ਜਣਨ ਕਿਰਿਆ ''ਚ ਰੁਕਾਵਟ ਹੁੰਦਾ ਹੈ ਚਿਕਨ

Friday, Mar 31, 2017 - 12:47 PM (IST)

ਜਣਨ ਕਿਰਿਆ ''ਚ ਰੁਕਾਵਟ ਹੁੰਦਾ ਹੈ ਚਿਕਨ

ਜਲੰਧਰ— ਕੁਝ ਲੋਕ ਮਾਸਾਹਾਰੀ ਭੋਜਨ ਖਾਣ ਦੇ ਸ਼ੁਕੀਨ ਹੁੰਦੇ ਹਨ। ਇਸ ''ਚ ਪਾਏ ਜਾਣ ਵਾਲੇ ਪੋਸ਼ਕ ਤੱਤ ਸਿਹਤ ਲਈ ਜ਼ਰੂਰੀ ਹੁੰਦੇ ਹਨ ਪਰ ਮੁਰਗੇ ਦਾ ਚਿਕਨ ਖਾਣ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਹੋ ਸਕਦੀਆਂ ਹਨ। ਦੁਕਾਨਦਾਰ ਇਨ੍ਹਾਂ ਜਾਨਵਰਾਂ ਨੂੰ ਜਲਦੀ ਵੱਡਾ ਕਰਨ ਲਈ ਓਕਸੋਟੋਸਿਨ ਨਾਂ ਦੇ ਟੀਕਾ ਲਗਾਉਂਦੇ ਹਨ, ਜਿਸ ਕਾਰਨ ਇਨ੍ਹਾਂ ਦਾ ਮਾਸ ਖਾਣ ਵਾਲਿਆਂ ਦੀ ਸਿਹਤ ''ਤੇ ਬੁਰਾ ਅਸਰ ਹੁੰਦਾ ਹੈ। ਇਨ੍ਹਾਂ ਜਾਨਵਰਾਂ ਦਾ ਮਾਸ ਖਾਣ ਨਾਲ ਖਾਸ ਕਰ ਮਰਦ ਅਤੇ ਔਰਤਾਂ ਨੂੰ ਜਣਨ ਕਿਰਿਆ ''ਚ ਸਮੱਸਿਆ ਹੋ ਜਾਂਦੀ ਹੈ। ਇਸ ਦੇ ਇਲਾਵਾ ਹੋਰ ਵੀ ਕਈ ਕਾਰਨ ਹਨ ਜਿਨ੍ਹਾਂ ਕਰਕੇ ਚਿਕਨ ਨਹੀਂ ਖਾਣਾ ਚਾਹੀਦਾ।

ਕਾਰਨ 
ਦੁਕਾਨਾਂ ''ਚ ਮੁਰਗੇ ਅਤੇ ਮੁਰਗੀਆਂ ਨੂੰ ਵੇਚਣ ਲਈ ਜਿਸ ਜਗ੍ਹਾ ''ਤੇ ਰੱਖਿਆ ਜਾਂਦਾ ਹੈ, ਉੱਥੇ ਪਹਿਲਾਂ ਤੋਂ ਹੀ ਬਹੁਤ ਸਾਰੀਆਂ ਮੁਰਗੀਆਂ ਹੁੰਦੀਆਂ ਹਨ, ਜਿਸ ਕਾਰਨ ਉਨ੍ਹਾਂ ਨੂੰ ਸਾਹ ਲੈਣ ''ਚ ਮੁਸ਼ਕਲ ਆਉਂਦੀ ਹੈ। ਇੰਨੀ ਘੱਟ ਥਾਂ ''ਚ ਉਨ੍ਹਾਂ ਲਈ ਤੁਰਨਾ-ਫਿਰਨਾ ਮੁਸ਼ਕਲ ਹੁੰਦਾ ਹੈ। ਸਹੀ ਢੰਗ ਨਾਲ ਸਫਾਈ ਨਾ ਹੋਣ ਕਾਰਨ ਉਹ ਕਈ ਤਰ੍ਹਾਂ ਦੀਆਂ ਬੀਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਇਨ੍ਹਾਂ ਬੀਮਾਰ ਮੁਰਗੇ-ਮੁਰਗੀਆਂ ਦੇ ਅੰਡੇ ਅਤੇ ਮਾਸ ਖਾਣ ਵਾਲੇ ਦੇ ਸਰੀਰ ''ਚ ਬੈਕਟੀਰੀਆ ਚਲੇ ਜਾਂਦੇ ਹਨ ਅਤੇ ਉਹ ਵੀ ਬੀਮਾਰ ਹੋ ਜਾਂਦੇ ਹਨ।
ਔਰਤਾਂ ''ਚ ਜਣਨ ਦੀ ਸਮੱਸਿਆ
ਜਿਹੜੀਆਂ ਔਰਤਾਂ ਚਿਕਨ ਜ਼ਿਆਦਾ ਖਾਂਦੀਆਂ ਹਨ ਉਨ੍ਹਾਂ ਦੀ ਮਾਂ ਬਨਣ ਦੀ ਸੰਭਾਵਨਾ ਘੱਟ ਜਾਂਦੀ ਹੈ ਕਿਉਂਕਿ ਚਿਕਨ ਖਾਣ ਨਾਲ ਉਨ੍ਹਾਂ ਦੇ ਸਰੀਰ ''ਚ ਓਕਸੋਟੋਸਿਨ ਦੀ ਮਾਤਰਾ ਵੱਧ ਜਾਂਦੀ ਹੈ, ਜਿਸ ਨਾਲ ਔਰਤਾਂ ਦਾ ਡੀ. ਐੱਨ. ਏ. ਅਤੇ ਹਾਰਮੋਨ ਅਸੰਤੁਲਿਤ ਹੋ ਜਾਂਦੇ ਹਨ। 
ਮਰਦਾਂ ''ਚ ਜਣਨ ਦੀ ਸਮੱਸਿਆ
ਚਿਕਨ ਖਾਣ ਨਾਲ ਮਰਦਾਂ ''ਚ ਵੀ ਜਣਨ ਕਿਰਿਆ ਦੀ ਸਮੱਸਿਆ ਹੋ ਜਾਂਦੀ ਹੈ। ਜ਼ਿਆਦਾ ਚਿਕਨ ਖਾਣ ਨਾਲ ਉਨਾਂ ਦੇ ਸਰੀਰ ''ਚ ਸ਼ੁਕਰਾਣੂਆਂ ਦੀ ਕਮੀ ਹੋ ਜਾਂਦੀ ਹੈ।
ਉਪਾਅ
ਸਰੀਰ ਦੀਆਂ ਇਨ੍ਹਾਂ ਬੀਮਾਰੀਆਂ ਤੋਂ ਬਚਣ ਲਈ ਮੁਰਗੇ ਦਾ ਚਿਕਨ ਖਾਣਾ ਛੱਡ ਦੇਣਾ ਚਾਹੀਦਾ ਹੈ। ਇਸ ਦੀ ਥਾਂ ਮੱਛੀ ਜਾਂ ਬਕਰੇ ਦਾ ਮੀਟ ਖਾ ਲੈਣਾ ਚਾਹੀਦਾ ਹੈ।

Related News