Beauty Tips : ਚਿਹਰੇ ਤੋਂ ਦਾਗ ਧੱਬੇ ਅਤੇ ਕਿੱਲਾਂ ਨੂੰ ਦੂਰ ਕਰਨ ਲਈ ਸੌਣ ਤੋਂ ਪਹਿਲਾਂ ਜ਼ਰੂਰ ਲਗਾਓ ਇਹ ‘ਫੇਸਪੈਕ’

10/10/2021 5:03:13 PM

ਨਵੀਂ ਦਿੱਲੀ- ਸਾਡੇ ਚਿਹਰੇ ਦੀ ਚਮੜੀ ਬਹੁਤ ਜ਼ਿਆਦਾ ਨਾਜ਼ੁਕ ਹੁੰਦੀ ਹੈ, ਜਿਸ ਕਰਕੇ ਉਸ ਦਾ ਖ਼ਿਆਲ ਸਹੀ ਢੰਗ ਨਾਲ ਰੱਖਣਾ ਜ਼ਰੂਰੀ ਹੁੰਦਾ ਹੈ। ਗ਼ਲਤ ਪ੍ਰੋਡਕਟ ਇਸਤੇਮਾਲ ਕਰਨ ਨਾਲ ਚਮੜੀ ਨਾਲ ਜੁੜੀਆਂ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸੇ ਲਈ ਚਿਹਰੇ ’ਤੇ ਦਾਗ ਧੱਬੇ, ਪਿੰਪਲਸ ਜਿਹੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ। ਸਾਨੂੰ ਆਪਣੇ ਚਿਹਰੇ ਦੀ ਚਮੜੀ ਦਾ ਧਿਆਨ ਰੱਖਣ ਲਈ ਕੁਝ ਘਰੇਲੂ ਫੇਸਪੈਕ ਦੀ ਵਰਤੋਂ ਕਰਨੀ ਚਾਹੀਦੀ ਹੈ, ਜਿਸ ਨਾਲ ਅਸੀਂ ਆਪਣੇ ਚਿਹਰੇ ਨੂੰ ਲੰਬੇ ਸਮੇਂ ਤੱਕ ਜਵਾਨ ਬਣਾ ਕੇ ਰੱਖ ਸਕਦੇ ਹਾਂ। ਇਸੇ ਲਈ ਅੱਜ ਅੱਜ ਅਸੀਂ ਤੁਹਾਨੂੰ ਉਨ੍ਹਾਂ ਫੇਸਪੈਕ ਦੇ ਬਾਰੇ ਦੱਸਾਂਗੇ, ਜੋ ਰਾਤ ਨੂੰ ਸੌਣ ਤੋਂ ਪਹਿਲਾਂ ਤੁਹਾਨੂੰ ਆਪਣੇ ਚਿਹਰੇ ’ਤੇ ਲਗਾਉਣੇ ਚਾਹੀਦੇ ਹਨ, ਜਿਸ ਨਾਲ ਚਿਹਰਾ ਸੁੰਦਰ ਅਤੇ ਜਵਾਨ ਰਹੇ।

