ਮਿੰਟਾਂ 'ਚ ਬਣਾਓ ਕਰੰਚੀ ਫ੍ਰੈਂਚ ਫਰਾਈਜ਼

Tuesday, Oct 06, 2020 - 12:33 PM (IST)

ਮਿੰਟਾਂ 'ਚ ਬਣਾਓ ਕਰੰਚੀ ਫ੍ਰੈਂਚ ਫਰਾਈਜ਼

ਜਲੰਧਰ—ਅੱਜ ਅਸੀਂ ਤੁਹਾਡੇ ਲਈ ਘਰ 'ਚ ਹੀ ਰੈਸਟੋਰੈਂਟ ਸਟਾਈਲ ਅਤੇ ਕਰੰਚੀ ਫ੍ਰੈਂਚ ਫਰਾਈਜ਼ ਬਣਾਉਣ ਦੀ ਰੈਸਿਪੀ ਲੈ ਕੇ ਆਏ ਹਾਂ। ਪਨੀਰ ਅਤੇ ਵ੍ਹਾਈਟ ਸਾਸ ਨਾਲ ਬਣੀ ਇਹ ਰੈਸਿਪੀ ਵੱਡਿਆਂ ਤੋਂ ਲੈ ਕੇ ਬੱਚਿਆਂ ਦਾ ਵੀ ਦਿਲ ਜਿੱਤ ਲਵੇਗੀ। ਚੱਲੋ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਨੂੰ ਬਣਾਉਣ ਦੀ ਆਸਾਨ ਰੈਸਿਪੀ।
ਸਮੱਗਰੀ
ਫ੍ਰੈਂਚ ਫਰਾਈਜ਼-200 ਗ੍ਰਾਮ
ਚੇਡਰ ਪਨੀਰ-1/2 ਕੱਪ
ਕਾਲੀ ਮਿਰਚ ਪਾਊਡਰ- 1 ਚੁਟਕੀ
ਵ੍ਹਾਈਟ ਸਾਸ-1/2 ਕੱਪ
ਨਮਕ ਸੁਆਦ ਅਨੁਸਾਰ 
ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਫਰਾਈਜ਼ ਨੂੰ ਕੁਕਿੰਗ ਸ਼ੀਟ 'ਤੇ ਰੱਖੋ ਅਤੇ ਓਵਨ 'ਚ ਬੇਕ ਕਰੋ।
2. ਇਕ ਪੈਨ 'ਚ ਵ੍ਹਾਈਟ ਸਾਸ ਪਾ ਕੇ ਹੌਲੀ ਅੱਗ 'ਤੇ ਗਰਮ ਕਰੋ। ਇਸ ਦੇ ਉੱਪਰ ਚੇਡਰ ਪਨੀਰ ਪਾਓ ਅਤੇ ਉਦੋਂ ਤੱਕ ਪਕਾਓ ਜਦੋਂ ਤੱਕ ਇਹ ਮਲਾਈਦਾਰ ਨਾ ਹੋ ਜਾਵੇ। 
3. ਹੁਣ ਫ੍ਰੈਂਚ ਫਰਾਈਜ਼ 'ਤੇ ਸਾਸ ਪਾ ਕੇ ਗਰਮ ਕਰੋ। ਇਸ ਦੇ ਉੱਪਰ ਕਾਲੀ ਮਿਰਚ ਪਾਊਡਰ ਅਤੇ ਨਮਕ ਛਿੜਕੋ।
4. ਲਓ ਜੀ ਤੁਹਾਡੀ ਚੀਜ ਫਰਾਈਜ਼ ਬਣ ਕੇ ਤਿਆਰ ਹੈ। ਇਸ ਨੂੰ ਗਰਮ-ਗਰਮ ਖਾਓ।
ਘਰ 'ਚ ਕਿੰਝ ਬਣਾਓ ਚਿੱਟੀ ਸਾਸ
ਠੰਡੇ ਦੁੱਧ 'ਚ 2-3 ਟੀ ਸਪੂਨ ਆਟਾ ਮਿਲਾ ਕੇ ਗਾੜ੍ਹਾ ਹੋਣ ਤੱਕ ਹੌਲੀ ਅੱਗ 'ਤੇ ਉਬਾਲੋ। ਇਸ 'ਚ ਨਮਕ ਅਤੇ ਕਾਲੀ ਮਿਰਚ ਮਿਕਸ ਕਰੋ। ਇਸ ਤਰ੍ਹਾਂ ਤੁਸੀਂ ਘਰ 'ਚ ਚਿੱਟੀ ਸਾਸ ਬਣਾ ਸਕਦੇ ਹੋ।


author

Aarti dhillon

Content Editor

Related News