Cooking Tips : ਕੜਾਕੇ ਦੀ ਠੰਡ ’ਚ ਇੰਝ ਬਣਾਓ ਗਰਮਾ ਗਰਮ ਕੁਰਕਰੀ ‘ਆਲੂ ਦੀ ਟਿੱਕੀ, ਜਾਣੋ ਵਿਧੀ
Sunday, Jan 17, 2021 - 10:54 AM (IST)

ਜਲੰਧਰ (ਜਲੰਧਰ) - ਕੜਾਕੇ ਦੀ ਪੈ ਰਹੀ ਇਸ ਠੰਡ ’ਚ ਸਾਰੇ ਲੋਕ ਕੁਝ ਨਾ ਕੁਝ ਗਰਮਾ ਗਰਮ ਖਾਣ ਦੀ ਉਮੀਦ ਰੱਖਦੇ ਹਨ, ਜਿਸ ਨਾਲ ਠੰਡ ਨੂੰ ਰਾਹਤ ਮਿਲਦੀ ਹੈ। ਇਸੇ ਲਈ ਬਾਹਰ ਨਿਕਲਣ ਦੀ ਥਾਂ ਲੋਕ ਘਰ ’ਚ ਹੀ ਬਹੁਤ ਸਾਰੀਆਂ ਚੀਜ਼ਾਂ ਬਣਾ ਰਹੇ ਹਨ। ਇਸੇ ਤਰ੍ਹਾਂ ਆਲੂ ਟਿੱਕੀ ਨੂੰ ਵੀ ਬਹੁਤ ਸਾਰੇ ਲੋਕ ਖਾਣਾ ਪਸੰਦ ਕਰਦੇ ਹਨ। ਅੱਜ ਅਸੀਂ ਤੁਹਾਨੂੰ ਆਲੂ ਟਿੱਕੀ ਬਣਾਉਣ ਦੀ ਵਿਧੀ ਬਾਰੇ ਦੱਸਣ ਜਾ ਰਹੇ ਹਾਂ। ਤੁਸੀਂ ਇਸ ਨੂੰ ਘੱਟ ਤੋਂ ਘੱਟ ਸਮੇਂ 'ਚ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ।
ਸਮੱਗਰੀ
600 ਗ੍ਰਾਮ ਆਲੂ ਉੱਬਲੇ ਹੋਏ
2 ਹਰੀ ਮਿਰਚ
1 ਚਮਚ ਨਮਕ
3 ਚਮਚ ਧਨੀਆ
30 ਗ੍ਰਾਮ ਕੋਰਨ ਫਲੋਰ
ਡ੍ਰੈਸਿੰਗ ਲਈ
ਇਮਲੀ ਦੀ ਚਟਨੀ ਸੁਆਦ ਅਨੁਸਾਰ
ਧਨੀਆ ਚਟਨੀ ਸੁਆਦ ਅਨੁਸਾਰ
ਕਾਲਾ ਨਮਕ ਸੁਆਦ ਅਨੁਸਾਰ
ਲਾਲ ਮਿਰਚ ਪਾਊਡਰ ਸੁਆਦ ਅਨੁਸਾਰ
ਜੀਰਾ ਪਾਊਡਰ ਸੁਆਦ ਅਨੁਸਾਰ
ਸੇਵੀਆ ਸੁਆਦ ਅਨੁਸਾਰ
ਬਣਾਉਣ ਦੀ ਵਿਧੀ
1. ਇਕ ਬਾਊਲ 'ਚ ਉੱਬਲੇ ਹੋਏ ਆਲੂ, ਹਰੀ ਮਿਰਚ, ਨਮਕ, ਧਨੀਆ ਅਤੇ ਮੱਕੀ ਦਾ ਆਟਾ ਚੰਗੀ ਤਰ੍ਹਾਂ ਮਿਕਸ ਕਰ ਲਓ।
2. ਥੋੜ੍ਹਾ ਜਿਹਾ ਮਿਸ਼ਰਣ ਲਓ ਅਤੇ ਟਿੱਕੀ ਦੀ ਸ਼ੇਪ ਬਣਾ ਲਓ।
3. ਇਕ ਪੈਨ 'ਚ ਤੇਲ ਗਰਮ ਕਰੋ ਅਤੇ ਤਿਆਰ ਕੀਤੀਆਂ ਟਿੱਕੀਆਂ ਨੂੰ ਫ੍ਰਾਈ ਕਰੋ।
4. ਇਸ ਨੂੰ ਉਸ ਵੇਲੇ ਤੱਕ ਫ੍ਰਾਈ ਕਰੋ ਜਦੋਂ ਤੱਕ ਇਸ ਦਾ ਰੰਗ ਹਲਕਾ ਬਰਾਉਨ ਨਾ ਹੋ ਜਾਵੇ।
5. ਇਸ 'ਤੇ ਇਮਲੀ ਚਟਨੀ, ਧਨੀਆ ਚਟਨੀ, ਕਾਲਾ ਨਮਕ, ਲਾਲ ਮਿਰਚ ਪਾਊਡਰ, ਜੀਰਾ ਪਾਊਡਰ ਅਤੇ ਸੇਵੀਆ ਪਾਓ। ਟਿੱਕੀ ਤਿਆਰ ਹੈ ਸਰਵ ਕਰੋ।