ਬਿਊਟੀ ਟਿਪਸ: ਚਿਹਰੇ ’ਤੇ ਹੋਣ ਵਾਲੀਆਂ ਫਿਣਸੀਆਂ ਤੇ ਕਿੱਲਾਂ ਦੀ ਸਮੱਸਿਆ ਨੂੰ ਖ਼ਤਮ ਕਰ ਦੇਣਗੇ ਇਹ ਨੁਸਖ਼ੇ

Wednesday, Sep 02, 2020 - 06:11 PM (IST)

ਜਲੰਧਰ - ਅਜੌਕੇ ਸਮੇਂ ਵਿਚ ਧੂੜ-ਮਿੱਟੀ ਅਤੇ ਪ੍ਰਦੂਸ਼ਣ ਦੀ ਸਮੱਸਿਆ ਦਾ ਸਾਨੂੰ ਸਾਰਿਆਂ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਮੱਸਿਆ ਦੇ ਕਾਰਨ ਚਿਹਰੇ 'ਤੇ ਕਿੱਲ ਹੋਣਾ ਆਮ ਗੱਲ ਹੈ। ਦੱਸ ਦੇਈਏ ਕਿ ਮੁੰਡਾ ਹੋਵੇ ਜਾਂ ਕੁੜੀ, ਸਭ ਦੇ ਚਿਹਰੇ ਦੀ ਚਮੜੀ ਬਹੁਤ ਸੰਵੇਦਨਸ਼ੀਲ ਹੁੰਦੀ ਹੈ। ਪ੍ਰਦੂਸ਼ਣ ਅਤੇ ਮਿੱਟੀ ਕਾਰਨ ਕਈ ਤਰ੍ਹਾਂ ਦੇ ਦਾਗ ਅਤੇ ਧੱਬੇ ਹੋ ਜਾਂਦੇ ਹਨ, ਜਿਨ੍ਹਾਂ ਨੂੰ ਦੂਰ ਕਰਨ ਲਈ ਅਸੀਂ ਕਈ ਤਰ੍ਹਾਂ ਦੀਆਂ ਮਹਿੰਗੀਆਂ ਚੀਜ਼ਾਂ ਦੀ ਵਰਤੋਂ ਕਰਦੇ ਹਨ। ਇਸ ਦੇ ਬਾਵਜੂਦ ਇਨ੍ਹਾਂ ਸਮੱਸਿਆਵਾਂ ਅਜਿਹੇ 'ਚ ਇਸ ਨਾਲ ਜੁੜੀ ਕਿਸੇ ਵੀ ਪ੍ਰੇਸ਼ਾਨੀ ਲਈ ਅੱਜ ਅਸੀਂ ਤੁਹਾਨੂੰ ਘਰੇਲੂ ਨੁਸਖਿਆਂ ਦੇ ਬਾਰੇ 'ਚ ਦੱਸਾਂਗੇ ਜਿਨ੍ਹਾਂ ਦੀ ਵਰਤੋਂ ਨਾਲ ਕੁਝ ਹੀ ਸਮੇਂ 'ਚ ਕਿੱਲ ਬਿਲਕੁੱਲ ਠੀਕ ਹੋ ਜਾਣਗੇ। 

ਨਿੰਬੂ ਦਾ ਰਸ 
ਨਿੰਬੂ ਦਾ ਰਸ ਇਕ ਛੋਟੀ ਕੌਲੀ 'ਚ ਨਿਚੋੜ ਲਓ। ਇਸ 'ਚ ਥੋੜ੍ਹਾ ਨਮਕ ਅਤੇ ਸ਼ਹਿਦ ਮਿਲਾ ਕੇ ਇਕ ਘੋਲ ਤਿਆਰ ਕਰ ਲਓ। 15 ਤੋਂ 20 ਮਿੰਟ ਤੱਕ ਤੁਸੀਂ ਇਸ ਨੂੰ ਚਿਹਰੇ 'ਚ ਲੱਗਿਆ ਰਹਿਣ ਦਿਓ। ਘੋਲ ਦੇ ਸੁੱਕਣ ਦੇ ਬਾਅਦ ਚਮੜੀ ਨੂੰ ਕੋਸੇ ਪਾਣੀ ਨਾਲ ਸਾਫ ਕਰ ਲਓ।

PunjabKesari

ਟਮਾਟਰ 
ਇਕ ਛੋਟੀ ਕੌਲੀ 'ਚ ਦੋ ਚਮਕ ਟਮਾਟਰ ਦਾ ਰਸ ਲਓ। ਹੁਣ ਇਸ 'ਚ ਇਕ ਚਮਚ ਸ਼ਹਿਰ ਅਤੇ ਅੱਧਾ ਚਮਚ ਬੇਕਿੰਗ ਸੋਡਾ ਪਾ ਕੇ ਇਕ ਪੇਸਟ ਬਣਾ ਲਓ ਅਤੇ ਪਿੰਪਲਸ 'ਤੇ ਲਗਾਓ। 10 ਮਿੰਟ ਦੇ ਬਾਅਦ ਠੰਡੇ ਦੁੱਧ ਨਾਲ ਚਿਹਰੇ ਦੀ ਮਾਲਿਸ਼ ਕਰੋ ਅਤੇ ਸਾਫ ਪਾਣੀ ਨਾਲ ਚਿਹਰਾ ਧੋ ਲਿਓ

