ਡਿਫਰੈਂਟ ਸਟਾਈਲ ਨਾਲ ਕਰੋ ਕਲੀਰਾ ਡੈਕੋਰੇਸ਼ਨ

09/14/2017 12:26:54 PM

ਨਵੀਂ ਦਿੱਲੀ— ਨਾਰਥ ਇੰਡੀਅਨ ਟ੍ਰੈਡੀਸ਼ਨਲ ਵੈਡਿੰਗ 'ਚ ਲਾੜੀ ਆਪਣੀ ਬ੍ਰਾਈਡਲ ਜਿਊਲਰੀ ਵਿਚ ਕਲੀਰੇ ਜ਼ਰੂਰ ਪਹਿਨਦੀ ਹੈ। ਕਲੀਰੇ ਬ੍ਰਾਈਡਲ ਜਿਊਲਰੀ ਵਿਚ ਖਾਸ ਅਹਿਮੀਅਤ ਰੱਖਦੇ ਹਨ ਕਿਉਂਕਿ ਇਸ ਨੂੰ ਸ਼ਗਨ ਅਤੇ ਸੁਹਾਗ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਪਰ ਹੁਣ ਕਲੀਰਾ ਸਿਰਫ ਔਰਤਾਂ ਦੇ ਗੁੱਟ 'ਤੇ ਸਜਣ ਵਾਲਾ ਗਹਿਣਾ ਨਹੀਂ ਰਿਹਾ ਸਗੋਂ ਇਸ ਨੂੰ ਵੈਡਿੰਗ ਡੈਕੋਰ ਵਿਚ ਵੀ ਸ਼ਾਮਲ ਕੀਤਾ ਜਾ ਰਿਹਾ ਹੈ। ਇਨ੍ਹੀਂ ਦਿਨੀਂ ਕਲੀਰਾ ਵੈਡਿੰਗ ਡੈਕੋਰੇਸ਼ਨ ਆਈਡੀਆਜ਼ ਬਹੁਤ ਪਸੰਦ ਕੀਤੇ ਜਾ ਰਹੇ ਹਨ। ਜੇ ਤੁਸੀਂ ਵੀ ਫੈਮਿਲੀ ਜਾਂ ਆਪਣੀ ਵੈਡਿੰਗ ਡੈਕੋਰ ਥੀਮ ਬਾਰੇ ਕੁਝ ਯੂਨੀਕ ਕਰਨ ਦਾ ਸੋਚ ਰਹੇ ਹੋ ਤਾਂ ਕਲੀਰਾ ਡੈਕੋਰ ਚੰਗਾ ਆਈਡੀਆ ਹੋ ਸਕਦਾ ਹੈ।
1. ਫੋਟੋ ਬੂਥ ਸਟੇਸ਼ਨ 
ਅੱਜਕਲ ਕਪਲ ਵਿਆਹ 'ਚ ਪ੍ਰੀ-ਵੈਡਿੰਗ ਅਤੇ ਪੋਸਟ ਵੈਡਿੰਗ ਫੋਟੋਸ਼ੂਟ ਕਰਵਾਉਂਦੇ ਹਨ। ਯੰਗਸਟਰਸ ਵਲੋਂ ਡਿਫਰੈਂਟ ਥੀਮ 'ਤੇ ਫੋਟੋ ਸੈਸ਼ਨ ਦਾ ਕ੍ਰੇਜ਼ ਖੂਬ ਫਾਲੋ ਕੀਤਾ ਜਾ ਰਿਹਾ ਹੈ। ਕਲੀਰਿਆਂ ਨੂੰ ਤੁਸੀਂ ਵਾਲ ਬੈਕਗ੍ਰਾਊਂਡ ਵਾਂਗ ਇਸਤੇਮਾਲ ਕਰ ਸਕਦੇ ਹੋ।

PunjabKesari
2. ਲਹਿੰਗੇ ਦੀ ਲਟਕਨ ਬਣਾਓ
ਤੁਸੀਂ ਕਲੀਰਿਆਂ ਦੀ ਵਰਤੋਂ ਲਹਿੰਗੇ ਦੀ ਲਟਕਨ ਦੇ ਰੂਪ 'ਚ ਵੀ ਕਰ ਸਕਦੇ ਹੋ, ਜਿਸ ਨੂੰ ਤੁਸੀਂ ਲਹਿੰਗੇ ਦੀ ਸਾਈਡ 'ਤੇ ਟਾਈਅਪ ਕਰਵਾ ਸਕਦੇ ਹੋ। ਇਸ ਨਾਲ ਤੁਹਾਡੇ ਲਹਿੰਗੇ ਨੂੰ ਹੋਰ ਵੀ ਗ੍ਰੇਸ ਮਿਲੇਗੀ।

