Cooking Tips: ਘਰ ਦੀ ਰਸੋਈ ''ਚ ਇੰਝ ਬਣਾਓ ਮਸਾਲੇਦਾਰ ਭਿੰਡੀ

07/21/2021 1:46:24 PM

ਨਵੀਂ ਦਿੱਲੀ: ਭਿੰਡੀ ਨਾ ਸਿਰਫ ਖਾਣ ਵਿਚ ਸੁਆਦੀ ਹੈ ਸਗੋਂ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਮੰਨੀ ਜਾਂਦੀ ਹੈ। ਤੁਸੀਂ ਭਿੰਡੀ ਮਸਾਲਾ ਲੰਚ ਜਾਂ ਡਿਨਰ ਵਿਚ ਵੀ ਟਰਾਈ ਕਰ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਇਸ ਦੀ ਆਸਾਨ ਰੈਸਿਪੀ:
ਸਮੱਗਰੀ
ਤੇਲ- 60 ਮਿ.ਲੀ.
ਜੀਰਾ- 1 ਚਮਚਾ
ਪਿਆਜ਼- 350 ਗ੍ਰਾਮ
ਅਦਰਕ ਲਸਣ ਦਾ ਪੇਸਟ- 15 ਗ੍ਰਾਮ
ਹਰੀ ਮਿਰਚ- 2 ਚਮਚੇ
ਹਲਦੀ- 1/2 ਚਮਚੇ
ਲਾਲ ਮਿਰਚ ਪਾਊਡਰ- 1 ਚਮਚਾ
ਗਰਮ ਮਸਾਲਾ- 1 ਚਮਚਾ
ਧਨੀਆ ਪਾਊਡਰ- 1 ਚਮਚਾ
ਪਾਣੀ- 50 ਮਿ.ਲੀ.
ਭਿੰਡੀ- 500 ਗ੍ਰਾਮ
ਵਿਧੀ: 
ਸਭ ਤੋਂ ਪਹਿਲਾਂ ਇਕ ਕੜਾਹੀ ਵਿਚ 60 ਮਿ.ਲੀ. ਤੇਲ ਗਰਮ ਕਰੋ ਅਤੇ ਉਸ ਵਿਚ ਜੀਰਾ ਪਾਓ। ਹੁਣ ਇਸ ਵਿਚ ਪਿਆਜ਼ ਪਾਓ ਅਤੇ ਸੁਨਹਿਰੀ ਭੂਰਾ ਹੋਣ ਤੱਕ ਭੁੰਨੋ। ਹੁਣ ਇਸ 'ਚ ਅਦਰਕ ਲਸਣ ਦਾ ਪੇਸਟ, ਹਰੀ ਮਿਰਚ, ਹਲਦੀ ਪਾਊਡਰ, ਲਾਲ ਮਿਰਚ ਪਾਊਡਰ, ਗਰਮ ਮਸਾਲਾ ਅਤੇ ਧਨੀਆ ਪਾਊਡਰ ਪਾਓ। ਸਾਰੇ ਮਸਾਲੇ ਮਿਲਾਓ ਅਤੇ ਕੁਝ ਸੈਕਿੰਡ ਲਈ ਭੁੰਨੋ। ਹੁਣ ਇਸ ਵਿਚ ਪਾਣੀ ਪਾਓ ਅਤੇ ਇਸ ਮਸਾਲੇ ਨੂੰ ਸੰਘਣਾ ਹੋਣ ਤੱਕ ਪਕਾਓ। ਕੱਟੀ ਹੋਈ ਭਿੰਡੀ ਨੂੰ ਮਸਾਲੇ ਵਿਚ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਕੇ ਢੱਕ ਦਿਓ। ਇਸ ਨੂੰ ਮੀਡੀਅਮ ਗੈਸ 'ਤੇ ਪਕਾਓ ਜਦੋਂ ਤੱਕ ਭਿੰਡੀ ਨਰਮ ਨਾ ਹੋ ਜਾਵੇ। ਮਸਾਲੇਦਾਰ ਭਿੰਡੀ ਤਿਆਰ ਹੈ। ਹੁਣ ਇਸ ਨੂੰ ਰੋਟੀ ਨਾਲ ਗਰਮਾ-ਗਰਮ ਸਰਵ ਕਰੋ।
 


Aarti dhillon

Content Editor

Related News