ਗੋਰੀ ਅਤੇ ਚਮਕਦਾਰ ਚਮੜੀ ਲਈ ਅਪਣਾਓ ਇਹ ਤਰੀਕੇ

Monday, Jan 13, 2020 - 04:04 PM (IST)

ਗੋਰੀ ਅਤੇ ਚਮਕਦਾਰ ਚਮੜੀ ਲਈ ਅਪਣਾਓ ਇਹ ਤਰੀਕੇ

ਜਲੰਧਰ(ਬਿਊਰੋ)— ਗੋਰੀ ਅਤੇ ਚਮਕਦਾਰ ਚਮੜੀ ਪਾਉਣਾ ਹਰ ਇਕ ਲੜਕੀ ਦਾ ਸੁਪਨਾ ਹੁੰਦਾ ਹੈ ਪਰ ਸਿਰਫ ਕਰੀਮ ਲਗਾਉਣ ਨਾਲ ਜਾ ਫੇਸ਼ੀਅਲ ਕਰਾਉਣ ਨਾਲ ਚਿਹਰਾ ਨਹੀਂ ਨਿਖਰਦਾ। ਇਸ ਦੇ ਲਈ ਕੁੱਝ ਛੋਟੀਆਂ-ਛੋਟੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਅੱਜ ਅਸੀਂ ਤੁਹਾਨੂੰ ਕੁੱਝ ਅਜਿਹੇ ਤਰੀਕੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੂੰ ਆਪਣਾ ਕੇ ਤੁਸੀਂ ਆਪਣੇ ਚਿਹਰੇ ਨੂੰ ਚਮਕਦਾਰ ਬਣਾ ਸਕਦੇ ਹੋ।
1. ਪਾਣੀ ਪੀਓ
ਜੀ ਹਾਂ, ਖੂਬਸੂਰਤ ਚਮੜੀ ਦੇ ਲਈ ਸਭ ਤੋਂ ਪਹਿਲੀ ਸ਼ਰਤ ਬਹੁਤ ਸਾਰਾ ਪਾਣੀ ਪੀਓ। ਖਾਸ ਕਰ ਕੇ ਗਰਮੀਆਂ 'ਚ ਤਾਂ ਬਹੁਤ ਸਾਰਾ ਪਾਣੀ ਪੀਣ ਦੀ ਜ਼ਰੂਰਤ ਹੁੰਦੀ ਹੈ। ਇਸ ਨਾਲ ਨਾ ਸਿਰਫ ਸਰੀਰ ਦੀ ਗੰਦਗੀ ਦੂਰ ਹੁੰਦੀ ਹੈ ਬਲਕਿ ਸਰੀਰ 'ਚ ਨਵੇਂ ਸੈੱਲ ਬਣਦੇ ਹਨ।
2. ਤਾਜ਼ਾ ਜੂਸ
ਖੂਬਸੂਰਤ ਅਤੇ ਚਮਕਦਾਰ ਚਮੜੀ ਦੇ ਲਈ ਰੋਜ਼ਾਨਾਂ ਜੂਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਜੂਸ ਪੀਣ ਨਾਲ ਤੁਹਾਡੀ ਸਿਹਤ 'ਚ ਵੀ ਸੁਧਾਰ ਹੋਵੇਗਾ ਅਤੇ ਚਮੜੀ ਵੀ ਚਮਕਦਾਰ ਹੋਵੇਗੀ।
3. ਪੂਰੀ ਨੀਂਦ
ਜੇਕਰ ਨੀਂਦ ਪੂਰੀ ਨਾ ਹੋਵੇ ਤਾਂ ਸਾਡੇ ਸੋਚਣ ਸਮਝਣ ਦੀ ਸ਼ਕਤੀ ਉੱਤੇ ਅਸਰ ਪੈਂਦਾ ਹੈ। ਇਸ ਦਾ ਅਸਰ ਸਾਡੀ ਚਮੜੀ ਉੱਪਰ ਵੀ ਪੈਂਦਾ ਹੈ। ਇਸ ਲਈ 8 ਘੰਟੇ ਨੀਂਦ ਜ਼ਰੂਰ ਲਓ।
4. ਵਿਟਾਮਿਨ-ਸੀ ਦਾ ਭਰਪੂਰ ਉਪਯੋਗ
ਆਪਣੇ ਭੋਜਨ 'ਚ ਵਿਟਾਮਿਨ-ਸੀ ਨੂੰ ਸ਼ਾਮਲ ਕਰੋ। ਨਿੰਬੂ, ਸੰਤਰਾ ਆਦਿ, ਵਿਟਾਮਿਨ-ਸੀ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਗਰਮ ਪਾਣੀ 'ਚ ਨਿੰਬੂ ਦਾ ਰਸ ਪਾ ਕੇ ਪੀਓ ਜਾਂ ਸਲਾਦ 'ਚ ਨਿੰਬੂ ਪਾ ਕੇ ਖਾਓ। ਇਸ 'ਚ ਕਾਫੀ ਮਾਤਰਾ 'ਚ ਵਿਟਾਮਿਨ-ਸੀ ਹੁੰਦਾ ਹੈ। ਵਿਟਾਮਿਨ-ਸੀ ਨਾਲ ਚਮੜੀ ਖੂਬਸੂਰਤ ਅਤੇ ਚਮਕਦਾਰ ਹੁੰਦੀ ਹੈ।


author

manju bala

Content Editor

Related News