ਚੀਨ ਦੀ ਇਸ ਜਗ੍ਹਾ ਨੂੰ ਕਹਿੰਦੇ ਹਨ '' ਸਨ ਔਫ ਹੈਵਨ ''

01/05/2017 10:01:03 AM

ਮੁੰਬਈ—ਭੱਜ ਦੌੜ ਭਰੀ ਜਿੰਦਗੀ ''ਚ ਲੋਕ ਖੁਦ ਦੇ ਲਈ ਸਮਾਂ ਨਹੀਂ ਕੱਢ ਪਾਉਂਦੇ । ਨਵੇਂ ਸਾਲ ਜਾਂ ਛੁੱਟੀਆਂ ਹੋਣ ''ਤੇ ਕਿਸੇ ਨਾ ਕਿਸੇ ਜਗ੍ਹਾ ''ਤੇ ਘੁੰਮਣ ਜਾਂਦੇ ਹਨ ਅਤੇ ਮਸਤੀ ਕਰਦੇ ਹਨ। ਦੁਨੀਆ ਭਰ ''ਚ ਅਜਿਹੀਆਂ ਕਈ ਥਾਵਾ ਹਨ, ਜਿੱਥੇ ਦੀ ਖੂਬਸੂਰਤੀ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ।

ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਖੂਬਸੂਰਤ ਜਗ੍ਹਾਂ ਦੇ ਬਾਰੇ ''ਚ  ਦੱਸਣ ਜਾ ਰਹੇ ਹਾਂ। ਅਸੀਂ ਗੱਲ ਕਰ ਰਹੇ ਹਾਂ ਚੀਨ ਦੇ ਤਿਯਾਜੀ ਮਾਉਂਟੇਨ ਦੀ।
ਇਹ ਬੇਰੱਦ ਹੀ ਖੂਬਸੂਰਤ ਜਗ੍ਹਾਂ ਹੈ। ਤਿਯਾਜੀ ਦਾ ਮਤਲਬ ਹੁੰਦਾ ਹੈ ਸਵਰਗ ਦਾ ਬੱਚਾ। ਇੱਥੇ ਦੇ ਨਜ਼ਾਰੇ ਨੂੰ ਦੇਖ ਕੇ ਲੋਕਾਂ ਨੂੰ ਯਕੀਨ ਨਹੀਂ ਹੁੰਦਾ ਕਿ ਇਹ ਸੱਚ ਹੈ ਜਾਂ ਕੋਈ ਸੁਪਨਾ। ਇਸ ਪੂਰੇ ਇਲਾਕੇ ''ਚ ਮਾਰਬਲ ਦੀਆਂ ਉਚੀਆਂ ਉਚੀਆਂ ਪਹਾੜੀਆਂ ਹਨ, ਜਿਸ ''ਚ ਸਭ ਤੋਂ ਉੱਚੀ ਚੋਟੀ ਦੀ ਸਮੁੰਦਰੀ ਤਲ ਤੋਂ ਉਚਾਈ 1262.5 ਮੀਟਰ ਹੈ। ਇੰਨ੍ਹੀ ਉਚਾਈ ਤੋਂ ਗਹਿਰੀ ਖੱਡ ਨਜ਼ਰ ਆਉਦੀ ਹਨ। ਇਸ ਜਗ੍ਹਾਂ ਦੀ ਖਾਸ ਗੱਲ ਇਹ ਹੈ ਇੱਥੇ ਦਾ ਮੌਸਮ ਇੱਕ ਦਮ ਬਦਲ ਜਾਂਦਾ ਹੈ।
ਚੀਨ ਦੀ ਸਰਕਾਰ ਨੇ ਇਸ ਪੂਰੇ ਇਲਾਕੇ ਦੀ ਖੂਬਸੂਰਤੀ ਨੂੰ ਦੇਖਣ ਦੇ ਲਈ ਕੇਵਲ ਕਾਰ ਦੀ ਵਿਵਸਧਾ ਕਰ ਰੱਖੀ ਹੈ। ਇਸ ਦੇ ਇਲਾਵਾ ਪਹਾੜੀਆਂ ਦੇ ਸਹਾਰੇ ਰਾਸਤਾ ਵੀ ਬਣਾ ਰੱਖਿਆ ਹੈ। ਇਸ ਜਗ੍ਹਾਂ ''ਤੇ ਕਈ ਫਿਲਮÎਾਂ ਦੀ ਛੂਟਿੰਗ ਵੀ ਹੋ ਚੁਕੀ ਹੈ । ਅੱਜ ਅਸੀਂ ਤੁਹਾਨੂੰ ਤਿਯਾਜੀ ਮਾਉਂਟੇਨ ਦੀ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ । ਇਨ੍ਹਾਂ ਤਸਵੀਰਾਂ ਨੂੰ ਦੇਖਕੇ ਤੁਸੀਂ ਵੀ ਸੋਚ ''ਚ ਪੈ ਜਾਵੋਗੇ ਕਿ ਇਹ ਹਕੀਕਤ ਮੈ ਹੈ ਜਾਂ ਨਹੀਂ।


Related News