Beauty Tips: ‘ਵੈਕਸਿੰਗ’ ਕਰਦੇ ਸਮੇਂ ਨਹੀਂ ਹੋਵੇਗਾ ਕਦੇ ਵੀ ਦਰਦ, ਕਰੋ ਇਨ੍ਹਾਂ ਤਰੀਕਿਆਂ ਦੀ ਵਰਤੋਂ

Monday, Feb 15, 2021 - 04:23 PM (IST)

ਜਲੰਧਰ (ਬਿਊਰੋ) - ਆਪਣੀ ਚਮੜੀ ਦਾ ਖ਼ਿਆਲ ਰੱਖਣ ਲਈ ਬਹੁਤ ਸਾਰੇ ਲੋਕ ਵੈਕਸਿੰਗ ਕਰਵਾਉਂਦੇ ਹਨ ਜਾਂ ਆਪ ਹੀ ਘਰ ’ਚ ਕਰ ਲੈਂਦੇ ਹਨ। ਉਂਝ ਸਰੀਰ ਤੋਂ ਵਾਲ ਹਟਾਉਣ ਦੇ ਬਹੁਤ ਸਾਰੇ ਤਰੀਕੇ ਹਨ ਪਰ ਫਿਰ ਵੀ ਕਈ ਜਨਾਨੀਆਂ ਵੈਕਸਿੰਗ ਦਾ ਸਹਾਰਾ ਲੈਂਦੀਆਂ ਹਨ, ਕਿਉਂਕਿ ਇਸ ਦੇ ਜ਼ਰੀਏ ਤੁਸੀਂ ਇਨਗ੍ਰੋਥ ਵਾਲਾਂ ਨੂੰ ਸੌਖੇ ਤਰੀਕੇ ਨਾਲ ਸਾਫ਼ ਕਰ ਸਕਦੇ ਹੋ। ਇਸ ਨਾਲ ਚਮੜੀ ਜ਼ਿਆਦਾ ਕੋਮਲ ਹੋਣ ਲੱਗਦੀ ਹੈ। ਵੈਕਸਿੰਗ ਕਰਦੇ ਹੋਏ ਕੁਝ ਜਨਾਨੀਆਂ ਨੂੰ ਬੇਹੱਦ ਦਰਦ ਹੁੰਦਾ ਹੈ। ਇਸੇ ਲਈ ਅਸੀਂ ਤੁਹਾਨੂੰ ਕੁਝ ਅਜਿਹੇ ਤਰੀਕਿਆਂ ਦੇ ਬਾਰੇ ਦੱਸਦੇ ਹਾਂ, ਜਿਨ੍ਹਾਂ ਨੂੰ ਅਪਣਾਉਣ ਦੇ ਬਾਅਦ ਵੈਕਸਿੰਗ ਦੌਰਾਨ ਤੁਹਾਨੂੰ ਬਹੁਤ ਘੱਟ ਦਰਦ ਹੋਵੇਗਾ....

ਬਰਫ ਦਾ ਇਸਤੇਮਾਲ ਨਾ ਕਰੋ
ਮਾਹਿਰਾਂ ਅਨੁਸਾਰ ਕਈ ਜਨਾਨੀਆਂ ਵੈਕਸਿੰਗ ਤੋਂ ਪਹਿਲਾਂ ਬਰਫ਼ ਦਾ ਇਸਤੇਮਾਲ ਕਰਦੀਆਂ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਇਸ ਨਾਲ ਚਮੜੀ ਸੁੰਨ ਹੋ ਜਾਏਗੀ ਅਤੇ ਵੈਕਸਿੰਗ ਦਾ ਦਰਦ ਘੱਟ ਹੋਵੇਗਾ ਪਰ ਅਜਿਹਾ ਕੁਝ ਨਹੀਂ ਹੁੰਦਾ। ਬਰਫ ਦਾ ਇਸਤੇਮਾਲ ਕਰਨ ਨਾਲ ਪੋਰਸ ਟਾਈਟ ਹੋ ਜਾਂਦੇ ਹਨ, ਜਿਸ ਕਾਰਨ ਵੈਕਸਿੰਗ ਦੌਰਾਨ ਕਾਫ਼ੀ ਦਰਦ ਹੁੰਦਾ ਹੈ।

