ਚਿਹਰੇ 'ਤੇ ਚਾਹੁੰਦੇ ਹੋ ਗੁਲਾਬੀ ਨਿਖਾਰ ਤਾਂ ਇੰਝ ਕਰੋ ਚੁਕੰਦਰ ਦਾ ਇਸਤੇਮਾਲ

Wednesday, Dec 18, 2024 - 03:33 PM (IST)

ਚਿਹਰੇ 'ਤੇ ਚਾਹੁੰਦੇ ਹੋ ਗੁਲਾਬੀ ਨਿਖਾਰ ਤਾਂ ਇੰਝ ਕਰੋ ਚੁਕੰਦਰ ਦਾ ਇਸਤੇਮਾਲ

ਵੈੱਬ ਡੈਸਕ- ਸਰਦੀ ਦੇ ਮੌਸਮ ‘ਚ ਸਕਿਨ ਖੁਸ਼ਕ ਹੋਣ ਲੱਗਦੀ ਹੈ, ਜਿਸ ਕਾਰਨ ਚਿਹਰੇ ਦੀ ਚਮਕ ਖਤਮ ਹੋ ਜਾਂਦੀ ਹੈ। ਅਜਿਹੇ ‘ਚ ਲੋਕ ਸਕਿਨ ਦੀ ਦੇਖਭਾਲ ਲਈ ਕਈ ਤਰ੍ਹਾਂ ਦੇ ਪ੍ਰੋਡਕਟਸ ਦੀ ਵਰਤੋਂ ਕਰਦੇ ਹਨ। ਪਰ ਇੱਥੇ ਤੁਸੀਂ ਰਸੋਈ ਵਿੱਚ ਮੌਜੂਦ ਕੁਝ ਕੁਦਰਤੀ ਚੀਜ਼ਾਂ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ ਕੁਝ ਕੁਦਰਤੀ ਚੀਜ਼ਾਂ ਨੂੰ ਮਿਲਾ ਕੇ ਫੇਸ ਪੈਕ ਬਣਾਕੇ ਇਸਨੂੰ ਆਪਣੇ ਚਿਹਰੇ ‘ਤੇ ਲਗਾ ਸਕਦੇ ਹੋ। ਇਨ੍ਹਾਂ ਚੀਜ਼ਾਂ ਵਿੱਚ ਚੁਕੰਦਰ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ-ਢਿੱਡ 'ਚ ਕੈਂਸਰ ਹੋਣ 'ਤੇ ਦਿਖਾਈ ਦਿੰਦੇ ਨੇ ਇਹ ਲੱਛਣ, ਭੁੱਲ ਕੇ ਵੀ ਨਾ ਕਰੋ ਨਜ਼ਰ ਅੰਦਾਜ਼
ਚੁਕੰਦਰ ਵਿੱਚ ਆਇਰਨ, ਫਾਸਫੋਰਸ, ਕੈਲਸ਼ੀਅਮ, ਮੈਂਗਨੀਜ਼, ਫਾਈਬਰ, ਪੋਟਾਸ਼ੀਅਮ, ਵਿਟਾਮਿਨ ਬੀ ਕੰਪਲੈਕਸ, ਵਿਟਾਮਿਨ ਏ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਵਿਟਾਮਿਨ ਏ ਅਤੇ ਸੀ ਦੋਵੇਂ ਹੀ ਚਮੜੀ ਨੂੰ ਸਿਹਤਮੰਦ ਅਤੇ ਜਵਾਨ ਰੱਖਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਅਜਿਹੇ ‘ਚ ਤੁਸੀਂ ਚੁਕੰਦਰ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਸਕਿਨ ਦੀ ਦੇਖਭਾਲ ਲਈ ਚੁਕੰਦਰ ਦੀ ਵਰਤੋਂ ਵੀ ਕਰ ਸਕਦੇ ਹੋ। ਆਓ ਜਾਣਦੇ ਹਾਂ ਚਮਕਦਾਰ ਸਕਿਨ ਲਈ ਚੁਕੰਦਰ ਦੀ ਵਰਤੋਂ ਕਿਵੇਂ ਕਰੀਏ।

