Beauty Tips: ਇਸ ਤਰੀਕੇ ਨਾਲ ਲਗਾਓ ਬੁੱਲ੍ਹਾਂ 'ਤੇ ਲਿਪਸਟਿਕ, ਨਹੀਂ ਹੋਵੇਗੀ ਫਿੱਕੀ

03/19/2021 4:48:13 PM

ਨਵੀਂ ਦਿੱਲੀ—ਸਾਰੀਆਂ ਕੁੜੀਆਂ ਨੂੰ ਲਿਪਸਟਿਕ ਲਗਾਉਣ ਦਾ ਬਹੁਤ ਸ਼ੌਕ ਹੁੰਦਾ ਹੈ, ਜਿਸ ਦੇ ਲਈ ਉਹ ਵੱਖੋ-ਵੱਖਰੇ ਰੰਗ ਦੀ ਚੋਣ ਕਰਦੀਆਂ ਹਨ। ਕੁੜੀਆਂ ਦੇ ਬੈਗ ਵਿਚ ਮੇਕਅਪ ਕਿੱਟ ਹੋਵੇ ਜਾਂ ਨਾ ਹੋਵੇ ਪਰ ਉਨ੍ਹਾਂ ਕੋਲ ਇਕ ਲਿਪਸਟਿਕ ਹਮੇਸ਼ਾ ਰਹਿੰਦੀ ਹੀ ਹੈ। ਇਸ ਦਾ ਕਾਰਨ ਇਹ ਹੈ ਕਿ ਲਿਪਸਟਿਕ ਕੁੜੀਆਂ ਦੀ ਖ਼ੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੀ ਹੈ। ਜੇ ਇਸ ਨੂੰ ਬੁੱਲ੍ਹਾਂ 'ਤੇ ਸਹੀ ਤਰ੍ਹਾਂ ਨਹੀਂ ਲਗਾਇਆ ਜਾਂਦਾ ਤਾਂ ਇਹ ਤੁਹਾਡੀ ਸੁੰਦਰਤਾ ਨੂੰ ਗ੍ਰਹਿਣ ਵੀ ਲੱਗਾ ਸਕਦੀ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਲਿਪਸਟਿਕ ਲਗਾਉਣ ਦਾ ਸਹੀ ਤਰੀਕਾ ਦੱਸਣ ਜਾ ਰਹੇ ਹਾਂ...

PunjabKesari
ਬੁੱਲ੍ਹ ਸੁੱਕੇ ਜਾਂ ਫੱਟੇ ਹੋਏ ਨਾ ਹੋਣ
ਲਿਪਸਟਿਕ ਲਗਾਉਣ ਤੋਂ ਪਹਿਲਾਂ ਇਹ ਜਾਂਚ ਲਓ ਕਿ ਤੁਹਾਡੇ ਬੁੱਲ੍ਹ ਸੁੱਕੇ ਜਾਂ ਫੱਟੇ ਹੋਏ ਨਾ ਹੋਣ। ਨਹੀਂ ਤਾਂ ਦਰਾਰਾਂ ਦੇ ਵਿਚਕਾਰ ਸਕਿਨ ਕਲਰ ਤੁਹਾਡੀ ਸੁੰਦਰਤਾ ਨੂੰ ਵਿਗਾੜ ਦੇਵੇਗਾ। ਅਜਿਹੀ ਸਥਿਤੀ ਵਿਚ ਪਹਿਲਾਂ ਸੁੱਕੇ ਬੁੱਲ੍ਹਾਂ 'ਤੇ ਲਿਪ ਬਾਮ ਜਾਂ ਗਲਿਸਰੀਨ ਜ਼ਰੂਰ ਲਗਾ ਲਓ, ਫਿਰ ਲਿਪਸਟਿਕ ਦੀ ਵਰਤੋਂ ਕਰੋ।

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ
ਆਉਟਲਾਇਨ ਜਾਂ ਸ਼ੇਡ ਜ਼ਰੂਰ ਲਗਾਓ
ਲਿਪਸਟਿਕ ਲਗਾਉਣ ਤੋਂ ਪਹਿਲਾਂ ਲਿਪ ਪੈਨਸਿਲ ਨਾਲ ਗੂੜ੍ਹੇ ਰੰਗ ਦੀ ਆਉਟਲਾਇਨ ਜਾਂ ਸ਼ੇਡ ਜ਼ਰੂਰ ਬਣਾਓ। ਇਹ ਬੁੱਲ੍ਹਾਂ ਨੂੰ ਇਕ ਅਕਾਰ ਦੇ ਦੇਵੇਗਾ ਅਤੇ ਫਿਰ ਤੁਹਾਡੀ ਲਿਪਸਟਿਕ ਵਧੇਰੇ ਆਕਰਸ਼ਕ ਦਿਖਾਈ ਦੇਵੇਗੀ।

PunjabKesari
ਬੁੱਲ੍ਹਾਂ ’ਤੇ ਲਿਪਸਟਿਕ ਦੇ ਲਗਾਓ 3 ਕੋਟ
ਜੇਕਰ ਤੁਸੀਂ ਲਿਪਸਟਿਕ ਦਾ ਸਿਰਫ਼ ਇਕ ਕੋਟ ਲਗਾਉਂਦੇ ਹੋ ਤਾਂ ਇਹ ਜਲਦੀ ਹਲਕਾ ਹੋ ਜਾਵੇਗੀ। ਇਸੇ ਲਈ ਲਿਪਸਟਿਕ ਦੇ ਘੱਟੋ-ਘੱਟ ਦੋ-ਤਿੰਨ ਕੋਟ ਜ਼ਰੂਰ ਲਗਾਓ। ਦੂਜਾ ਲਿਪਸਟਿਕ ਦੀ ਵਰਤੋਂ ਆਪਣੀ ਚਮੜੀ ਦੇ ਰੰਗ ਨੂੰ ਧਿਆਨ ਵਿਚ ਰੱਖਦੇ ਹੋਏ ਕਰਨੀ ਚਾਹੀਦੀ ਹੈ। 

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ

PunjabKesari
ਬੁੱਲ੍ਹਾਂ 'ਤੇ ਉਂਗਲਾਂ ਨਾਲ ਲਗਾਓ ਥੋੜ੍ਹਾ ਜਿਹਾ ਪਾਊਡਰ 
ਲਿਪਸਟਿਕ ਦਾ ਇਕ ਕੋਟ ਲਗਾਉਣ ਤੋਂ ਬਾਅਦ ਬੁੱਲ੍ਹਾਂ 'ਤੇ ਉਂਗਲਾਂ ਨਾਲ ਥੋੜ੍ਹਾ ਜਿਹਾ ਪਾਊਡਰ ਲਗਾਓ। ਅਜਿਹਾ ਕਰਨ ਨਾਲ ਲਿਪਸਟਿਕ ਪੂਰੀ ਤਰ੍ਹਾਂ ਸੈਟ ਹੋ ਜਾਵੇਗੀ। ਇਸ ਤੋਂ ਬਾਅਦ, ਜੇਕਰ ਤੁਹਾਨੂੰ ਲੱਗੇ ਕਿ ਤੁਹਾਡੀ ਲਿਪਸਟਿਕ ਹਲਕੀ ਹੋ ਗਈ ਹੈ ਤਾਂ ਤੁਸੀਂ ਇਕ ਕੋਟ ਹੋਰ ਲਗਾ ਸਕਦੇ ਹੋ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।  


Aarti dhillon

Content Editor

Related News