ਰੋਜ਼ਾਨਾ ਸਰੀਰਕ ਸਬੰਧ ਬਣਾਉਣਾ ਇਸ ਲਈ ਹੈ ਫਾਇਦੇਮੰਦ

04/19/2019 2:34:18 AM

ਨਵੀਂ ਦਿੱਲੀ— ਹਮੇਸ਼ਾ ਜਵਾਨ ਦਿਖਣਾ ਹਰ ਕਿਸੇ ਨੂੰ ਪਸੰਦ ਹੈ। ਪਰੰਤੂ ਆਧੁਨਿਕ ਦੌਰ 'ਚ ਖਾਣ-ਪੀਣ ਤੇ ਲਾਈਫਸਟਾਈਲ ਦੇ ਚੱਲਦੇ ਜ਼ਿਆਦਾਤਰ ਲੋਕਾਂ ਦੇ ਚਿਹਰੇ 'ਤੇ ਸਮੇਂ ਤੋਂ ਪਹਿਲਾਂ ਹੀ ਬੁਢਾਪਾ ਦਿਖਣ ਲੱਗ ਜਾਂਦਾ ਹੈ। ਹਮੇਸ਼ਾ ਜਵਾਨ ਦਿਖਣ ਦੇ ਲਈ ਹਰ ਕੋਈ ਤਰ੍ਹਾਂ-ਤਰ੍ਹਾਂ ਦੇ ਨੁਸਖੇ ਅਪਣਾਉਂਦਾ ਹੈ। ਪਰ ਕੀ ਤੁਹਾਨੂੰ ਪਤਾ ਹੈ ਕਿ ਸਰੀਰਕ ਸਬੰਧ ਬਣਾਉਣ ਨਾਲ ਤੁਸੀਂ ਬੁੱਢੇ ਨਹੀਂ ਦਿਖੋਗੇ। ਇਹ ਅਸੀਂ ਨਹੀਂ ਬਲਕਿ ਇਕ ਸਟੱਡੀ 'ਚ ਇਸ ਗੱਲ ਦਾ ਖੁਲਾਸਾ ਕੀਤਾ ਗਿਆ ਹੈ। ਲਗਾਤਾਰ ਸਰੀਰਕ ਸਬੰਧ ਬਣਾਉਣ ਨਾਲ ਚਿਹਰੇ 'ਤੇ ਏਜਿੰਗ ਦੇ ਨਿਸ਼ਾਨ ਨਹੀਂ ਦਿਖਣਗੇ।

ਅਸਲ 'ਚ ਸਰੀਰਕ ਸਬੰਧ ਬਣਾਉਣ 'ਤੇ ਕੋਲਾਜਨ ਦਾ ਉਤਪਾਦਨ ਹੁੰਦਾ ਹੈ ਜੋ ਚਿਹਰੇ 'ਤੇ ਏਜ ਸਪਾਟਸ, ਢਿੱਲਾਪਣ ਤੇ ਝੁਰੜੀਆਂ ਆਉਣ ਤੋਂ ਰੋਕਦਾ ਹੈ। ਸੈਕਸ ਤੇ ਏਜਿੰਗ ਨੂੰ ਲੈ ਕੇ ਇਕ ਸਟੱਡੀ ਕੀਤੀ ਗਈ ਹੈ। ਸੈਕਸ ਤੇ ਯੂਥ ਨੂੰ ਲੈ ਕੇ ਕਰੀਬ 10 ਸਾਲ ਤੱਕ 3500 ਪੁਰਸ਼ਾਂ ਤੇ ਔਰਤਾਂ 'ਤੇ ਸਟੱਡੀ ਕੀਤੀ ਗਈ ਹੈ। ਇਸ ਸਟੱਡੀ 'ਚ ਉਹ ਲੋਕ ਸ਼ਾਮਲ ਸਨ ਜੋ ਰੋਜ਼ਾਨਾ ਸਰੀਰਕ ਸਬੰਧ ਬਣਾਉਂਦੇ ਸਨ ਤੇ ਉਹ ਲੋਕ ਵੀ ਸ਼ਾਮਲ ਸਨ ਜੋ ਰੋਜ਼ਾਨਾ ਸੈਕਸ ਨਹੀਂ ਕਰਦੇ ਸਨ।

ਇਸ ਸਟੱਡੀ 'ਚ ਉੱਤਰ ਦੇਣ ਵਾਲਿਆਂ ਨੂੰ 2ਵੇਅ ਮਿਰਰ ਦੇ ਇਕ ਪਾਸੇ ਜਦਕਿ ਹਿੱਸੇਦਾਰਾਂ ਨੂੰ ਮਿਰਰ ਦੇ ਦੂਜੇ ਪਾਸੇ ਰੱਖਿਆ ਗਿਆ ਤੇ ਪਾਰਟੀਸੀਪੇਟਰਸ ਨੂੰ ਉੱਤਰ ਦੇਣ ਵਾਲਿਆਂ ਦੀ ਉਮਰ ਦਾ ਅੰਦਾਜ਼ਾ ਲਗਾਉਣਾ ਸੀ। ਜਿਸ ਗਰੁੱਪ ਦੇ ਲੋਕਾਂ ਦੀ ਸੈਕਸ ਲਾਈਫ ਐਕਟਿਵ ਸੀ ਮਤਲਬ ਜੋ ਲੋਕ ਰੋਜ਼ਾਨਾ ਸੈਕਸ ਕਰਦੇ ਸਨ ਉਨ੍ਹਾਂ ਦੀ ਉਮਰ ਨੂੰ 7 ਤੋਂ 12 ਸਾਲ ਘੱਟ ਦੱਸਿਆ ਗਿਆ। ਜਦਕਿ ਜੋ ਲਗਾਤਾਰ ਸੈਕਸ ਨਹੀਂ ਕਰਦੇ ਸਨ ਉਹ ਜ਼ਿਆਦਾ ਬੁੱਢੇ ਦਿਖ ਰਹੇ ਸਨ।

ਸੈਕਸ ਦੌਰਾਨ ਕੋਲਾਜਨ ਦੇ ਨਾਲ ਹੀ ਏਸਟ੍ਰੋਜੇਨ ਤੇ ਟੈਸਟੋਸਟੇਰਾਨ ਵਰਗੇ ਕੈਮੀਕਲ ਰਿਲੀਜ਼ ਹੁੰਦੇ ਹਨ। ਇਹ ਉਹ ਕੈਮੀਕਲਸ ਹਨ ਜੋ ਸਕਿਨ ਟੋਨ ਨੂੰ ਬਰਕਰਾਰ ਰੱਖਦੇ ਹਨ। ਡਾ. ਥਾਮਸ ਮੁਤਾਬਕ ਏਸਟ੍ਰੋਜੇਨ ਤੁਹਾਨੂੰ ਜਵਾਨ ਦਿਖਣ ਵਾਲੀ ਚਮੜੀ ਦਿੰਦਾ ਹੈ। ਸੈਕਸ ਦੇ ਕਾਰਨ ਸਰੀਰ 'ਚ ਬਲੱਡ ਸਰਕੂਲੇਸ਼ਨ ਬਿਹਤਰ ਹੁੰਦਾ ਹੈ, ਜਿਸ ਨਾਲ ਖੂਨ ਸਰੀਰ ਦੇ ਸਾਰੇ ਅੰਗਾਂ 'ਚ ਜ਼ਿਆਦਾ ਕੁਸ਼ਲ ਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਪਹੁੰਚਦਾ ਹੈ।


Baljit Singh

Content Editor

Related News