ਪੜ੍ਹੋ ਇਹ ਵੀ ਖ਼ਬਰ -ਪਤੀ-ਪਤਨੀ ਦੇ ਰਿਸ਼ਤੇ ‘ਚ ਕਦੇ ਨਾ ਆਉਣ ਦਿਓ ਕੜਵਾਹਟ, ਇਸੇ ਲਈ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ

ਚੁਣੋ ਸਹੀ ਪ੍ਰੋਫੈਸ਼ਨਲ
ਵੈਕਸਿੰਗ ਕਰਵਾਉਣ ਸਮੇਂ ਹੋਣ ਵਾਲੇ ਦਰਦ ਨੂੰ ਤੁਸੀਂ ਕਾਫ਼ੀ ਹੱਦ ਤੱਕ ਘੱਟ ਕਰ ਸਕਦੇ ਹੋ। ਤੁਸੀਂ ਕਿਸੇ ਵੀ ਸੈਲੂਨ ਜਾਂ ਪਾਰਲਰ ਵਿੱਚ ਵੈਕਸਿੰਗ ਕਰਾਉਣ ਤੋਂ ਬਚੋ। ਬਿਹਤਰ ਹੈ ਕਿ ਤੁਸੀਂ ਪਹਿਲਾਂ ਥੋੜ੍ਹਾ ਰਿਸਰਚ ਕਰ ਲਓ ਅਤੇ ਇੱਕ ਸਹੀ ਪ੍ਰੋਫੈਸ਼ਨਲ ਨੂੰ ਚੁਣੋ। ਜੇ ਤੁਸੀਂ ਅਜਿਹਾ ਕਰਨ ਵਿੱਚ ਸਮਰੱਥ ਹੋ ਜਾਂਦੇ ਹੋ ਤਾਂ ਪ੍ਰੋਫੈਸ਼ਨਲ ਸਹੀ ਤਕਨੀਕ ਦਾ ਇਸਤੇਮਾਲ ਕਰੇਗਾ ਅਤੇ ਤੁਹਾਨੂੰ ਬਹੁਤ ਘੱਟ ਦਰਦ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - Beauty Tips : ਥ੍ਰੈਡਿੰਗ ਕਰਵਾਉਣ ਮਗਰੋਂ ਕਦੇ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਵਰਤੋਂ, ਹੋ ਸਕਦੈ ਚਮੜੀ ਨੂੰ ਨੁਕਸਾਨ

PunjabKesari

ਬਾਡੀ ਸਕ੍ਰਬ ਦਾ ਇਸਤੇਮਾਲ ਕਰੋ
ਚਮੜੀ ਦੀ ਦੇਖਭਾਲ ਕਰਨ ਵਾਲੇ ਮਾਹਿਰ ਡਾਕਟਰ ਕਹਿੰਦੇ ਹਨ ਕਿ ਵੈਕਸਿੰਗ ਤੋਂ ਪਹਿਲਾਂ ਚਮੜੀ ਨੂੰ ਸਕ੍ਰਬ ਕਰਨਾ ਇੱਕ ਚੰਗਾ ਆਈਡੀਆ ਹੈ। ਦਰਅਸਲ ਜਦ ਤੁਸੀਂ ਅਜਿਹਾ ਕਰਦੇ ਹੋ ਤਾਂ ਇਸ ਨਾਲ ਮਰੀ ਹੋਈ ਚਮੜੀ ਬਾਹਰ ਨਿਕਲ ਜਾਂਦੀ ਹੈ। ਜਦੋਂ ਵਾਲਾਂ ਦੇ ਰੋਮ ਦੇ ਆਲੇ-ਦੁਆਲੇ ਦੀ ਮਰੀ ਚਮੜੀ ਬਾਹਰ ਨਿਕਲਦੀ ਹੈ ਤਾਂ ਇਸ ਨਾਲ ਹੇਅਰਸ ਨੂੰ ਕੱਢਣਾ ਸੌਖਾ ਹੋ ਜਾਂਦਾ ਹੈ।

