ਚੀਨੀ ਕਰ ਸਕਦੀ ਹੈ ਤੁਹਾਡੀ ਸੋਚਣ ਦੀ ਸ਼ਕਤੀ ਕਮਜ਼ੋਰ

02/28/2017 5:28:46 PM

ਮੁੰਬਈ— ਜ਼ਿਆਦਾ ਮਿੱਠੇ ਦਾ ਇਸਤੇਮਾਲ ਸ਼ੁਰੂ ਤੋਂ ਹੀ ਸਰੀਰ ਲਈ ਫਾਇਦੇਮੰਦ ਨਹੀਂ ਮੰਨਿਆ ਜਾਂਦਾ ਹੈ। ਇਕ ਅਧਿਐਨ ਅਨੁਸਾਰ ਖੰਡ ਦਿਮਾਗ ਦੇ ਉਸ ਹਿੱਸੇ ''ਤੇ ਅਸਰ ਪਾਉਂਦੀ ਹੈ ਜੋ ਵਿਵਹਾਰ ਅਤੇ ਸੋਚਣ ਦੀ ਸ਼ਕਤੀ ਕਮਜ਼ੋਰ ਕਰਨ ਦੇ ਲਈ ਜਿੰਮੇਵਾਰ ਹੁੰਦੀ ਹੈ। 
1. ਸੋਚਣ ਦੀ ਸ਼ਕਤੀ ਕਮਜ਼ੋਰ
ਖੰਡ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਸਿੱਧਾ ਦਿਮਾਗ ''ਤੇ ਅਸਰ ਪੈਂਦਾ ਹੈ ਜਿਸ ਨਾਲ ਤਨਾਅ ਵੱਧਦਾ ਹੈ ਅਤੇ ਸੋਚਣ ਦੀ ਸ਼ਕਤੀ ਵੀ ਕਮਜ਼ੋਰ ਹੁੰਦੀ ਹੈ। 
2. ਨਸ਼ੇ ਦੀ ਲੱਤ ਵਰਗੀ ਖੰਡ
ਡਾਕਟਰ ਹਮੇਸ਼ਾ ਹੀ ਖੰਡ ਤੋਂ ਪਰਹੇਜ਼ ਕਰਨ ਦੀ ਸਲਾਹ ਦਿੰਦੇ ਹਨ। ਉਨ੍ਹਾਂ ਦੇ ਅਨੁਸਾਰ ਖੰਡ ਦਾ ਜ਼ਿਆਦਾ ਇਸਤੇਮਾਲ ਲੋਕਾਂ ''ਚ ਨਸ਼ੇ ਦਾ ਰੂਪ ਲੈ ਲੈਂਦਾ ਹੈ। ਜੋ ਲੋਕ ਥੋੜ੍ਹਾ ਜ਼ਿਆਦਾ ਮਿੱਠਾ ਖਾਣਾ ਪਸੰਦ ਕਰਦੇ ਹਨ ਉਹ ਇਸਦੇ ਬਿਨ੍ਹਾਂ ਰਹਿ ਨਹੀਂ ਸਕਦੇ। ਇਸ ਦੇ ਨਾਲ ਉਨ੍ਹਾਂ ਲੋਕਾਂ ਨੂੰ ਦੰਦਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
3. ਮੋਟਾਪਾ
ਖੰਡ ਦਾ ਜ਼ਿਆਦਾ ਇਸਤੇਮਾਲ ਕਰਨ ਨਾਲ ਮੋਟਾਪਾ ਵੱਧਦਾ ਹੈ। ਮੋਟਾਪੇ ਹੋਣ ਨਾਲ ਉਨ੍ਹਾਂ ਨੂੰ ਕਈ ਬੀਮਾਰੀਆਂ ਲੱਗ ਜਾਦੀਆਂ ਹਨ। ਇਸ ਕਰਕੇ ਮੋਟੇ ਵਿਅਕਤੀਆਂ ਨੂੰ ਖੰਡ ਦਾ ਜ਼ਿਆਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ।


Related News