ਬਿਊਟੀ ਟਿਪਸ: ਚਿਹਰੇ ਨੂੰ ਖੂਬਸੂਰਤ ਬਣਾਉਣ ਲਈ ਆਪਣੇ ਖਾਣ-ਪੀਣ ‘ਚ ਸ਼ਾਮਲ ਕਰੋ ਇਹ ਚੀਜ਼ਾਂ

09/03/2020 4:26:10 PM

ਜਲੰਧਰ - ਸਿਹਤਮੰਦ ਰਹਿਣ ਲਈ ਸਾਨੂੰ ਸਾਰਿਆਂ ਨੂੰ ਆਪਣੇ ਖਾਣ-ਪੀਣ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਜਿਵੇਂ ਅਸੀਂ ਖਾਣ-ਪੀਣ ਦਾ ਧਿਆਨ ਰੱਖਦੇ ਹਾਂ, ਠੀਕ ਉਸੇ ਤਰ੍ਹਾਂ ਸਾਨੂੰ ਆਪਣੇ ਚਿਹਰੇ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਚਿਹਰੇ ਨੂੰ ਸਿਹਤਮੰਦ ਰੱਖਣ ਲਈ ਸਹੀ ਖੁਰਾਕ ਦੇ ਬਾਰੇ ਦੱਸਣ ਜਾ ਰਹੇ ਹਾਂ। ਜੇਕਰ ਤੁਸੀਂ ਇਸ ਖੁਰਾਕ ਨੂੰ ਆਪਣੇ ਖਾਸ-ਪੀਣ ’ਚ ਸ਼ਾਮਲ ਕਰੋਗੇ ਤਾਂ ਤੁਹਾਡੇ ਚਿਹਰੇ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆਵਾਂ ਨਹੀਂ ਹੋਵੇਗੀ। ਖੂਸਬੂਰਤ ਚਿਹਰਾ ਪਾਉਣ ਲਈ ਲੋਕ ਕਈ ਤਰ੍ਹਾਂ ਦੇ ਉਪਾਅ ਕਰਦੇ ਹਨ, ਜਿਸ ਦਾ ਥੋੜੇ ਦਿਨ ਹੀ ਅਸਰ ਰਹਿੰਦਾ ਹੈ। ਜਿਸ ਤੋਂ ਬਾਅਦ ਚਿਹਰਾ ਖਰਾਬ ਹੋ ਜਾਂਦਾ ਹੈ ਜਾਂ ਫਿਰ ਕਈ ਵਾਰ ਦਾਗ-ਧੱਬੇ ਪੈ ਜਾਂਦੇ ਹਨ। ਇਸੇ ਲਈ ਤੁਸੀਂ ਆਪਣੇ ਖਾਣ-ਪੀਣ ‘ਚ ਬਦਲਾਵ ਲਿਆ ਕੇ ਚਿਹਰੇ ਨੂੰ ਸਿਹਤਮੰਦ ਬਣਾ ਸਕਦੇ ਹੋ।

ਗਰਮ ਪਾਣੀ ਵਿੱਚ ਮਿਲਾ ਕੇ ਪਿਓ ਇਹ ਚੀਜ਼ਾਂ
ਇਸ ਲਈ ਤੁਸੀਂ ਸਵੇਰ ਦੇ ਸਮੇਂ ਉਠੱਣ ਤੋਂ ਬਾਅਦ 1 ਕੱਪ ਗਰਮ ਪਾਣੀ ‘ਚ ਅੱਧਾ ਨਿੰਬੂ ਪਾ ਕੇ ਪਿਓ। ਤੁਸੀਂ ਇਸ ਦਾ ਸਵਾਦ ਲੈਣ ਲਈ 1 ਚਮਚ ਸ਼ਹੀਦ ਵੀ ਮਿਲਾ ਸਕਦੇ ਹੋ। ਇਸ ਤੋਂ ਇਲਾਵਾ ਜੇਕਰ ਤੁਸੀਂ ਸਵੇਰੇ 1 ਕੱਪ ਪਾਣੀ ‘ਚ 2 ਚਮਚ ਐਲੋਵੇਰਾ ਜੂਸ ਪਾ ਕੇ ਵੀ ਸਕਦੇ ਹੋ। ਇਨ੍ਹਾਂ ਦਾ ਪ੍ਰਤੀਦਿਨ ਸੇਵਨ ਕਰਨ ਨਾਲ ਸਕਿੰਨ ਹੈਲਥੀ ਰਹਿੰਦੀ ਹੈ।

PunjabKesari

ਨਾਸ਼ਤੇ ‘ਚ ਕਰੋ ਇਨ੍ਹਾਂ ਚੀਜ਼ਾਂ ਜੀ ਵਰਤੋਂ
ਗਲੋਇੰਗ ਸਕਿੰਨ ਬਣਾਈ ਰੱਖਣ ਲਈ ਨਾਸ਼ਤੇ ‘ਚ ਭਿਜੇ ਹੋਏ ਬਦਾਮ ਦਾ ਸੇਵਨ ਕਰੋ। ਇਸ ਤੋਂ ਇਲਾਵਾ ਤੁਸੀ 1 ਕੱਪ ਪਪੀਤਾ ਅਤੇ 1 ਗਲਾਸ ਦੁੱਧ ਦਾ ਵੀ ਸੇਵਨ ਕਰੋ। ਇਸ ਗੱਲ ਦਾ ਵਿਸ਼ੇਸ਼ ਧਿਆਨ ਰੱਖੋ ਕਿ ਤੁਸੀ ਨਾਸ਼ਤਾ ਸਹੀ ਸਮਾਂ ’ਤੇ ਕਰਨਾ ਹੈ।

ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ

ਦੁਪਹਿਰ ਦੇ ਖਾਣੇ ਤੋਂ 2 ਘੰਟੇ ਪਹਿਲਾਂ 
ਦੁਪਹਿਰ ਦੇ ਖਾਣੇ ਤੋਂ ਦੋ ਘੰਟੇ ਪਹਿਲਾਂ ਤੁਸੀਂ ਸਲਾਦ ਦਾ ਸੇਵਨ ਜ਼ਰੂਰ ਕਰੋ। ਇਸ ’ਚ ਪੋਸ਼ਟਿਕ ਤੱਤ ਹੁੰਦੇ ਹਨ। ਇਹ ਸਮੇਂ ਤੁਸੀਂ ਦਹੀ ਜਾਂ ਨਾਰਿਅਲ ਪਾਣੀ ਵੀ ਪੀ ਸਕਦੇ ਹੋ।

ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਨੇ ਖ਼ੂਬਸੂਰਤ, ਈਮਾਨਦਾਰ ਅਤੇ ਰੋਮਾਂਟਿਕ, ਜਾਣੋ ਆਪਣੀ ਰਾਸ਼ੀ ਦੀ ਖ਼ਾਸੀਅਤ

PunjabKesari

ਦੁਪਹਿਰ ਦਾ ਖਾਣਾ 
ਤੁਸੀ ਦੁਪਹਿਰ ਦਾ ਖਾਣਾ ਸਹੀ ਸਮੇਂ ‘ਤੇ ਹੀ ਕਰਨਾ ਹੈ ਅਤੇ ਦੁਪਹਿਰ ਦੇ ਖਾਣੇ ‘ਚ ਸਬਜ਼ੀਆਂ, ਦਾਲਾਂ, ਚਾਵਲ ਅਤੇ ਰੋਟੀ ਦਾ ਸੇਵਨ ਕਰ ਸਕਦੇ ਹੋ। ਰੋਜ਼ਾਨਾ ਇਸ ਡਾਇਟ ਨੂੰ ਫੋਲੋ ਕਰਨ ਨਾਲ ਸਕਿੰਨ ਹੈਲਥੀ ਰਹਿੰਦੀ ਹੈ।

ਸ਼ਾਮ ਅਤੇ ਰਾਤ ਦਾ ਖਾਣਾ 
ਸ਼ਾਮ ਦੇ ਨਾਸ਼ਤੇ ‘ਚ ਗ੍ਰੀਨ-ਟੀ ਜਾਂ ਫਰੂਟ ਜੂਸ ਦਾ ਸੇਵਨ ਕਰੋ। ਗ੍ਰੀਨ-ਟੀ ਦਾ ਸੇਵਨ ਕਰਨ ਨਾਲ ਸਰੀਰ ਡਿਟੌਕਸ ਹੁੰਦਾ ਹੈ ਅਤੇ ਰਾਤ ਨੂੰ ਹਲਕਾ ਖਾਣਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਰਾਤ ਨੂੰ ਹਲਕਾ ਭੋਜਨ ਹੀ ਕਰੋ। ਜੇਕਰ ਤੁਸੀਂ ਇਸ ਡਾਇਟ ਪਲਾਨ ਨੂੰ ਫੋਲੋ ਕਰੋਗੇ ਤਾਂ ਤੁਹਾਡੀ ਸਕਿੰਨ ਹੈਲਥੀ ਰਹੇਗੀ।

10 ਮਿੰਟ ’ਚ ਅੱਖਾਂ ਦੇ ਕਾਲੇ ਘੇਰਿਆਂ ਤੋਂ ਨਿਜ਼ਾਤ ਪਾਉਣ ਲਈ ਵਰਤੋ ਇਹ ਘਰੇਲੂ ਚੀਜ਼ਾਂ

ਸੌਣ ਤੋਂ ਪਹਿਲਾਂ
ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਗਲਾਸ ਦੁੱਧ ਦਾ ਸੇਵਨ ਕਰੋ। ਰਾਤ ਦੇ ਸਮੇਂ ਦੁੱਧ ਦਾ ਸੇਵਨ ਕਰਨਾ ਸਿਹਤ ਦੇ ਲਈ ਲਾਭਦਾਇਕਾ ਹੁੰਦਾ ਹੈ। ਤੁਸੀਂ ਦੁੱਧ ‘ਚ ਹਲਦੀ ਜਾਂ ਸ਼ਹੀਦ ਵੀ ਮਿਲਾ ਸਕਦੇ ਹੋ। ਇਸ ਤਰ੍ਹਾ ਕਰਨ ਦੇ ਨਾਲ ਤੁਸੀਂ ਹੋਰ ਵੀ ਕਈ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਬੱਚੇ ਰਹੋਗੇ ਅਤੇ ਤੰਦਰੁਸਤ ਰਹੋਗੇ।          

ਕਿਤੇ ਤੁਹਾਡਾ ਜੀਵਨ ਸਾਥੀ ਤੁਹਾਨੂੰ ਤਾਂ ਨਹੀਂ ਬੋਲ ਰਿਹਾ ਇਹ ਝੂਠ, ਤਾਂ ਹੋ ਜਾਵੋ ਸਾਵਧਾਨ

PunjabKesari        


rajwinder kaur

Content Editor

Related News