Cooking Tips: ਘਰ ''ਚ ਇਸ ਤਰ੍ਹਾਂ ਬਣਾਓ ਚਟਪਟੀ ਭਿੰਡੀ ਦੀ ਸਬਜ਼ੀ
Thursday, Jun 10, 2021 - 12:40 PM (IST)
ਨਵੀਂ ਦਿੱਲੀ — ਜੇ ਤੁਸੀਂ ਭਿੰਡੀ ਦੀ ਸਬਜ਼ੀ ਖਾ ਕੇ ਬੋਰ ਹੋ ਗਏ ਹੋ ਤਾਂ ਇਸ ਵਾਰ ਭਿੰਡੀ ਨੂੰ ਨਵੇਂ ਤਰੀਕੇ ਨਾਲ ਬਣਾਓ। ਜੀ ਹਾਂ ਅੱਜ ਅਸੀਂ ਤੁਹਾਨੂੰ ਚਟਪਟੀ ਭਿੰਡੀ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਬਣਾਉਣਾ ਬਹੁਤ ਹੀ ਸੌਖਾ ਹੈ।
ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ:-
ਸਮੱਗਰੀ :-
- 300 ਗ੍ਰਾਮ ਭਿੰਡੀ
- 2 ਵੱਡੇ ਚਮਚ ਨਿੰਬੂ ਦਾ ਰਸ
- 1/2 ਵੱਡੇ ਚਮਚ ਹਲਦੀ ਪਾਊਡਰ
- 1 ਵੱਡਾ ਚਮਚ ਧਨੀਆ ਪਾਊਡਰ
- 1 ਚਮਚ ਨਮਕ
- 50 ਗ੍ਰਾਮ ਮੱਕੀ ਦਾ ਆਟਾ
- ਥੋੜ੍ਹਾ ਤੇਲ

ਬਣਾਉਣ ਦੀ ਵਿਧੀ :-
ਸਾਰੀਆਂ ਭਿੰਡੀਆਂ ਨੂੰ ਲੰਬੀਆਂ-ਲੰਬੀਆਂ ਕੱਟ ਦਿਓ। ਇਕ ਭਾਂਡੇ 'ਚ 300 ਗ੍ਰਾਮ ਕੱਟੀ ਹੋਈ ਭਿੰਡੀ, 2 ਵੱਡੇ ਚਮਚ ਨਿੰਬੂ ਦਾ ਰਸ, 1/2 ਚਮਚ ਨਿੰਬੂ ਦਾ ਰਸ, 1/2 ਛੋਟੇ ਚਮਚ ਹਲਦੀ ਪਾਊਡਰ, 1 ਚਮਚ ਮਸਾਲਾ, 1 ਚਮਚ ਗਰਮ ਮਸਾਲਾ, 1 ਚਮਚ ਧਨੀਆ ਪਾਊਡਰ, 1 ਚਮਚ ਲਾਲ ਮਿਰਚ ਪਾਊਡਰ, 1 ਚਮਚ ਨਮਕ ਅਤੇ 50 ਗ੍ਰਾਮ ਮੱਕੀ ਦਾ ਆਟਾ ਪਾਓ। ਸਾਰੀਆਂ ਸਮੱਗਰੀਆਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ। ਫਿਰ ਇੱਕ ਕੜਾਈ 'ਚ ਤੇਲ ਪਾਓ ਅਤੇ ਗਰਮ ਕਰੋ। ਫਿਰ ਇਸ 'ਚ ਭਿੰਡੀ ਦਾ ਮਿਸ਼ਰਣ ਪਾ ਕੇ ਡਿੱਪ ਕਰਕੇ ਭੂਰਾ ਅਤੇ ਕ੍ਰਿਸਪੀ ਫ੍ਰਾਈ ਕਰੋ। ਕੱਢ ਕੇ ਕਿਸੇ ਕਾਗਜ 'ਤੇ ਰੱਖ ਦਿਓ। ਲਓ ਜੀ ਤੁਹਾਡੇ ਖਾਣ ਲਈ ਚਟਪਟੀ ਭਿੰਡੀ ਬਣ ਕੇ ਤਿਅਾਰ ਹੈ ਇਸ ਨੂੰ ਰੋਟੀ ਜਾਂ ਪਰਾਂਠੇ ਨਾਲ ਖਾਓ।
