ਬੱਚੇ ਦੇ ਪਹਿਲੇ ਝੂਠ ਨੂੰ ਨਾ ਕਰੋ ਨਜ਼ਰ ਅੰਦਾਜ

Wednesday, Apr 05, 2017 - 11:51 AM (IST)

 ਬੱਚੇ ਦੇ ਪਹਿਲੇ ਝੂਠ ਨੂੰ ਨਾ ਕਰੋ ਨਜ਼ਰ ਅੰਦਾਜ

 ਜਲੰਧਰ— ਛੋਟੇ ਬੱਚੇ ਜਦੋਂ ਆਪਣੇ ਆਪ ਨੂੰ ਮਾਂ ਦੀ ਡਾਂਟ ਤੋਂ ਬਚਾਉਣਾ ਚਾਹੁੰਦੇ ਹਨ ਤਾਂ ਅਕਸਰ ਝੂਠ ਬੋਲਣਾ ਸ਼ੁਰੂ ਕਰ ਦਿੰਦੇ ਹਨ। ਸ਼ੁਰੂ ''ਚ ਮਾਤਾ-ਪਿਤਾ ਅਤੇ ਦੂਜੇ ਵੱਡੇ ਉਨ੍ਹਾਂ ਦੀ ਇਸ ਗਲਤੀ ਨੂੰ ਨਜ਼ਰਅੰਦਾਜ ਕਰ ਦਿੰਦੇ ਹਨ, ਪਰ ਬਾਅਦ ''ਚ ਹਰ ਗੱਲ ''ਤੇ ਝੂਠ ਬੋਲਣਾ ਬੱਚਿਆਂ ਦੀ ਆਦਤ ਬਣ ਜਾਂਦੀ ਹੈ। ਜੇ ਤੁਸੀਂ ਵੀ ਆਪਣੇ 3-5 ਸਾਲ ਦੀ ਉਮਰ ਦੇ ਬੱਚੇ
ਨੂੰ ਝੂਠ ਬੋਲਦੇ ਹੋਏ ਫੜਿਆ ਹੈ ਤਾਂ ਇਸ ਨੂੰ ਹਲਕੇ ''ਚ ਨਾ ਲਓ। ਇਸ ਨਾਲ ਇਹ ਬੱਚੇ ਦੀ ਝੂਠ ਬੋਲਣ ਦੀ ਆਦਤ ਬਣ ਜਾਵੇਗੀ ਉਸ ਨੂੰ ਰੋਕਣਾ ਸ਼ੁਰੂ ਕਰੋ।
ਆਪਣੇ ''ਚ ਬਦਲਾਅ ਲਿਆਓ
ਬਿਨ੍ਹਾਂ ਸੋਚੇ ਸਮਝੇ ਅਸੀਂ ਆਪਣੀ ਜਿੰਦਗੀ ''ਚ ਬਹੁਤ ਸਾਰੇ ਝੂਠ ਬੋਲਦੇ ਹਾਂ ਅਤੇ ਭੁੱਲ ਜਾਂਦੇ ਹਾਂ ਕਿ ਸਾਡੇ ਆਲੇ-ਦੁਆਲੇ ਬੈਠੇ ਸਾਡੇ ਬੱਚੇ ਵੀ ਉਸ ਝੂਠ ਨੂੰ ਸੁਣ ਰਹੇ ਹਨ। ਕਦੇਂ ਫੋਨ ''ਤੇ ਆਪਣੇ ਮਾਲਕ ਨਾਲ, ਟਰੈਫਿਕ ਸਿਗਨਲ ਤੋੜਣ ਦੇ ਬਾਅਦ ਪੁਲਿਸ ਵਾਲੇ ਨਾਲ ਜਾਂ ਦੂਜਿਆਂ ਦੇ ਨਾਲ ਗੱਲਾਂ ਕਰਦੇ ਹੋਏ, ਆਪਣੇ ਆਪ ਨੂੰ ਬਚਾਉਣ ਲਈ ਜਾਂ ਫਿਰ ਮਜ਼ਾ ਲੈਣ ਦੇ ਲਈ ਝੂਠ ਬੋਲਦੇ ਹਾਂ, ਕਿ ਤੁਹਾਡਾ ਬੱਚਾ ਤੁਹਾਨੂੰ ਨਹੀਂ ਦੇਖਦਾ ਹੋਵੇਗਾ। ਇਸ ਲਈ ਬੱਚੇ ਨੂੰ ਸੱਚ ਬੋਲਣਾ ਸਿਖਾਉਣ ਲਈ ਆਪਣੇ ਆਪ ''ਚ ਵੀ ਬਦਲਾਅ ਲਿਆਓ ਅਤੇ ਆਪ ਵੀ ਸੱਚ ਬੋਲੋ।
