Beauty Tips : ਅੱਖਾਂ ਦੇ ਹੇਠਾਂ ਪਏ ਕਾਲੇ ਧੱਬਿਆਂ ਨੂੰ ਦੂਰ ਕਰਨ ਲਈ ਪੜ੍ਹੋ ਇਹ ਖ਼ਬਰ
Wednesday, Oct 28, 2020 - 04:33 PM (IST)
ਜਲੰਧਰ (ਬਿਊਰੋ) - ਸੁੰਦਰ ਅਤੇ ਤੰਦਰੁਸਤ ਅੱਖਾਂ ਹਰ ਕਿਸੇ ਦੇ ਚਿਹਰੇ ਦੀ ਖ਼ੂਬਸੂਰਤੀ ਨੂੰ ਵਧਾਉਂਦੀਆਂ ਹਨ। ਦੂਜੇ ਪਾਸੇ ਜੇਕਰ ਤੁਹਾਡੀਆਂ ਅੱਖਾਂ ਦੇ ਹੇਠਾਂ ਕਾਲੇ ਘੇਰੇ ਬਣ ਜਾਣ, ਤਾਂ ਉਸ ਨਾਲ ਤੁਹਾਡੀ ਸੂੰਦਰਤਾ ਖ਼ਤਮ ਹੋ ਜਾਂਦੀ ਹੈ। ਸ਼ੁਰੂਆਤ ਵਿਚ ਇਸ ਦਾ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ ਪਰ ਜਦੋਂ ਇਹ ਕਾਲੇ ਘੇਰੇ ਡੂੰਘੇ ਹੋ ਜਾਂਦੇ ਹਨ, ਤਾਂ ਸਾਫ਼ ਨਜ਼ਰ ਆਉਣ ਲਗਦੇ ਹਨ। ਅਸਲ ਵਿਚ ਇਹ ਕਾਲੇ ਘੇਰੇ ਅੱਖਾਂ ਦੇ ਹੇਠਾਂ ਦੀ ਚਮੜੀ ਦੇ ਪਤਲੇ ਪੈ ਜਾਣ ਦੀ ਵਜ੍ਹਾ ਨਾਲ ਹੁੰਦੇ ਹਨ। ਇਸੇ ਲਈ ਇਨ੍ਹਾਂ ’ਤੇ ਧਿਆਨ ਦੇਣ ਦੀ ਸਾਨੂੰ ਸਾਰਿਆਂ ਨੂੰ ਬਹੁਤ ਜ਼ਰੂਰਤ ਹੈ।
ਇਸਤੇਮਾਲ ਕਰੋ ਇਹ ਘਰੇਲੂ ਨੁਸਖੇ :
ਅਜਕੱਲ ਬਾਜ਼ਾਰ ਵਿਚ ਕਾਲੇ ਧੱਬਿਆਂ ਨੂੰ ਦੂਰ ਕਰਨ ਦੀਆਂ ਕਈ ਕਰੀਮਾਂ ਮਿਲ ਜਾਂਦੀਆਂ ਹਨ। ਇਸ ਦਾ ਅਸਰ ਜ਼ਿਆਦਾ ਦਿਨ ਤੱਕ ਨਹੀਂ ਹੁੰਦਾ। ਇਨ੍ਹਾਂ ਵਿਚ ਕੈਮਿਕਲ ਜ਼ਿਆਦਾ ਹੋਣ ਕਰਕੇ ਅੱਖਾਂ ਦੇ ਆਲੇ-ਦੁਆਲੇ ਦੀ ਚਮੜੀ ਨੂੰ ਨੁਕਸਾਨ ਪਹੁੰਚਦਾ ਹੈ। ਅਜਿਹੇ ਵਿਚ ਇਹ ਘਰੇਲੂ ਉਪਾਅ ਕਾਰਗਰ ਸਾਬਤ ਹੋ ਸਕਦੇ ਹਨ।
ਟੀ ਬੈਗਸ ਦੀ ਕਰੋ ਵਰਤੋਂ
ਕਾਲੇ ਘੇਰਿਆਂ ਨੂੰ ਦੂਰ ਕਰਨ ਵਿਚ ਲਾਭਦਾਇਕ ਹੁੰਦੇ ਹਨ। ਇਨ੍ਹਾਂ ਨੂੰ ਕੁੱਝ ਦੇਰ ਤੱਕ ਪਾਣੀ ਵਿਚ ਭਿਓਂ ਕੇ ਰੱਖੋ। ਫਿਰ ਫਰਿੱਜ ਵਿਚ ਰੱਖ ਕੇ ਠੰਡਾ ਹੋਣ ਦਿਓ। ਇਸ ਤੋਂ ਬਾਅਦ ਇਨ੍ਹਾਂ ਨੂੰ ਅੱਖਾਂ ਉਤੇ 10 ਮਿੰਟ ਲਈ ਰੱਖੋ। ਰੋਜ਼ ਅਜਿਹਾ ਕਰਨ ਨਾਲ ਹੌਲੀ-ਹੌਲੀ ਕਾਲੇ ਘੇਰੇ ਘੱਟ ਹੋਣ ਲੱਗਣਗੇ।