ਪੜ੍ਹੋ ਇਹ ਵੀ ਖ਼ਬਰ - Health Tips: ਬੀਮਾਰੀਆਂ ਤੋਂ ਬਚਣਾ ਹੈ ਤਾਂ ਸੰਭਲ ਕੇ ਖਾਓ ਇਹ ਚੀਜ਼ਾਂ, ਨਹੀਂ ਤਾਂ ਪੈ ਸਕਦੈ ਪਛਤਾਉਣਾ

ਟੋਨਰ ਦੀ ਵਰਤੋਂ ਨਾ ਕਰੋ
ਮਾਹਿਰਾਂ ਅਨੁਸਾਰ ਟੋਨਰ ਜਾਂ ਐਸਿਟਜੈਂਟ ਪੋਰਸ ਨੂੰ ਟਾਈਟਨ ਕਰਦਾ ਹੈ ਅਤੇ ਵਾਲਾਂ ਦੇ ਰੋਮ 'ਤੇ ਪਕੜ ਨੂੰ ਮਜ਼ਬੂਤ ਬਣਾਉਂਦੇ ਹਨ। ਅਜਿਹੇ ਵਿੱਚ ਟੋਨਰ ਦੇ ਇਸਤੇਮਾਲ ਦੇ ਬਾਅਦ ਵੈਕਸਿੰਗੇ ਕਰਵਾਉਣਾ ਬਹੁਤ ਦਰਦਨਾਕ ਹੋ ਜਾਏਗਾ।

ਇਥੇ ਨਾ ਕਰੋ ਵੈਕਸਿੰਗ
ਜਦ ਤੁਸੀਂ ਵੈਕਸਿੰਗ ਕਰਵਾ ਰਹੇ ਹੋ ਤਾਂ ਤੁਹਾਨੂੰ ਇਸ 'ਤੇ ਵੀ ਧਿਆਨ ਦੇਣਾ ਚਾਹੀਦਾ ਹੈ ਤੁਸੀਂ ਕਿੱਥੇ ਵੈਕਸਿੰਗ ਕਰਵਾ ਰਹੇ ਹੋ। ਮਸਲਨ, ਸਨਬਰਨ ਸਕਿਨ, ਮੋਲਸ, ਕਟਸ ਜਾਂ ਪਿੰਪਲਸ 'ਤੇ ਵੈਕਸਿੰਗ ਕਰਨ ਦੀ ਕੋਸ਼ਿਸ਼ ਨਾ ਕਰੋ। ਇਨ੍ਹਾਂ ਥਾਵਾਂ 'ਤੇ ਵੈਕਸਿੰਗ ਕਰਵਾਉਣਾ ਨਾ ਕੇਵਲ ਖ਼ਤਰਨਾਕ ਹੈ ਸਗੋਂ ਇਸ ਨਾਲ ਤੁਹਾਨੂੰ ਬਹੁਤ ਤੇਜ਼ ਦਰਦ ਹੋਵੇਗਾ।

ਪੜ੍ਹੋ ਇਹ ਵੀ ਖ਼ਬਰ - ਭੁੱਲ ਕੇ ਵੀ ਸ਼ੁੱਕਰਵਾਰ ਨੂੰ ਕਦੇ ਨਾ ਕਰੋ ਇਹ ਕੰਮ, ਲਕਸ਼ਮੀ ਮਾਤਾ ਜੀ ਹੋ ਸਕਦੇ ਨੇ ਨਾਰਾਜ਼

PunjabKesari


rajwinder kaur

Content Editor

Related News