ਜਨਮ ਦਿਨ ਦੀ ਪਾਰਟੀ ''ਤੇ ਸਿਲਵਰ ਰੰਗ ਦੀ ਪੋਸ਼ਾਕ ''ਚ ਨਜ਼ਰ ਆਈ ਉਰਵਸ਼ੀ

Sunday, Feb 26, 2017 - 12:51 PM (IST)

ਜਨਮ ਦਿਨ ਦੀ ਪਾਰਟੀ ''ਤੇ ਸਿਲਵਰ ਰੰਗ ਦੀ ਪੋਸ਼ਾਕ ''ਚ ਨਜ਼ਰ ਆਈ ਉਰਵਸ਼ੀ

ਮੁੰਬਈ— ਬਾਲੀਵੁੱਡ ਦੀ ਅਦਾਕਾਰਾ ਉਰਵਸ਼ੀ ਰੋਤੇਲਾ ਦਾ ਕੱਲ ਜਨਮ ਦਿਨ ਸੀ। ਉਸ ਦੇ ਸਾਰੇ ਦੋਸਤਾਂ ਨੇ ਉਸ ਨੂੰ ਜਨਮ ਦਿਨ ਦੀ ਵਧਾਈ ਦਿੱਤੀ। ਹਰ ਵਾਰ ਦੀ ਤਰ੍ਹਾਂ ਉਰਵਸ਼ੀ ਆਪਣੇ ਜਨਮ ਦਿਨ ''ਤੇ ਇਕ ਨਵੇਂ ਅੰਦਾਜ਼ ''ਚ ਨਜ਼ਰ ਆਈ।
ਆਪਣੇ ਜਨਮ ਦਿਨ ''ਤੇ ਉਰਵਸ਼ੀ ਨੇ ਇੰਸਟਾਗਰਾਮ ''ਤੇ ਤਸਵੀਰਾਂ ਸ਼ੇਅਰ ਕੀਤੀਆਂ ਅਤੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ। ਉਸ ਨੇ ਆਪਣੇ ਪਰਿਵਾਰ ਨਾਲ ਜਨਮ ਦਿਨ ਮਨਾਇਆ। ਜਨਮ ਦਿਨ ਤੇ ਉਰਵਸ਼ੀ ਨੇ ਸਿਲਵਰ ਰੰਗ ਦੀ ਪੋਸ਼ਾਕ ਪਹਿਨੀ ਹੋਈ ਸੀ, ਜਿਸ ''ਚ ਉਹ ਕਾਫੀ ਖੂਬਸੂਰਤ ਲੱਗ ਰਹੀ ਸੀ। ਚਿੱਟੀ ਸ਼ੋਟ ਡਰੈਸ ਦੇ ਨਾਲ ਉਸ ਨੇ ਸਿਲਵਰ ਰੰਗ ਦੀ ਪੋਸ਼ਾਕ ਪਹਿਨੀ ਹੋਈ ਸੀ। ਉਰਵਸ਼ੀ ਨੇ ਪੋਸ਼ਾਕ ਦੇ ਨਾਲ ਸਿਲਵਰ ਅਤੇ ਹਰੇ ਰੰਗ ਦੀ ਜਿਊਲਰੀ ਪਹਿਨੀ ਹੋਈ ਸੀ। ਆਲ ਅੋਵਰ ਉਰਵਸ਼ੀ ਬਹੁਤ ਹਾਟ ਦਿਖਾਈ ਦੇ ਰਹੀ ਸੀ। ਇਸ ਦੌਰਾਨ ਉਸ ਨੇ ਆਪਣੇ ਪਰਿਵਾਰ ਦੇ ਨਾਲ ਖੂਬ ਮਸਤੀ ਕੀਤੀ। ਉਰਵਸ਼ੀ ਨੇ ਵੱਖ-ਵੱਖ ਢੰਗ ਨਾਲ ਤਸਵੀਰਾਂ ਵੀ ਖਿਚਵਾਈਆਂ।
ਸਿਰਫ ਆਪਣੇ ਜਨਮ ਦਿਨ ''ਤੇ ਹੀ ਨਹੀਂ ਉਹ ਉਂਝ ਵੀ ਬਹੁਤ ਖੂਬਸੂਰਤ ਅਤੇ ਸਟਾਈਲਿਸ਼ ਦਿਖਾਈ ਦਿੰਦੀ ਹੈ। ਉਰਵਸ਼ੀ ਦਾ ਡਰੈਸਿੰਗ ਸੇਂਸ ਬਹੁਤ ਸਟਾਈਲਿਸ਼ ਹੈ। ਅੱਜ ਅਸੀਂ ਤੁਹਾਨੂੰ ਜਨਮ ਦਿਨ ਦੀਆਂ ਕੁਝ ਤਸਵੀਰਾਂ ਦਿਖਾਉਣ ਜਾ ਰਹੇ ਹਾਂ ਜਿਸ ''ਚ ਉਹ ਬਹੁਤ ਖੂਬਸੂਰਤ ਨਜ਼ਰ ਆ ਰਹੀ ਹੈ।


Related News