PunjabKesari
3. ਲਾੜੀ ਲਈ ਕਲੀਰਿਆਂ ਦੀ ਚਾਦਰ 
ਵਿਆਹ ਵਿਚ ਲਾੜੀ ਦੀ ਐਂਟਰੀ ਫੁੱਲਾਂ ਦੀ ਖੂਬਸੂਰਤ ਚਾਦਰ ਨਾਲ ਕੀਤੀ ਜਾਂਦੀ ਹੈ, ਜਿਸ ਨੂੰ ਉਸ ਦੇ ਭਰਾ ਤੇ ਹੋਰ ਰਿਸ਼ਤੇਦਾਰ ਫੜਦੇ ਹਨ। ਇਸ ਖੂਬਸੂਰਤ ਚਾਦਰ ਨੂੰ ਤੁਸੀਂ ਕਲੀਰਿਆਂ ਨਾਲ ਵੀ ਸਜਾ ਸਕਦੇ ਹੋ। ਇਹ ਥੀਮ ਲੜਕੀਆਂ ਨੂੰ ਬਹੁਤ ਹੀ ਪਸੰਦ ਆਉਂਦਾ ਹੈ। ਮਹਿੰਦੀ ਜਾਂ ਹਲਦੀ ਸੈਰੇਮਨੀ ਦਾ ਫੰਕਸ਼ਨ ਵੀ ਤੁਸੀਂ ਘਰ 'ਚ ਹੀ ਰਖਵਾਇਆ ਹੈ ਤਾਂ ਉਸ ਵਿਚ ਵੀ ਤੁਸੀਂ ਕਲੀਰੇ ਦੀ ਡੈਕੋਰੇਸ਼ਨ ਕਰ ਸਕਦੇ ਹੋ। ਘਰ ਵਿਚ ਕੋਈ ਪੁਰਾਣਾ ਦਰੱਖਤ ਲੱਗਾ ਹੈ ਤਾਂ ਉਥੇ ਰੰਗ-ਬਿਰੰਗੇ ਕਲੀਰਿਆਂ ਨੂੰ ਵੱਖ-ਵੱਖ ਥਾਂ ਲਟਕਾਓ।
4. ਮੰਡਪ ਡੈਕੋਰੇਸ਼ਨ
ਅੱਜਕਲ ਲੋਕ ਘਰ 'ਚ ਹੀ ਫੇਰਿਆਂ ਦੀ ਰਸਮ ਅਦਾ ਕਰਦੇ ਹਨ। ਉਸ ਦੇ ਲਈ ਘਰ ਵਿਚ ਹੀ ਖੂਬਸੂਰਤ ਮੰਡਪ ਸਜਾਇਆ ਜਾਂਦਾ ਹੈ। ਜੇ ਤੁਸੀਂ ਵੀ ਘਰ 'ਚ ਹੀ ਮੰਡਪ ਸੈੱਟ ਕਰ ਰਹੇ ਹੋ ਤਾਂ ਫੁੱਲਾਂ ਦੀ ਥਾਂ ਕਲੀਰਿਆਂ ਦੀ ਡੈਕੋਰੇਸ਼ਨ ਕਰਵਾਓ। ਇਸ ਨਾਲ ਮੰਡਪ ਨੂੰ ਯੂਨੀਕ ਜਿਹੀ ਲੁਕ ਮਿਲੇਗੀ।

PunjabKesari
5. ਵੈਨਿਊ ਡੈਕੋਰੇਸ਼ਨ
ਫਲਾਵਰ ਅਤੇ ਚੁੰਨੀਆਂ ਦੀ ਡੈਕੋਰੇਸ਼ਨ ਦਾ ਆਈਡੀਆ ਹੁਣ ਕਾਫੀ ਆਮ ਹੋ ਗਿਆ ਹੈ, ਜਿਸ ਨੂੰ ਦੇਖ ਕੇ ਹੁਣ ਲੋਕ ਜ਼ਿਆਦਾ ਅਟ੍ਰੈਕਟ ਨਹੀਂ ਹੁੰਦੇ। ਕੁਝ ਵੱਖਰੀ ਤਰ੍ਹਾਂ ਦੀ ਵੈਨਿਊ ਡੈਕੋਰੇਸ਼ਨ ਲਈ ਤੁਸੀਂ ਕਲੀਰਿਆਂ ਦੀ ਵਰਤੋਂ ਕਰ ਸਕਦੇ ਹੋ, ਜੋ ਲੋਕਾਂ ਦੀ ਖਿੱਚ ਦਾ ਕੇਂਦਰ ਬਣੇਗੀ। ਤੁਸੀਂ ਵਿਆਹ ਵਾਲੀ ਥਾਂ ਦੇ ਮੁੱਖ ਦਰਵਾਜ਼ੇ ਨੂੰ ਵੀ ਕਲੀਰਿਆਂ ਨਾਲ ਸਜਾ ਸਕਦੇ ਹੋ।


Related News