ਇਸ ਤਰ੍ਹਾਂ ਬਣਾਓ ਐਲੋਵੇਰਾ ਅਤੇ ਨਾਰੀਅਲ ਤੇਲ ਦਾ ਪੇਸਟ, ਮਿਲੇਗਾ ਬੇਦਾਗ ਚਿਹਰਾ

05/16/2018 5:06:59 PM

ਮੁੰਬਈ (ਬਿਊਰੋ)— ਵਾਲਾਂ ਅਤੇ ਚਮੜੀ ਨੂੰ ਸਿਹਤਮੰਦ ਰੱਖਣ ਲਈ ਲੋਕ ਕਈ ਤਰ੍ਹਾਂ ਦੇ ਕੈਮੀਕਲ ਯੁਕਤ ਪ੍ਰੋਡਕਟਾਂ ਦਾ ਇਸਤੇਮਾਲ ਕਰਦੇ ਹਨ ਪਰ ਕਈ ਵਾਰ ਇਹ ਫਾਇਦਾ ਪਹੁੰਚਾਉਣ ਦੀ ਥਾਂ ਨੁਕਸਾਨ ਪਹੁੰਚਾਣ ਲੱਗਦੇ ਹਨ। ਅਜਿਹੀ ਹਾਲਤ 'ਚ ਵਾਲਾਂ ਨੂੰ ਲੰਬਾ ਕਰਨ ਅਤੇ ਬੇਦਾਗ ਚਿਹਰੇ ਲਈ ਐਲੋਵੇਰਾ ਜੈੱਲ ਅਤੇ ਨਾਰੀਅਲ ਦਾ ਇਸਤੇਮਾਲ ਕਰ ਸਕਦੇ ਹਨ। ਇਹਨਾਂ ਵਿਚ ਪਾਏ ਜਾਣ ਵਾਲੇ ਤੱਤ ਖੂਬਸੂਰਤੀ ਨੂੰ ਵਧਾਉਣ ਦਾ ਕੰਮ ਕਰਦੇ ਹਨ। ਘਰ 'ਚ ਇਸ ਤਰ੍ਹਾਂ ਬਣਾਓ ਐਲੋਵੇਰਾ ਜੈੱਲ।
ਪੇਸਟ ਬਣਾਉਣ ਦੀ ਵਿਧੀ—
ਸਭ ਤੋਂ ਪਹਿਲਾਂ ਪੈਨ ਨੂੰ ਗਰਮ ਕਰੋ। ਹੁਣ ਇਸ ਵਿਚ 1 ਕੱਪ ਨਾਰੀਅਲ ਤੇਲ ਅਤੇ 1 ਬਾਊਲ ਐਲੋਵੇਰਾ ਪਾ ਦਿਓ। ਇਸ ਨੂੰ ਕਰੀਬ ਅੱਧੇ ਘੰਟੇ ਤੱਕ ਪਕਾਓ। ਜਦੋਂ ਐਲੋਵੇਰਾ ਕਾਲੀ ਪੈਣੀ ਸ਼ੁਰੂ ਹੋ ਜਾਵੇ ਤਾਂ ਇਸ ਨੂੰ ਗੈਸ ਤੋਂ ਉਤਾਰ ਲਓ ਅਤੇ ਠੰਡੀ ਹੋਣ ਲਈ ਇਕ ਥਾਂ 'ਤੇ ਰੱਖ ਦਿਓ। ਜਦੋਂ ਇਹ ਥੋੜ੍ਹੀ ਠੰਡੀ ਹੋ ਜਾਵੇ ਤਾਂ ਇਕ ਕੱਚ ਦੇ ਕੰਟੇਨਰ 'ਚ ਪਾ ਕੇ ਫਰਿੱਜ 'ਚ ਰੱਖ ਦਿਓ, ਹੁਣ ਇਸ ਨੂੰ ਵਾਲਾਂ ਜਾਂ ਚਿਹਰੇ 'ਤੇ ਲਗਾਓ।
1. ਬੇਦਾਗ ਚਿਹਰਾ
ਚਿਹਰੇ ਦੇ ਦਾਗਾਂ ਨੂੰ ਮਿਟਾਉਣ ਲਈ ਐਲੋਵੇਰਾ ਜੈੱਲ ਅਤੇ ਨਾਰੀਅਲ ਤੇਲ ਨਾਲ ਬਣੇ ਫੇਸ ਪੈਕ ਲਗਾਓ। ਚਿਹਰੇ 'ਤੇ 15 ਮਿੰਟ ਲਗਾਉਣ ਤੋਂ ਬਾਅਦ ਇਸ ਨੂੰ ਧੋ ਲਓ। ਲਗਾਤਾਰ ਅਜਿਹਾ ਕਰਨ ਨਾਲ ਕੁਝ ਹੀ ਦਿਨਾਂ 'ਚ ਚਿਹਰੇ ਦੇ ਅਣਚਾਹੇ ਦਾਗ-ਧੱਬੇ ਦੂਰ ਹੋ ਜਾਣਗੇ।
2. ਝੁਰੜੀਆਂ ਤੋਂ ਬਚਾਅ
ਐਲੋਵੇਰਾ 'ਚ ਐਂਟੀਆਕ‍ਸੀਡੈਂਟ ਵਰਗੇ ਬੀਟਾ ਕੈਰੋਟੀਨ, ਵਿਟਾਮਿਨ ਸੀ ਅਤੇ ਈ ਪਾਏ ਜਾਂਦੇ ਹਨ ਜੋ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਨਾਰੀਅਲ ਤੇਲ ਵੀ ਚਮੜੀ ਲਈ ਬਹੁਤ ਵਧੀਆ ਹੁੰਦਾ ਹੈ।  ਇਨ੍ਹਾਂ ਦੋਵਾਂ ਨੂੰ ਲਗਾਉਣ ਨਾਲ ਚਮੜੀ ਵਿਚ ਕਸਾਅ ਆਉਂਦਾ ਹੈ। ਜੋ ਕਿਸੇ ਵੀ ਇਨਸਾਨ ਨੂੰ ਜਲਦੀ ਬੁੱਢਾ ਨਹੀਂ ਹੋਣ ਦਿੰਦਾ।

