ਇਨ੍ਹਾਂ ਗੱਲਾਂ ਤੋਂ ਪਤਾ ਕਰੋ ਤੁਹਾਡੀ ਪ੍ਰੇਮੀਕਾ ਪਿਆਰ ਕਰਦੀ ਹੈ ਜਾਂ ਨਹੀਂ

02/28/2017 11:18:28 AM

ਮੁੰਬਈ-ਅੱਜਕਲ ਦੇ ਲੜਕੇ- ਲੜਕੀਆਂ ਵਿਆਹ ਦਾ ਨਾਮ ਲੈਂਦੇ ਹੀ ਬਹਾਨੇ ਬਣਾਉਣ ਲੱਗ ਜਾਂਦੇ ਹਨ। ਜੇਕਰ ਤੁਸੀਂ ਵੀ ਕਿਸੇ ਨੂੰ ਪਿਆਰ ਕਰਦੇ ਹੋ ਅਤੇ ਤੁਹਾਡੀ ਪ੍ਰੇਮਿਕਾ ਵਿਆਹ ਦਾ ਨਾਮ ਸੁਣਦੇ ਹੀ ਬਹਾਨੇ ਬਣਾਉਣ ਲੱਗ ਜਾਂਦੀ ਹੈ। ਇਸ ਦੇ ਕਈ ਕਾਰਨ ਹੋ ਸਕਦੇ ਹਨ ਕਿ ਉਹ ਤੁਹਾਨੂੰ ਪਿਆਰ ਨਾ ਕਰਦੀ ਹੋਵੇ ਸਿਰਫ ਟਾਈਮ ਪਾਸ ਹੀ ਕਰਦੀ ਹੋਵੇ। ਜੇਕਰ ਤੁਹਾਡੀ ਪ੍ਰੇਮਿਕਾ ਵੀ ਇਸ ਤਰ੍ਹਾਂ ਕਰ ਰਹੀ ਹੈ ਤਾਂ ਤੁਹਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ।
1. ਗੱਲ ਦਾ ਜਵਾਬ ਨਾ ਦੇਣਾ
ਜੇਕਰ ਤੁਸੀਂ ਆਪਣੇ ਪਿਆਰ ਦਾ ਇਜ਼ਹਾਰ ਖੁੱਲ ਕੇ ਕਰਦੇ ਹੋ। ਗੱਲ-ਗੱਲ ''ਤੇ ਆਈ ਲਵ ਯੂ ਬੋਲਦੇ ਹੋ ਪਰ ਤੁਹਾਡੀ ਪ੍ਰੇਮਿਕਾ ਤੁਹਾਡੀਆਂ ਗੱਲਾਂ ਦਾ ਜ਼ਵਾਬ ਨਹੀਂ ਦਿੰਦੀ ਤਾਂ ਹੋ ਸਕਦਾ ਹੈ ਕਿ ਉਹ ਤੁਹਾਨੂੰ ਪਿਆਰ ਨਾ ਕਰਦੀ ਹੋਵੇ। 
2. ਗੱਲ ਬਦਲ ਦੇਣਾ
ਜਦਂੋ ਵੀ ਤੁਸੀਂ ਆਪਣੀ ਪ੍ਰੇਮਿਕਾ ਨਾਲ ਵਿਆਹ ਦੀ ਗੱਲ ਕਰਦੇ ਹੋ ਪਰ ਉਹ ਹਮੇਸ਼ਾ ਤੁਹਾਡੀ ਗੱਲ ਨੂੰ ਬਦਲ ਦਿੰਦੀ ਹੈ ਤਾਂ ਸਮਝ ਲਓ ਕਿ ਉਹ ਸਿਰਫ ਟਾਈਮ ਪਾਸ ਹੀ ਕਰ ਰਹੀ ਹੈ। 
3. ਸੰਬੰਧ ਬਣਾਉਣ ਤੋਂ ਬਾਅਦ ਵੀ ਸਿਰਫ ਦੋਸਤ
ਜੇਕਰ ਤੁਸੀਂ ਆਪਣੀ ਪ੍ਰੇਮਿਕਾ ਨਾਲ ਸਰੀਰਕ ਸੰਬੰਧ ਬਣਾ ਚੁੱਕੇ ਹੋ, ਇਸਦੇ ਬਾਅਦ ਵੀ ਜੇਕਰ ਉਹ ਤੁਹਾਨੂੰ ਆਪਣਾ ਸਿਰਫ ਦੋਸਤ ਸਮਝਦੀ ਹੈ ਤਾਂ ਤੁਹਾਨੂੰ ਥੋੜਾ ਜਿਹਾ ਸਾਵਧਾਨ ਹੋ ਜਾਣਾ ਚਾਹੀਦਾ ਹੈ। 
4. ਪਸੰਦ-ਨਾ ਪਸੰਦ
ਜੇਕਰ ਤੁਸੀਂ ਆਪਣੀ ਪ੍ਰੇਮਿਕਾ ਨੂੰ ਬਹੁਤ ਪਿਆਰ ਕਰਦੇ ਹੋ ਉਸਦੀ ਹਰ ਛੋਟੀ ਤੋਂ ਛੋਟੀ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਹੋ। ਪਰ ਜੇਕਰ ਤੁਹਾਡੀ ਪ੍ਰੇਮਿਕਾ ਨੂੰ ਕੋਈ ਫਰਕ ਨਹੀਂ ਪੈਂਦਾ ਤਾਂ ਤੁਸੀਂ ਵਿਆਹ ਕਰਨ ਦੀ ਗੱਲ ਆਪਣੇ ਦਿਮਾਗ਼ ''ਚ ਕੱਢ ਦਿਓ।


Related News