡਰ ਮਿਕਸ ਕਰ ਦਿਓ।
3. ਇਸ ਤੋਂ ਬਾਅਦ ਵੇਸਣ ਦੇ ਮਿਸ਼ਰਣ ਨੂੰ ਇਕ ਟ੍ਰੇਅ ਵਿਚ ਕੱਢ ਕੇ ਬਰਾਬਰ ਤੈਅ 'ਚ ਕਰ ਲਓ। ਇਸ ਨੂੰ ਬਾਦਾਮ ਤੇ ਪਿਸਤੇ ਨਾਲ ਗਾਰਨਿਸ਼ ਕਰੋ।
4. ਟ੍ਰੇਅ ਨੂੰ 2 ਘੰਟਿਆਂ ਲਈ ਇੰਝ ਹੀ ਰੱਖ ਲਓ ਅਤੇ ਬਾਅਦ 'ਚ ਇਸ ਨੂੰ ਟੁੱਕੜਿਆਂ 'ਚ ਕੱਟ ਕੇ ਸਰਵ ਕਰ ਲਓ।