ਬੱਚੇ ਨਾਲ ਪਿਆਰ ਨਾਲ ਗੱਲ ਕਰੋ 
ਕਈਂ ਵਾਰੀ ਬੱਚੇ ਆਪਣਾ ਮਜ਼ਾਕ ਬਣਨ ਤੋਂ ਰੋਕਣ ਲਈ ਜਾਂ ਫਿਰ ਤੁਹਾਡੇ ਗੁੱਸੇ ਤੋਂ ਆਪਣੇ ਆਪ ਨੂੰ ਬਚਾਉਣ ਲਈ ਝੂਠ ਬੋਲਦੇ ਹਨ। ਜੇ ਤੁਸੀਂ ਉਸ ਦੀ ਗਲਤੀ ''ਤੇ ਉਸ ਨੂੰ ਗੁੱਸੇ ਨਾਲ ਬੋਲੋਗੇ ਤਾਂ ਉਹ ਦੂਜੀ ਵਾਰੀ ਫਿਰ ਤੋਂ ਝੂਠ ਬੋਲੇਗਾ।
ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੇ ਬੱਚੇ ਨਾਲ ਪਿਆਰ ਨਾਲ ਗੱਲ ਕਰੋ। ਜੇ ਉਹ ਝੂਠ ਫੜੇ ਜਾਣ ਨਾਲ ਬੂਰੀ ਤਰ੍ਹਾਂ ਨਾਲ ਡਰ ਗਿਆ ਹੈ ਤਾਂ ਇਕ ਵਾਰ ਉਸ ਨੂੰ ਗਲੇ ਲਗਾ ਕੇ ਪਿਆਰ ਕਰੋ ਅਤੇ ਫਿਰ ਉਸ ਨੂੰ ਸਮਝਾਓ ਕਿ ਝੂਠ ਬੋਲਣਾ ਗਲਤ ਹੈ। 
ਸੱਚ ਦੀ ਮਹੱਤਾ ਸਮਝਾਓ
ਸਿਰਫ ਝੂਠ ਬੋਲਣਾ ਗਲਤ ਹੈ ਇਹ ਕਹਿਣਾ ਹੀ ਕਾਫੀ ਨਹੀਂ ਹੈ, ਤੁਹਾਨੂੰ ਉਸ ਨੂੰ ਸਮਝਾਉਣਾ ਹੋਵੇਗਾ ਕਿ ਸੱਚ ਬੋਲਣਾ ਕਿੰਨਾ ਜ਼ਰੂਰੀ ਹੈ ਬਾਰ-ਬਾਰ ਝੂਠ ਬੋਲਣ ਨਾਲ ਉਹ ਆਪਣਾ ਭਰੋਸਾ ਦੂਜਿਆਂ ਤੋਂ ਗੁਆ ਬੈਠਦਾ ਹੈ ਫਿਰ
ਕੋਈ ਉਸ ''ਤੇ ਭਰੋਸਾ ਨਹੀਂ ਕਰਦਾ ਚਾਹੇ ਉਦੋਂ ਉਹ ਸੱਚ ਵੀ ਬੋਲ ਰਿਹਾ ਹੋਵੇ। ਉਸ ਨੂੰ ਸਮਝਾਓ ਕਿ ਗਲਤੀ ਹੋਣ ''ਤੇ ਸੱਚ ਬੋਲ ਦੇਣ ਨਾਲ ਉਸਨੂੰ ਡਾਂਟ ਜ਼ਰੂਰ ਪੈ ਸਕਦੀ ਹੈ ਪਰ ਉਹ ਇਸ ਲਈ ਤਾਂ ਕਿ ਉਹ ਗਲਤੀ ਦੌਬਾਰਾ ਨਾ ਕਰ ਸਕੇ। ਪਰ ਤੁਸੀਂ ਜਿਸ ਨੂੰ ਵੀ ਸੱਚ ਬੋਲੋਗੇ ਇਸ ਆਦਤ ਦੇ ਕਾਰਨ ਉਹ ਤੁਹਾਨੂੰ ਹਮੇਸ਼ਾ ਪਿਆਰ ਹੀ ਕਰੇਗਾ


Related News