Cooking Tips: ਮਹਿਮਾਨਾਂ ਨੂੰ ਖਵਾਓ ਘਰ ਦੇ ਬਣੇ ਸੁਆਦਿਸ਼ਟ ਨੂਡਲਜ਼, ਜਾਣੋ ਵਿਧੀ

Thursday, Sep 16, 2021 - 02:39 PM (IST)

Cooking Tips: ਮਹਿਮਾਨਾਂ ਨੂੰ ਖਵਾਓ ਘਰ ਦੇ ਬਣੇ ਸੁਆਦਿਸ਼ਟ ਨੂਡਲਜ਼, ਜਾਣੋ ਵਿਧੀ

ਨਵੀਂ ਦਿੱਲੀ : ਬੱਚਿਆਂ ਦੇ ਨਾਲ-ਨਾਲ ਬਜ਼ੁਰਗ ਵੀ ਨੂਡਲਜ਼ ਖਾਣਾ ਪਸੰਦ ਕਰਦੇ ਹਨ ਪਰ ਬਾਜ਼ਾਰ ਤੋਂ ਲੈਣ ਦੀ ਬਜਾਏ ਤੁਸੀਂ ਘਰ ਵਿਚ ਵੀ ਨੂਡਲਸ ਬਣਾ ਕੇ ਖਾ ਸਕਦੇ ਹੋ। ਅੱਜ ਅਸੀਂ ਤੁਹਾਨੂੰ ਘਰ ਵਿਚ ਨੂਡਲਜ਼ ਬਣਾਉਣ ਦਾ ਨੁਸਖਾ ਦੱਸਣ ਜਾ ਰਹੇ ਹਾਂ, ਜਿਸ ਨੂੰ ਹਰ ਕੋਈ ਪਸੰਦ ਕਰੇਗਾ। ਤਾਂ ਆਓ ਜਾਣਦੇ ਹਾਂ ਘਰ ਵਿੱਚ ਸੁਆਦਿਸ਼ਟ ਨੂਡਲਜ ਬਣਾਉਣ ਦੀ ਵਿਧੀ...
ਸਮੱਗਰੀ:
ਤੇਲ- 2 ਚਮਚੇ
ਲਸਣ- 2 ਚਮਚੇ (ਕੱਟਿਆ ਹੋਇਆ)
ਗੰਢੇ- 50 ਗ੍ਰਾਮ, ਕੱਟਿਆ
ਲਾਲ ਮਿਰਚ- 1 ਚਮਚਾ
ਹਰੇ ਗੰਢੇ- 1 (ਕੱਟਿਆ ਹੋਇਆ)
ਗਾਜਰ- 1 (ਲੰਮੀ ਕੱਟੀ ਹੋਈ)
ਗੋਭੀ ਦੇ ਪੱਤੇ- 1 (ਕੱਟੇ ਹੋਏ)
ਮਸ਼ਰੂਮ- 5 (ਕੱਟਿਆ ਹੋਇਆ)
ਨੂਡਲਜ਼ - 300 ਗ੍ਰਾਮ (ਉਬਾਲੇ)
ਨਿੰਬੂ ਦਾ ਰਸ- 1 ਚਮਚਾ
ਖੰਡ- 20 ਗ੍ਰਾਮ
ਲੂਣ- 1 ਚਮਚਾ
ਸੋਇਆ ਸੋਸ- 1 ਚਮਚਾ
ਮੂੰਗਫਲੀ- 1 ਚਮਚਾ (ਪੀਸੀ ਹੋਈ)
ਬਣਾਉਣ ਦੀ ਵਿਧੀ 
ਸਭ ਤੋਂ ਪਹਿਲਾਂ ਕੜਾਹੀ ਵਿਚ ਤੇਲ ਗਰਮ ਕਰੋ। ਫਿਰ ਇਸ ਵਿਚ ਕੱਟੇ ਹੋਏ ਗੰਢੇ, ਲਸਣ ਅਤੇ ਲਾਲ ਮਿਰਚਾਂ ਨੂੰ ਮਿਲਾਓ ਅਤੇ ਫਰਾਈ ਹੋਣ ਤੱਕ ਪਕਾਓ। ਇਸ ਤੋਂ ਬਾਅਦ ਬਾਕੀ ਸਬਜ਼ੀਆਂ ਇਸ ਵਿਚ ਪਾਓ ਅਤੇ ਇਸ ਨੂੰ ਪੱਕਣ ਲਈ ਛੱਡ ਦਿਓ।
ਜਦੋਂ ਸਾਰੀਆਂ ਸਬਜ਼ੀਆਂ ਤਿਆਰ ਹੋ ਜਾਣ ਤਾਂ ਇਸ 'ਚ ਨੂਡਲਜ਼ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਹੁਣ ਚੀਨੀ, ਲੂਣ, ਨਿੰਬੂ ਦਾ ਰਸ ਅਤੇ ਸੋਇਆ ਸੋਸ ਪਾਓ ਅਤੇ ਚੰਗੀ ਤਰ੍ਹਾਂ ਮਿਕਸ ਕਰੋ। ਤੁਹਾਡੇ ਖਾਣ ਲਈ ਨੂਡਲਸ ਬਣ ਕੇ ਤਿਆਰ ਹਨ। ਮੂੰਗਫਲੀ ਨਾਲ ਇਸ ਨੂੰ ਗਾਰਨਿਸ਼ ਕਰੋ ਅਤੇ ਆਪ ਵੀ ਖਾਓ ਅਤੇ ਬੱਚਿਆਂ ਨੂੰ ਵੀ ਖਾਣ ਲਈ ਦਿਓ। 


author

Aarti dhillon

Content Editor

Related News