ਘਰ ''ਚ ਆਸਾਨੀ ਨਾਲ ਬਣਾਓ Chemical Free ਕਾਜਲ

Thursday, Oct 11, 2018 - 12:26 PM (IST)

ਘਰ ''ਚ ਆਸਾਨੀ ਨਾਲ ਬਣਾਓ Chemical Free ਕਾਜਲ

ਮੁੰਬਈ— ਮਹਿਲਾਵਾਂ ਮੇਕਅੱਪ ਚਾਹੇ ਨਾ ਕਰਨ ਪਰ ਅੱਖਾਂ 'ਤੇ ਕਾਜਲ ਲਗਾਉਣਾ ਕਦੇ ਨਹੀਂ ਭੁੱਲਦੀਆਂ। ਕਾਜਲ ਦੇ ਇਕ ਹੀ ਸਟੋਕ ਨਾਲ ਅੱਖਾਂ ਹੋਰ ਵੀ ਖੂਬਸੂਰਤ ਦਿਖਾਈ ਦੇਣ ਲੱਗਦੀਆਂ ਹਨ ਪਰ ਬਾਜ਼ਾਰ 'ਚ ਮਿਲਣ ਵਾਲੇ ਕੈਮੀਕਲ ਯੁਕਤ ਕਾਜਲ ਅੱਖਾਂ ਨੂੰ ਖਰਾਬ ਕਰ ਦਿੰਦੇ ਹਨ। ਅਜਿਹੀ ਹਾਲਤ 'ਚ ਅਸੀਂ ਤੁਹਾਨੂੰ ਘਰ 'ਚ ਹੀ ਕਾਜਲ ਬਣਾਉਣ ਦੇ ਤਰੀਕੇ ਬਾਰੇ ਦੱਸਣ ਜਾ ਰਹੇ ਹਾਂ। ਆਓ ਜਾਣਦੇ ਹਾਂ ਇਸ ਬਾਰੇ।
ਕਾਜਲ ਬਣਾਉਣ ਲਈ—
ਬਾਦਾਮ - 4-5
ਐਲੋਵੇਰਾ ਜੈੱਲ
ਨਾਰੀਅਲ ਦਾ ਤੇਲ
ਟਵੀਜ਼ਰ
ਪਲੇਟ
ਸਿਰੇਮਿਕ ਬਾਊਲ
ਕਾਜਲ ਬਣਾਉਣ ਦਾ ਤਰੀਕਾ
ਸਟੈਪ-1
ਸਭ ਤੋਂ ਪਹਿਲਾ ਟਵੀਜ਼ਰ 'ਚ ਬਾਦਾਮ ਲੈ ਕੇ ਇਸ ਨੂੰ ਗੈਸ 'ਤੇ 10 ਮਿੰਟ ਲਈ ਰੱਖੋ ਅਤੇ ਬਾਅਦ 'ਚ ਇਸ ਨੂੰ ਪੀਸ ਕੇ ਇਸ 'ਚ ਥੋੜ੍ਹਾ ਜਿਹਾ ਪਾਣੀ ਪਾ ਕੇ ਪੇਸਟ ਤਿਆਰ ਕਰ ਲਓ।
ਸਟੈਪ-2
ਹੁਣ ਐਲੋਵੇਰਾ ਜੈੱਲ, ਬਾਦਾਮ ਪੇਸਟ ਅਤੇ ਨਾਰੀਅਲ ਤੇਲ ਨੂੰ ਮਿਕਸ ਕਰੋ। ਧਿਆਨ ਰੱਖੋ ਕਿ ਨਾਰੀਅਲ ਦਾ ਤੇਲ ਪਿਘਲਿਆ ਹੋਇਆ ਹੋਵੇ, ਤਾਂਕਿ ਪੇਸਟ ਚਿਕਨ ਬਣੇ। ਤੁਹਾਡਾ ਕਾਜਲ ਤਿਆਰ ਹੈ।
ਸਟੈਪ-3
ਹੁਣ ਇਕ ਏਅਰਟਾਈਟ ਕੰਟੇਨਰ 'ਚ ਕਾਜਲ ਨੂੰ ਸਟੋਰ ਕਰੋ ਅਤੇ ਤੁਸੀਂ ਇਸ ਨੂੰ ਕਿਸ ਵੀ ਸਮੇਂ ਇਸਤੇਮਾਲ ਕਰ ਸਕਦੇ ਹੋ।
ਕਾਜਲ ਲਗਾਉਣ ਦਾ ਤਰੀਕਾ—
ਬਾਦਾਮ ਤੋਂ ਬਣਿਆ ਕਾਜਲ ਲਗਾਉਣ ਤੋਂ ਪਹਿਲਾ ਅੱਖਾਂ ਦੇ ਨੀਚੇ ਥੋੜ੍ਹਾ ਟੈਲਕਮ ਪਾਊਡਰ ਲਗਾ ਲਓ। ਘਰ ਦਾ ਬਣਿਆ ਕਾਜਲ ਅਕਸਰ ਫੈਲ ਜਾਂਦਾ ਹੈ। ਇਸ ਲਈ ਸਾਵਧਾਨੀ ਦੇ ਰੂਪ 'ਚ ਟੈਲਕਮ ਪਾਊਡਰ ਦਾ ਇਸਤੇਮਾਲ ਕਰੋ। ਆਪਣੀਆਂ ਅੱਖਾਂ ਦੇ ਅੰਦਰ ਵਾਲੇ ਹਿੱਸੇ 'ਚ ਜ਼ਿਆਦਾ ਕਾਜਲ ਨਾ ਲਗਾਓ।


Related News