Cooking Tips:ਬੱਚਿਆਂ ਨੂੰ ਬਹੁਤ ਪਸੰਦ ਆਵੇਗਾ ਸੇਬ ਦਾ ਹਲਵਾ
Tuesday, Dec 08, 2020 - 10:17 AM (IST)

ਜਲੰਧਰ: ਰੋਜ਼ਾਨਾ ਇਕ ਸੇਬ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੋਣ ਦੇ ਨਾਲ ਕਈ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ ਪਰ ਕਈ ਬੱਚੇ ਅਜਿਹੇ ਹੁੰਦੇ ਹਨ ਜੋ ਸੇਬ ਖਾਣਾ ਪਸੰਦ ਨਹੀਂ ਕਰਦੇ ਹਨ। ਅਜਿਹੇ 'ਚ ਜੇਕਰ ਤੁਹਾਡੇ ਬੱਚੇ ਵੀ ਸੇਬ ਨਹੀਂ ਖਾਂਦੇ ਤਾਂ ਉਨ੍ਹਾਂ ਨੂੰ ਸੇਬ ਦਾ ਹਲਵਾ ਬਣਾ ਕੇ ਦੇ ਸਕਦੇ ਹੋ ਤਾਂ ਚੱਲੋ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ।
ਇਹ ਵੀ ਪੜ੍ਹੋ:Cooking Tips: ਇੰਝ ਬਣਾਓ ਬਰੈੱਡ ਦਹੀਂ ਵੜਾ
ਸਮੱਗਰੀ
ਸੇਬ-1
ਸੂਜੀ- 1 ਛੋਟੀ ਕੌਲੀ
ਦੇਸੀ ਘਿਓ-1-2 ਵੱਡੇ ਚਮਚ
ਕਿਸ਼ਮਿਸ਼-8-10
ਦੁੱਧ-1/2 ਲੀਟਰ
ਸ਼ੱਕਰ-6-8 ਛੋਟੇ ਚਮਚੇ
ਕਾਜੂ-5-6 (ਕੱਟੇ ਹੋਏ)
ਬਾਦਾਮ-5-6 (ਕੱਟੇ ਹੋਏ)
ਨਾਰੀਅਲ-2-3 ਛੋਟੇ ਚਮਚੇ (ਕੱਦੂਕਸ ਕੀਤਾ ਹੋਇਆ)
ਪਿਸਤਾ-1 ਛੋਟਾ ਚਮਚਾ
ਕੇਸਰ ਦਾ ਧਾਗੇ-4-5
ਦਾਲਚੀਨੀ ਪਾਊਡਰ ਚੁਟਕੀ ਭਰ
ਇਹ ਵੀ ਪੜ੍ਹੋ:Cooking Tips: ਸਰਦੀਆਂ ਦੇ ਮੌਸਮ 'ਚ ਲਓ ਗਰਮਾ-ਗਰਮ ਚੁਕੰਦਰ ਦੇ ਸੂਪ ਦਾ ਮਜ਼ਾ
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਸੇਬ ਦਾ ਛਿਲਕਾ ਉਤਾਰ ਕੇ ਬਾਰੀਕ ਕੱਟ ਲਓ।
2. ਹੁਣ ਇਕ ਪੈਨ 'ਚ ਘਿਓ ਗਰਮ ਕਰਕੇ ਸੂਜੀ ਨੂੰ ਹਲਕੀ ਅੱਗ 'ਤੇ ਭੁੰਨੋ।
3. ਸੂਜੀ ਨੂੰ ਹਲਕਾ ਭੂਰਾ ਹੋਣ 'ਤੇ ਇਸ 'ਚ ਦੁੱਧ ਪਾ ਕੇ ਹਿਲਾਉਂਦੇ ਰਹੋ।
4. ਇਸ 'ਚ ਸੇਬ ਪਾ ਕੇ 3-4 ਮਿੰਟ ਤੱਕ ਪਕਾਓ।
5. ਹੁਣ ਖੰਡ ਪਾ ਕੇ ਲਗਾਤਾਰ ਹਿਲਾਉਂਦੇ ਹੋਏ 5 ਮਿੰਟ ਪਕਾਓ।
6. ਹਲਵੇ 'ਚ ਨਾਰੀਅਲ, ਬਾਦਾਮ, ਕਾਜੂ, ਕਿਸ਼ਮਿਸ਼, ਕੇਸਰ ਅਤੇ ਦਾਲਚੀਨੀ ਪਾਓ।
7. ਕਰੀਬ 2 ਤੋਂ 3 ਮਿੰਟ ਤੱਕ ਪਕਾਉਣ ਤੋਂ ਬਾਅਦ ਗੈਸ ਬੰਦ ਕਰ ਦਿਓ।
8. ਤਿਆਰ ਹਲਵੇ ਨੂੰ ਡਰਾਈ ਫਰੂਟਸ ਨਾਲ ਗਾਰਨਿਸ਼ ਕਰੋ।
9. ਲਓ ਜੀ ਤੁਹਾਡਾ ਸੇਬ ਦਾ ਹਲਵਾ ਬਣ ਕੇ ਤਿਆਰ ਹੈ। ਇਸ ਨੂੰ ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਖਾਣ ਲਈ ਦਿਓ।