ਇਹ ਵੀ ਪੜ੍ਹੋ- ਸਰਦੀਆਂ 'ਚ ਜ਼ਰੂਰ ਖਾਓ 'ਪਪੀਤਾ', ਕੈਂਸਰ ਸਣੇ ਸਰੀਰ ਦੇ ਕਈ ਰੋਗ ਹੋਣਗੇ ਦੂਰ
ਚੁਕੰਦਰ ਅਤੇ ਚੰਦਨ ਪਾਊਡਰ
ਤੁਸੀਂ ਚੁਕੰਦਰ ਦੇ ਰਸ ਨੂੰ ਚੰਦਨ ਦੇ ਪਾਊਡਰ ਵਿਚ ਮਿਲਾ ਕੇ ਪੇਸਟ ਬਣਾ ਸਕਦੇ ਹੋ। ਇਸ ਦੇ ਲਈ ਸਭ ਤੋਂ ਪਹਿਲਾਂ ਚੁਕੰਦਰ ਨੂੰ ਪਾਣੀ ਨਾਲ ਧੋ ਲਓ ਅਤੇ ਪੀਸ ਕੇ ਇਸ ਦਾ ਰਸ ਕੱਢ ਲਓ ਅਤੇ ਚੰਦਨ ਦੇ ਨਾਲ ਮਿਲਾ ਕੇ ਪੇਸਟ ਬਣਾ ਲਓ ਅਤੇ 10 ਤੋਂ 15 ਮਿੰਟ ਤੱਕ ਚਿਹਰੇ ‘ਤੇ ਲਗਾਓ ਅਤੇ ਫਿਰ ਚਿਹਰਾ ਧੋ ਲਓ। ਇਹ ਸਕਿਨ ਨੂੰ ਕੁਦਰਤੀ ਗੁਲਾਬੀ ਚਮਕ ਦੇਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਆਇਲੀ ਸਕਿਨ ਵਾਲੇ ਲੋਕਾਂ ਲਈ ਇਹ ਫੇਸ ਪੈਕ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ।
ਐਲੋਵੇਰਾ ਜੈੱਲ ਅਤੇ ਚੁਕੰਦਰ
ਇਸ ਫੇਸ ਪੈਕ ਨੂੰ ਬਣਾਉਣ ਲਈ 2 ਚਮਚੇ ਤਾਜ਼ੇ ਐਲੋਵੇਰਾ ਜੈੱਲ ਲਓ ਅਤੇ ਇਸ ਵਿਚ 1 ਚਮਚਾ ਚੁਕੰਦਰ ਦਾ ਰਸ ਮਿਲਾ ਕੇ ਪੇਸਟ ਬਣਾ ਲਓ। ਇਹ ਫੇਸ ਪੈਕ ਚਿਹਰੇ ‘ਤੇ ਗੁਲਾਬੀ ਚਮਕ ਲਿਆਉਣ ‘ਚ ਮਦਦ ਕਰ ਸਕਦਾ ਹੈ। ਇਸ ਫੇਸ ਪੈਕ ਨੂੰ ਲਗਾਉਣ ਨਾਲ ਦਾਗ-ਧੱਬੇ ਅਤੇ ਮੁਹਾਸੇ ਤੋਂ ਵੀ ਰਾਹਤ ਮਿਲ ਸਕਦੀ ਹੈ।

ਇਹ ਵੀ ਪੜ੍ਹੋ- ਸਰਦੀਆਂ ‘ਚ ਇਹ ਗਲਤੀ ਨਾ ਕਰਨ 'ਸ਼ੂਗਰ ਦੇ ਮਰੀਜ਼', ਵਧ ਸਕਦੈ ਲੈਵਲ
ਚੁਕੰਦਰ ਅਤੇ ਸ਼ਹਿਦ
ਚੁਕੰਦਰ ਨੂੰ ਪੀਸ ਕੇ ਇਸ ਦਾ ਰਸ ਕੱਢ ਲਓ ਅਤੇ ਲੋੜ ਅਨੁਸਾਰ ਸ਼ਹਿਦ ਮਿਲਾ ਕੇ ਪੇਸਟ ਤਿਆਰ ਕਰੋ। ਇਸ ਨੂੰ 10 ਤੋਂ 15 ਮਿੰਟ ਤੱਕ ਚਿਹਰੇ ‘ਤੇ ਲਗਾਉਣ ਤੋਂ ਬਾਅਦ ਆਪਣਾ ਚਿਹਰਾ ਧੋ ਲਓ। ਇਹ ਫੇਸ ਪੈਕ ਸਕਿਨ ਤੋਂ ਡੈੱਡ ਸਕਿਨ ਸੈੱਲਸ ਨੂੰ ਹਟਾਉਣ ਅਤੇ ਸਕਿਨ ‘ਤੇ ਚਮਕ ਲਿਆਉਣ ‘ਚ ਮਦਦਗਾਰ ਹੋ ਸਕਦਾ ਹੈ।
ਚੁਕੰਦਰ ਅਤੇ ਸੰਤਰੇ ਦਾ ਛਿਲਕਾ
ਸੰਤਰੇ ਦਾ ਛਿਲਕਾ ਅਤੇ ਚੁਕੰਦਰ ਦੋਵੇਂ ਹੀ ਸਕਿਨ ਲਈ ਫਾਇਦੇਮੰਦ ਸਾਬਤ ਹੋ ਸਕਦੇ ਹਨ। ਸਭ ਤੋਂ ਪਹਿਲਾਂ ਸੰਤਰੇ ਦੇ ਛਿਲਕਿਆਂ ਨੂੰ ਸੁਕਾ ਕੇ ਪੀਸ ਕੇ ਪਾਊਡਰ ਬਣਾ ਲਓ। ਇਸ ਪਾਊਡਰ ‘ਚ ਚੁਕੰਦਰ ਦਾ ਰਸ ਮਿਲਾ ਕੇ ਨਰਮ ਪੇਸਟ ਤਿਆਰ ਕਰੋ। ਇਸ ਨੂੰ 10 ਮਿੰਟ ਤੱਕ ਚਿਹਰੇ ‘ਤੇ ਲਗਾਉਣ ਤੋਂ ਬਾਅਦ ਚਿਹਰੇ ਨੂੰ ਪਾਣੀ ਨਾਲ ਸਾਫ ਕਰ ਲਓ। ਇਹ ਸਕਿਨ ਵਿੱਚ ਚਮਕ ਲਿਆਉਣ ਅਤੇ ਟੈਨਿੰਗ ਨੂੰ ਘਟਾਉਣ ਵਿੱਚ ਮਦਦ ਕਰ ਸਕਦਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Aarti dhillon

Content Editor

Related News