ਪੜ੍ਹੋ ਇਹ ਵੀ ਖਬਰ - ਖ਼ੁਸ਼ਖ਼ਬਰੀ : ਕੈਨੇਡਾ ਦੇ ਅਟਲਾਂਟਿਕ ਸੂਬਿਆਂ ‘ਚ ਪੜ੍ਹਾਈ ਤੋਂ ਬਾਅਦ PR ਲਈ ਨਹੀਂ ਤਜਰਬੇ ਦੀ ਲੋੜ
ਖੀਰੇ ਦੇ ਟੁਕੜੇ
ਅੱਖਾਂ 'ਤੇ ਖੀਰੇ ਦੇ ਟੁਕੜੇ ਕੱਟ ਕੇ ਰੋਜ਼ ਰੱਖਣ ਨਾਲ ਕਾਲੇ ਘੇਰੇ ਹਲਕੇ ਹੋ ਜਾਣਗੇ। ਆਲੂ 'ਚ ਕੁਦਰਤੀ ਬਲੀਚ ਹੁੰਦਾ ਹੈ, ਜੋ ਕਾਲੇ ਘੇਰਿਆਂ ਨੂੰ ਦੂਰ ਕਰਨ ਵਿਚ ਮਦਦਗਾਰ ਹੁੰਦਾ ਹੈ। ਇਸ ਨਾਲ ਅੱਖਾਂ ਦੇ ਹੇਠਾਂ ਦੀ ਸੋਜ ਵੀ ਘੱਟ ਹੁੰਦੀ ਹੈ।
ਪੜ੍ਹੋ ਇਹ ਵੀ ਖਬਰ - 40 ਦਿਨਾਂ ਦੀ ਇਸ ਪੂਜਾ ਨਾਲ ਬਣੇਗਾ ਹਰੇਕ ਵਿਗੜਿਆ ਕੰਮ, ਘਰ ’ਚ ਆਵੇਗਾ ਧਨ
ਆਲੂ ਦੇ ਰਸ ਦੀ ਕਰੋ ਵਰਤੋਂ
ਆਲੂ ਦੇ ਰਸ ਨੂੰ ਰੂੰ ਵਿਚ ਲਗਾ ਲਵੋ ਅਤੇ ਅੱਖਾਂ ਉਤੇ ਰੱਖੋ। ਅਜਿਹਾ ਦਿਨ ਵਿਚ 2 ਵਾਰ ਕਰਨ 'ਤੇ ਕੁੱਝ ਹਫ਼ਤੇ ਵਿਚ ਹੀ ਤੁਹਾਨੂੰ ਇਸ ਦਾ ਅਸਰ ਵਿਖੇਗਾ।
ਪੜ੍ਹੋ ਇਹ ਵੀ ਖਬਰ - Beauty Tips : ਇਨ੍ਹਾਂ ਆਈਬ੍ਰੋ ਹੈਕਸ ਦੀ ਕਰੋ ਵਰਤੋਂ, ਆਈ-ਮੇਕਅਪ ਨੂੰ ਮਿਲੇਗੀ ਇਕ ਨਵੀਂ ਦਿੱਖ
ਗੁਲਾਬ ਜਲ ਦੀ ਵਰਤੋਂ
ਗੁਲਾਬਜਲ ਵੀ ਅੱਖਾਂ ਲਈ ਫਾਇਦੇਮੰਦ ਹੁੰਦਾ ਹੈ। ਰੂੰ ਵਿਚ ਥੋੜ੍ਹਾ ਗੁਲਾਬਜਲ ਲੈ ਕੇ ਅੱਖਾਂ ਉੱਤੇ 10 - 15 ਮਿੰਟ ਰੱਖੋ। ਅਜਿਹਾ ਰੋਜ਼ ਕਰਨ ਨਾਲ ਫਾਇਦਾ ਹੋਵੇਗਾ।
ਪੜ੍ਹੋ ਇਹ ਵੀ ਖਬਰ - Beauty Tips : ਕਾਜਲ ਲਗਾਉਂਦੇ ਸਮੇਂ ਧਿਆਨ ’ਚ ਰੱਖੋ ਇਹ ਗੱਲਾਂ, ਵਧੇਗੀ ਤੁਹਾਡੀਆਂ ਅੱਖਾਂ ਦੀ ਖ਼ੂਬਸੂਰਤੀ