Cooking Tips: ਘਰ ਦੀ ਰਸੋਈ 'ਚ ਇੰਝ ਬਣਾਓ ਦਾਲ ਮੱਖਣੀ

02/11/2021 10:11:32 AM

ਜਲੰਧਰ— ਤੁਸੀਂ ਹਮੇਸ਼ਾਂ ਆਪਣੇ ਘਰ 'ਚ ਦਾਲ ਬਣਾਉਦੇ ਹੋ। ਦਾਲਾਂ ਕਈ ਤਰੀਕਿਆਂ ਨਾਲ ਬਣਾਈਆਂ ਜਾਂਦੀਆਂ ਹਨ। ਅੱਜ ਅਸੀਂ ਤੁਹਾਡੇ ਲਈ ਦਾਲ ਮੱਖਣੀ ਦੀ ਰੈਸਿਪੀ ਲੈ ਕੇ ਆਏ ਹਾਂ। ਇਹ ਖਾਣ 'ਚ ਬਹੁਤ ਸੁਆਦ ਹੁੰਦੀ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੇ ਆਸਾਨ ਤਰੀਕੇ ਬਾਰੇ।

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਸਮੱਗਰੀ
ਮਾਂਹ ਦੀ ਦਾਲ- 180 ਗ੍ਰਾਮ
ਰਾਜਮਾਂਹ- 60 ਗ੍ਰਾਮ
ਪਾਣੀ- 750 ਮਿ. ਲੀ.
ਕੜੀ ਪੱਤਾ- 1
ਗੰਢੇ- 190 ਗ੍ਰਾਮ
ਅਦਰਕ ਦਾ ਪੇਸਟ- 1 ਚਮਚਾ
ਟਮਾਟਰ- 150 ਗ੍ਰਾਮ
ਹਲਦੀ- 1/2 ਚਮਚਾ
ਸੁੱਕੇ ਧਨੀਏ ਦਾ ਪਾਊਡਰ- 1 ਚਮਚਾ
ਜੀਰਾ ਪਾਊਡਰ- 1/2
ਪੈਪਰਿਕਾ ਪਾਊਡਰ- 1 ਚਮਚਾ
ਫ੍ਰੈੱਸ਼ ਕਰੀਮ- ਥੋੜ੍ਹੀ ਜਿਹੀ
ਧਨੀਆ
ਗਰਮ ਮਸਾਲਾ- 1/4 ਚਮਚਾ
ਘਿਓ ਤਡ਼ਕੇ ਲਈ

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਬਣਾਉਣ ਦੀ ਵਿਧੀ-
1. ਸਭ ਤੋਂ ਪਹਿਲਾਂ ਇਕ ਬਰਤਨ 'ਚ 180 ਗ੍ਰਾਮ ਮਾਂਹ ਦੀ ਦਾਲ ਅਤੇ 60 ਗ੍ਰਾਮ ਰਾਜਮਾਂਹ ਲੈ ਲਓ ਅਤੇ ਉਸ 'ਚ ਪਾਣੀ ਪਾ ਕੇ 8 ਘੰਟੇ ਲਈ ਭਿਓਂ ਕੇ ਰੱਖ ਦਿਓ।
2. ਫਿਰ ਇਕ ਪੈੱਨ ਨੂੰ ਗੈਸ 'ਤੇ ਰੱਖੋ ਅਤੇ ਪਹਿਲਾਂ ਤੋਂ ਭਿਓਂ ਕੇ ਰੱਖੇ ਰਾਜਮਾਂਹ ਅਤੇ ਦਾਲ ਨੂੰ ਉਸ 'ਚ ਪਾਓ। ਫਿਰ ਉਸ 'ਚ 750 ਮਿ.ਲੀ. ਪਾਣੀ ਅਤੇ 1/2 ਚਮਚਾ ਲੂਣ ਪਾਓ ਅਤੇ ਉੱਬਲਣ ਲਈ ਰੱਖ ਦਿਓ।
3. ਫਿਰ 1 ਪੈਨ 'ਚ 2 ਚਮਚੇ ਘਿਓ ਗਰਮ ਕਰੋ ਉਸ 'ਚ 1 ਕੜੀ ਪੱਤਾ,190 ਗ੍ਰਾਮ ਗੰਢੇ ਪਾਓ ਅਤੇ ਥੋੜ੍ਹਾ ਭੁੰਨ ਲਓ।
4. ਇਸ ਤੋਂ ਬਾਅਦ 1 ਚਮਚਾ ਅਦਰਕ ਦਾ ਪੇਸਟ, 150 ਗ੍ਰਾਮ ਟਮਾਟਰ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰ ਲਓ। ਫਿਰ ਇਸ 'ਚ 1/2 ਚਮਚਾ ਹਲਦੀ, 1 ਚਮਚਾ ਸੁੱਕਾ ਧਨੀਆ ਪਾਊਡਰ, 1/2 ਜੀਰੇ ਦਾ ਪਾਊਡਰ, 1 ਚਮਚਾ ਪੈਪਰਿਕਾ ਪਾਊਡਰ, 1 ਚਮਚਾ ਲੂਣ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
5. ਫਿਰ ਪਹਿਲਾਂ ਤੋਂ ਤਿਆਰ ਕੀਤੀ ਦਾਲ ਇਸ 'ਚ ਪਾ ਦਿਓ। ਇਸ 'ਚ 150 ਮਿ.ਲੀ. ਪਾਣੀ ਪਾਓ ਅਤੇ ਥੋੜ੍ਹੀ ਦੇਰ ਉੱਬਲਣ ਦਿਓ। ਫਿਰ ਇਸ 'ਚ 2 ਚਮਚੇ ਫ੍ਰੈੱਸ਼ ਕਰੀਮ ਪਾਓ ਅਤੇ ਹਿਲਾ ਲਓ।
6. ਹੁਣ ਧਨੀਏ ਨਾਲ ਗਾਰਨਿਸ਼ ਕਰੋ।
7. ਇਕ ਪੈਨ 'ਚ ਘਿਓ ਗਰਮ ਕਰੋ। ਇਸ 'ਚ 3/4 ਚਮਚਾ ਪੈਪਰਿਕਾ ਪਾਊਡਰ, 1/4 ਚਮਚਾ ਗਰਮ ਮਸਾਲਾ ਪਾ ਕੇ ਭੁੰਨ ਲਓ। ਇਸ ਮਿਸ਼ਰਣ ਨੂੰ ਦਾਲ 'ਚ ਪਾਓ ਅਤੇ ਥੋੜ੍ਹਾ ਸੇਕ ਲਗਾ ਲਓ।
8. ਤੁਹਾਡੀ ਦਾਲ ਮੱਖਣੀ ਤਿਆਰ ਹੈ। ਇਸ ਨੂੰ ਰੋਟੀ ਨਾਲ ਖਾਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News