Cooking Tips: ਘਰ ਦੀ ਰਸੋਈ ''ਚ ਇੰਝ ਬਣਾਓ ਮਿਲਕ ਕੇਕ
Tuesday, Mar 02, 2021 - 09:54 AM (IST)

ਨਵੀਂ ਦਿੱਲੀ : ਮਠਿਆਈ ਦੀ ਗੱਲ ਕੀਤੀ ਜਾਵੇ ਤਾਂ ਮਿਲਕ ਕੇਕ ਦਾ ਨਾਮ ਮੂੰਹ ‘ਤੇ ਨਾ ਆਵੇ ਅਜਿਹਾ ਤਾਂ ਹੋ ਹੀ ਨਹੀਂ ਸਕਦਾ। ਸਭ ਤੋਂ ਜ਼ਿਆਦਾ ਪਸੰਦ ਕੀਤੀਆਂ ਜਾਣ ਵਾਲੀਆਂ ਮਿਠਾਈਆਂ ਵਿਚੋਂ ਇਕ ਹੈ ਮਿਲਕ ਕੇਕ। ਇਸ ਮਠਿਆਈ ਨੂੰ ਤੁਸੀ ਘਰ ਵਿਚ ਵੀ ਬੇਹੱਦ ਅਸਾਨੀ ਨਾਲ ਬਣਾ ਸਕਦੇ ਹੋ। ਆਓ ਜਾਣਦੇ ਹਾਂ ਮਿਲਕ ਕੇਕ ਬਣਾਉਣ ਦਾ ਅਸਾਨ ਤਰੀਕਾ।
ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ
ਸਮੱਗਰੀ
ਸਮੱਗਰੀ
ਦੁੱਧ-3 ਲੀਟਰ
ਨਿੰਬੂ ਦਾ ਰਸ-2 ਟੇਬਲ ਸਪੂਨ
ਹਰੀ ਇਲਇਚੀ-1 ਟੀ ਸਪੂਨ
ਦੇਸੀ ਘਿਓ-1 ਟੇਬਲ ਸਪੂਨ
ਚੀਨੀ-250 ਗ੍ਰਾਮ
ਤੇਲ
ਬਦਾਮ- ਗਾਰਨਿਸ਼ ਲਈ
ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ
ਬਣਾਉਣ ਦੀ ਵਿਧੀ : ਸਭ ਤੋਂ ਪਹਿਲਾਂ ਇਕ ਭਾਰੀ ਕੜਾਹੀ ਵਿਚ ਦੁੱਧ ਲੈ ਕੇ ਉਬਾਲੋ। ਫਿਰ ਇਸ ਵਿਚ ਨਿੰਬੂ ਦਾ ਰਸ ਪਾ ਕੇ ਉਦੋਂ ਤੱਕ ਹਿਲਾਓ, ਜਦੋਂ ਤੱਕ ਦੁੱਧ ਫਟਣਾ ਸ਼ੁਰੂ ਨਹੀਂ ਹੋ ਜਾਂਦਾ। ਫਿਰ ਇਸ ਵਿਚ ਹਰੀ ਇਲਾਇਚੀ, ਦੇਸੀ ਘਿਓ ਅਤੇ ਖੰਡ ਪਾ ਕੇ ਚੰਗੀ ਤਰ੍ਹਾਂ ਮਿਕਸ ਕਰਦੇ ਹੋਏ ਪਕਾਓ। ਜਦੋਂ ਤੱਕ ਸਾਰਾ ਮਿਸ਼ਰਣ ਕੜਾਹੀ ਦੇ ਕਿਨਾਰੀਆਂ ਨੂੰ ਛੱਡਣ ਨਾ ਲੱਗੇ, ਇਸ ਨੂੰ ਪਕਾਉਂਦੇ ਰਹੋ। ਇਸ ਸਾਰੇ ਮਿਸ਼ਰਣ ਨੂੰ ਤੇਲ ਨਾਲ ਗਰੀਸ ਕੀਤੀ ਹੋਈ ਟਰੇ ਵਿਚ ਕੱਢ ਕੇ ਉਤੇ ਬਦਾਮ ਨਾਲ ਗਾਰਨਿਸ਼ ਕਰੋ। ਸਾਰੀ ਰਾਤ ਲਈ ਢੱਕ ਕੇ ਰੱਖੋ। ਇਸ ਤੋਂ ਬਾਅਦ ਇਸ ਨੂੰ ਪੀਸ ਵਿਚ ਕੱਟੋ। ਲਓ ਜੀ ਤੁਹਾਡੇ ਖਾਣ ਲਈ ਮਿਲਕ ਕੇਕ ਬਣ ਕੇ ਤਿਆਰ ਹੈ ਇਸ ਨੂੰ ਆਪ ਵੀ ਖਾਓ ਅਤੇ ਪਰਿਵਾਰ ਨੂੰ ਵੀ ਖਾਣ ਲਈ ਦਿਓ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।