ਬਿਊਟੀ ਟਿਪਸ : ਇਸ ਤਰ੍ਹਾਂ ਕਰੋ ਚਿਹਰੇ ਦੀ ਮਸਾਜ, ਚਮੜੀ ਰਹੇਗੀ ਝੁਰੜੀਆਂ ਤੋਂ ਮੁਕਤ
Thursday, Sep 10, 2020 - 04:48 PM (IST)
ਜਲੰਧਰ (ਬਿਊਰੋ) : ਬਹੁਤ ਸਾਰੀਆਂ ਜਨਾਨੀਆਂ ਅਜਿਹੀਆਂ ਹਨ, ਜੋ ਆਪਣੀ ਚਮੜੀ ਦੀ ਦੇਖਭਾਲ ਕਰਨਾ ਚਾਹੁੰਦੀਆਂ ਹਨ ਪਰ ਰੁਝੇਵਿਆਂ ਭਰੀ ਜੀਵਨ ਸ਼ੈਲੀ ਦੇ ਕਾਰਨ ਉਨ੍ਹਾਂ ਕੋਲ ਆਪਣੀ ਚਮੜੀ ਦੀ ਦੇਖਭਾਲ ਕਰਨ ਦਾ ਸਮਾਂ ਹੀ ਨਹੀਂ ਹੁੰਦਾ। ਚਿਹਰੇ ’ਤੇ ਝੁਰੜੀਆਂ ਦੀ ਸਮੱਸਿਆ ਹੁਣ ਉਮਰ ਤੋਂ ਪਹਿਲਾਂ ਹੀ ਦਿਖਾਈ ਦੇਣ ਲੱਗ ਪੈਂਦੀ ਹੈ। ਚਾਹੇ ਝੁਰੜੀਆਂ ਮੱਥੇ ਉੱਤੇ ਹੋਣ ਜਾਂ ਪੂਰੇ ਚਿਹਰੇ ’ਤੇ ਪਰ ਚਮੜੀ ਉੱਤੇ ਵੇਖੀਆਂ ਗਈਆਂ ਇਹ ਬਰੀਕ ਲਾਈਨਾਂ ਬੁਢਾਪੇ ਨੂੰ ਦਰਸਾਉਂਦੀਆਂ ਹਨ। ਝੁਰੜੀਆਂ ਪੈਣ ਕਾਰਨ ਸੁੰਦਰਤਾ ਨੂੰ ਗਹਿਣ ਜਿਹਾ ਲੱਗ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਗਲਤ ਰੁਟੀਨ, ਗਲਤ ਖਾਣ ਪੀਣ ਅਤੇ ਜੀਵਨ ਸ਼ੈਲੀ ਦੇ ਕਾਰਨ, ਝੁਰੜੀਆਂ ਛੋਟੀ ਉਮਰ ਤੋਂ ਹੀ ਦਿਖਾਈ ਦੇਣ ਲੱਗ ਪੈਂਦੀਆਂ ਹਨ। ਜੋ ਮਹਿੰਗੇ ਉਤਪਾਦਾਂ ਦੀ ਵਰਤੋਂ ਕਰਨ ਨਾਲ ਵੀ ਨਹੀਂ ਜਾਂਦੀਆਂ। ਅਜਿਹੀ ਸਥਿਤੀ ਵਿੱਚ, ਅੱਜ ਅਸੀਂ ਤੁਹਾਡੇ ਲਈ ਘਰੇਲੂ ਨੁਸਖੇ ਲੈ ਕੇ ਆਏ ਹਾਂ ਜਿਸ ਨਾਲ ਨਾ ਸਿਰਫ ਝੁਰੜੀਆਂ ਤੋਂ ਛੁਟਕਾਰਾ ਮਿਲੇਗਾ ਸਗੋਂ ਤੁਹਾਡੀ ਚਮੜੀ ਵੀ ਚਮਕਦਾਰ ਹੋ ਜਾਵੇਗੀ।
ਪਹਿਲਾ ਤਰੀਕਾ
ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਇਕ ਕਟੋਰੇ ਵਿਚ 1 ਚਮਚਾ ਕਰੀਮ ਅਤੇ 1 ਚਮਚ ਨਿੰਬੂ ਦਾ ਰਸ ਚੰਗੀ ਤਰ੍ਹਾਂ ਮਿਲਾਓ। ਚਿਹਰੇ ਨੂੰ ਧੋ ਲਓ ਅਤੇ ਇਸ ਪੈਕ ਨੂੰ ਤੁਸੀਂ ਆਪਣੇ ਚਿਹਰੇ 'ਤੇ ਲਗਾ ਲਓ। ਹਲਕੇ ਹੱਥਾਂ ਨਾਲ 15 ਮਿੰਟ ਲਈ ਚਿਹਰੇ ਦੀ ਮਾਲਸ਼ ਕਰੋ ਅਤੇ ਫਿਰ ਪੈਕ ਨੂੰ 10 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਚਿਹਰੇ ਨੂੰ ਗਰਮ ਜਾਂ ਤਾਜ਼ੇ ਪਾਣੀ ਨਾਲ ਸਾਫ ਕਰੋ।
ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ
ਦੂਸਰਾ ਤਰੀਕਾ
ਝੁਰੜੀਆਂ ਤੋਂ ਛੁਟਕਾਰਾ ਪਾਉਣ ਲਈ ਬਦਾਮ ਦੇ ਤੇਲ, ਐਲੋਵੇਰਾ ਜੈੱਲ, ਨਾਰਿਅਲ ਤੇਲ ਨਾਲ ਚਿਹਰੇ ਦੀ ਮਾਲਸ਼ ਕਰੋ। ਜੇਕਰ ਕੋਈ ਤੇਲ ਤੁਹਾਡੇ ਲਈ ਅਨੁਕੂਲ ਨਹੀਂ ਹੈ, ਤਾਂ ਤੁਸੀਂ ਨਾਈਟ ਕਰੀਮ ਨਾਲ ਚਿਹਰੇ ਦੀ ਮਾਲਸ਼ ਵੀ ਕਰ ਸਕਦੇ ਹੋ। ਇਸ ਨੂੰ 15 ਮਿੰਟ ਲਈ ਮਾਲਸ਼ ਕਰਨ ਤੋਂ ਬਾਅਦ 10 ਮਿੰਟ ਲਈ ਛੱਡ ਦਿਓ ਅਤੇ ਫਿਰ ਇਸ ਨੂੰ ਹਲਕੇ ਪਾਣੀ ਨਾਲ ਸਾਫ਼ ਕਰੋ।
ਪੜ੍ਹੋ ਇਹ ਵੀ ਖਬਰ - ਤੰਦਰੁਸਤ ਰਹਿਣ ਲਈ ਹਰ ਉਮਰ ਦੇ ਵਿਅਕਤੀ ਨੂੰ ਕਿੰਨਾ ਤੁਰਨਾ ਹੈ ਲਾਹੇਵੰਦ, ਜਾਣਨ ਲਈ ਪੜ੍ਹੋ ਖ਼ਬਰ
ਇਹਨੂੰ ਕਿਵੇਂ ਵਰਤਣਾ ਹੈ
ਇਕੋ ਦਿਨ ਦੋਵਾਂ ਤਰੀਕਿਆਂ ਨਾਲ ਮਾਲਸ਼ ਨਾ ਕਰੋ। ਇਸ ਦੀ ਬਜਾਏ, ਪਹਿਲੀ ਮਾਲਸ਼ ਹਫਤੇ ਵਿਚ 3 ਦਿਨ ਅਤੇ ਅਗਲੇ ਤਿੰਨ ਦਿਨ ਦੂਸਰੀ ਮਸਾਜ ਕਰੋ। ਇਸ ਤੋਂ ਇਲਾਵਾ, ਮਸਾਜ ਕਰਦੇ ਸਮੇਂ, ਚਮੜੀ ਨੂੰ ਹੇਠਾਂ ਨਾ ਸਗੋਂ ਉੱਪਰ ਦੀ ਤਰਫ ਕਰੋ।
ਬਹੁਤ ਜ਼ਿਆਦਾ ਉਤਪਾਦ ਜਮ੍ਹਾ ਨਾ ਕਰੋ
ਜੇਕਰ ਝੁਰੜੀਆਂ ਦੀ ਸਮੱਸਿਆ ਤੋਂ ਤੁਸੀਂ ਜ਼ਿਆਦਾ ਪਰੇਸ਼ਾਨ ਹੋ ਤਾਂ ਤੁਸੀਂ ਵੱਖ-ਵੱਖ ਬ੍ਰਾਂਡ ਦੇ ਪ੍ਰੋਡਕਟਸ ਦੀ ਵਰਤੋਂ ਨਾ ਕਰੋ। ਅਜਿਹਾ ਕਰਨ ਨਾਲ ਇਹ ਸਮੱਸਿਆ ਘੱਟ ਹੋਣ ਦੀ ਥਾਂ ਵੱਧ ਸਕਦੀ ਹੈ।
ਪੜ੍ਹੋ ਇਹ ਵੀ ਖਬਰ - ਬਿਊਟੀ ਟਿਪਸ: ਇਨ੍ਹਾਂ ਕਾਰਨਾਂ ਕਰਕੇ ਚਿਹਰੇ ’ਤੇ ਪੈ ਸਕਦੇ ਹਨ ਦਾਗ-ਧੱਬੇ ਅਤੇ ਛਾਈਆਂ
ਪੜ੍ਹੋ ਇਹ ਵੀ ਖਬਰ - ਫਰਿਜ ’ਚ ਕਦੇ ਨਾ ਰੱਖੋ ਇਹ ਚੀਜ਼ਾਂ, ਹੋ ਸਕਦੇ ਤੁਹਾਡੀ ਸਿਹਤ ਨੂੰ ਨੁਕਸਾਨ