500+ Acne Pictures | Download Free Images on Unsplash
ਸ਼ਹਿਦ ਅਤੇ ਨਿੰਬੂ
ਇੱਕ ਕਟੋਰੀ ਵਿੱਚ 1 ਚਮਚਾ ਸ਼ਹਿਦ ਵਿੱਚ ਅੱਧਾ ਨਿੰਬੂ ਦਾ ਰਸ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰੋ। ਤੁਸੀਂ ਚਾਹੋ ਤਾਂ ਇਸ ਵਿੱਚ ਜੈਤੂਨ ਦਾ ਤੇਲ ਮਿਲਾ ਸਕਦੇ ਹੋ। ਇਸ ਤਿਆਰ ਕੀਤੇ ਮਿਸ਼ਰਣ ਨੂੰ ਚਿਹਰੇ ਅਤੇ ਗਰਦਨ ਤੇ 15 ਮਿੰਟ ਤੱਕ ਲਗਾ ਕੇ ਰੱਖੋ ਅਤੇ ਬਾਅਦ ਵਿੱਚ ਤਾਜ਼ੇ ਪਾਣੀ ਨਾਲ ਸਾਫ਼ ਕਰ ਲਓ। ਇਸ ਵਿੱਚ ਮੌਜੂਦ ਐਂਟੀ ਏਜਿੰਗ ਅਤੇ ਪੋਸ਼ਕ ਤੱਤ ਡੈੱਡ ਚਮੜੀ ਨੂੰ ਸਾਫ਼ ਕਰਦਾ ਹੈ ਅਤੇ ਢਿੱਲੀ ਪਈ ਚਮੜੀ ਨੂੰ ਟਾਈਟ ਕਰਦਾ ਹੈ, ਜਿਸ ਨਾਲ ਅਸੀਂ ਸਮੇਂ ਤੋਂ ਪਹਿਲਾਂ ਬੁੱਢੇ ਨਹੀਂ ਹੁੰਦੇ।
ਵਿਟਾਮਿਨ-ਈ ਕੈਪਸੂਲ ਅਤੇ ਗੁਲਾਬ ਜਲ
ਇਸ ਦਾ ਫੇਸਪੈਕ ਤਿਆਰ ਕਰਨ ਲਈ ਇੱਕ ਕਟੋਰੀ ਵਿੱਚ 1 ਵਿਟਾਮਿਨ ਈ ਕੈਪਸੂਲ, 1 ਚਮਚਾ ਗੁਲਾਬ ਜਲ ਚੰਗੀ ਤਰ੍ਹਾਂ ਮਿਲਾਓ। ਫਿਰ ਇਸ ਫੇਸਪੈਕ ਨੂੰ ਰਾਤ ਨੂੰ ਸੌਣ ਤੋਂ ਅੱਧਾ ਘੰਟਾ ਪਹਿਲਾਂ ਚਿਹਰੇ ’ਤੇ ਲਗਾ ਕੇ ਰੱਖੋ। ਫਿਰ ਤਾਜ਼ੇ ਪਾਣੀ ਨਾਲ ਚਿਹਰਾ ਸਾਫ਼ ਕਰ ਲਓ। ਗੁਲਾਬ ਜਲ ਚਮੜੀ ਵਿੱਚ ਮੌਜੂਦ ਗੰਦਗੀ ਨੂੰ ਸਾਫ਼ ਕਰਕੇ ਫਰੈਸ਼ ਅਤੇ ਠੰਡਕ ਪਹੁੰਚਾਉਣ ਦੀ ਮਦਦ ਕਰਦਾ ਹੈ ਅਤੇ ਵਿਟਾਮਿਨ-ਈ ਕੈਪਸੂਲ ਚਿਹਰੇ ਤੇ ਪਏ ਦਾਗ ਧੱਬੇ, ਕਿੱਲ ਮੁਹਾਂਸੇ , ਝੁਰੜੀਆਂ ਨੂੰ ਘੱਟ ਕਰਦਾ ਹੈ ।

No pimples, no worries
ਮਲਾਈ ਅਤੇ ਗੁਲਾਬ ਜਲ
ਇੱਕ ਕਟੋਰੀ ਵਿੱਚ 1 ਚਮਚਾ ਮਲਾਈ ਅੱਧਾ ਚਮਚਾ ਗੁਲਾਬਜਲ ਚੰਗੀ ਤਰ੍ਹਾਂ ਮਿਲਾਓ। ਇਸ ਫੇਸਪੈਕ ਨੂੰ ਚਿਹਰੇ ਅਤੇ ਗਰਦਨ ਤੇ ਲਗਾ ਕੇ ਹਲਕੇ ਹੱਥਾਂ ਨਾਲ ਮਸਾਜ ਕਰੋ। ਇਸ ਨੂੰ 20 ਮਿੰਟ ਤੱਕ ਲਗਾ ਕੇ ਰੱਖੋ ਅਤੇ ਬਾਅਦ ਵਿੱਚ ਕੋਸੇ ਪਾਣੀ ਨਾਲ ਸਾਫ਼ ਕਰ ਲਓ। ਮਲਾਈ ਚਮੜੀ ਨੂੰ ਗਹਿਰਾਈ ਤੱਕ ਪੋਸ਼ਣ ਦੇਣ ਦੇ ਨਾਲ ਨਵੀਂ ਬਰਕਰਾਰ ਰੱਖਣ ਵਿੱਚ ਮਦਦ ਕਰਦੀ ਹੈ ਅਤੇ ਗੁਲਾਬ ਜਲ ਡੈੱਡ ਸਕਿਨ ਸੈਲਸ ਨੂੰ ਸਾਫ਼ ਕਰਦਾ ਹੈ ਅਤੇ ਬੇਦਾਗ ਚਮੜੀ ਦਿਲਾਉਂਦਾ ਹੈ।


Aarti dhillon

Content Editor

Related News