3. ਵਾਲ ਲੰਬੇ
ਪੇਸਟ ਨੂੰ ਵਾਲਾਂ ਦੀਆਂ ਜੜ੍ਹਾਂ ਤੱਕ ਲਗਾਓ। 1 ਘੰਟੇ ਤੋਂ ਬਾਅਦ ਵਾਲਾਂ ਨੂੰ ਧੋ ਲਓ। ਹਫਤੇ ਵਿਚ 1 ਵਾਰ ਅਜਿਹਾ ਜਰੂਰ ਕਰੋ। ਕੁਝ ਹੀ ਦਿਨਾਂ 'ਚ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ।  
4. ਨਰਮ ਬੁੱਲ੍ਹ
ਗਰਮੀਆਂ ਦੇ ਮੌਸਮ 'ਚ ਬੁੱਲਾਂ ਦਾ ਫਟਨਾ ਇਕ ਆਮ ਗੱਲ ਹੈ। ਫੱਟੇ ਬੁੱਲ੍ਹਾਂ ਨੂੰ ਨਰਮ ਬਣਾਉਣ ਲਈ ਨਾਰੀਅਲ ਤੇਲ ਅਤੇ ਐਲੋਵੇਰਾ ਦੇ ਪੇਸਟ ਨਾਲ ਮਸਾਜ ਕਰੋ। ਅਜਿਹਾ ਕਰਨ ਨਾਲ ਬੁੱਲ੍ਹਾਂ ਦਾ ਰੁੱਖਾਪਣ ਦੂਰ ਹੋਣ ਦੇ ਨਾਲ ਬੁੱਲ੍ਹ ਨਰਮ ਵੀ ਹੁੰਦੇ ਹਨ।


Related News