ਹਲਦੀ
ਹਲਦੀ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਹੱਲ ਕਰਦੀ ਹੈ। ਇਕ ਚਮਚ ਹਲਕੀ ਪਾਊਡਰ ਨੂੰ ਦੁੱਧ ਅਤੇ ਗੁਲਾਬਜਲ ਦੇ ਨਾਲ ਮਿਲਾ ਕੇ ਪੇਸਟ ਬਣਾ ਲਓ ਅਤੇ ਸਿੱਧੇ ਕਿੱਲ 'ਤੇ ਲਗਾਓ। ਉਸ ਉਪਾਅ ਨੂੰ ਲਗਾਤਾਰ 4 ਤੋਂ 5 ਦਿਨ ਕਰੋ। ਕੁਝ ਦਿਨਾਂ ਤੱਕ ਅਜਿਹਾ ਕਰਨ ਨਾਲ ਪਿੰਪਲਸ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਵੇਗੀ।

ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰਾਂ ਬਾਰੇ ਜਾਣਨ ਲਈ ਪੜ੍ਹੋ ਇਹ ਖ਼ਬਰ

PunjabKesari

 ਸ਼ਹਿਦ
ਪਿੰਪਲਸ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਸ਼ਹਿਦ ਵੀ ਬਹੁਤ ਮਦਦਗਾਰ ਰਹਿੰਦਾ ਹੈ। ਸ਼ਹਿਦ ਨੂੰ ਪਿੰਪਲਸ 'ਤੇ ਲਗਾ ਕੇ ਛੱਡ ਦਿਓ। ਕੁਝ ਦੇਰ ਦੇ ਬਾਅਦ ਠੰਡੇ ਦੁੱਧ ਨਾਲ ਚਿਹਰੇ ਦੀ ਮਾਲਿਸ਼ ਕਰਕੇ ਹੋਏ ਇਸ ਨੂੰ ਹਟਾ ਲਓ। 15 ਮਿੰਟ ਦੇ ਇਸ ਉਪਾਅ ਨੂੰ ਹਫਤਾ ਭਰ ਲਗਾਤਾਰ ਕਰਨ ਨਾਲ ਪਿੰਪਲਸ ਬਿਲਕੁੱਲ ਖਤਮ ਹੋ ਜਾਣਗੇ। 

ਆਪਣੇ ਜੀਵਨ ਸਾਥੀ ਦੀਆਂ ਇਨ੍ਹਾਂ ਗੱਲਾਂ ’ਤੇ ਕਦੇ ਨਾ ਕਰੋ ਸ਼ੱਕ, ਜਾਣੋ ਕਿਉਂ

ਬੇਕਿੰਗ ਸੋਡਾ 
ਜੇਕਰ ਤੁਹਾਡੀ ਸਕਿਨ ਜ਼ਿਆਦਾ ਸੈਂਸੇਟਿਵ ਹੈ ਤਾਂ ਇਸ ਪੈਕ ਦੀ ਵਰਤੋਂ ਨਾ ਕਰੋ। ਨਾਰਮਲ ਸਕਿਨ ਲਈ ਇਕ ਚਮਚ ਬੇਕਿੰਗ ਸੋਡੇ 'ਚ ਕੁਝ ਮਾਤਰਾ ਗੁਲਾਬ ਜਲ ਦੀਆਂ ਮਿਲਾ ਕੇ ਪੇਸਟ ਬਣਾ ਲਓ ਅਤੇ ਪਿੰਪਲਸ ਦੀ ਥਾਂ 'ਤੇ ਲਗਾਓ। 10 ਮਿੰਟ ਬਾਅਦ ਚਿਹਰਾ ਨੂੰ ਤੁਰੰਤ ਧੋ ਲਓ। 

ਇਨ੍ਹਾਂ ਰਾਸ਼ੀਆਂ ਦੇ ਲੋਕ ਹੁੰਦੇ ਨੇ ਖ਼ੂਬਸੂਰਤ, ਈਮਾਨਦਾਰ ਅਤੇ ਰੋਮਾਂਟਿਕ, ਜਾਣੋ ਆਪਣੀ ਰਾਸ਼ੀ ਦੀ ਖ਼ਾਸੀਅਤ

PunjabKesari

ਮੁਲਤਾਨੀ ਮਿੱਟੀ
ਕਿੱਲ ਜ਼ਿਆਦਾਤਰ ਆਇਲੀ ਸਕਿਨ 'ਤੇ ਨਿਕਲਦੇ ਹਨ। ਮੁਲਤਾਨੀ ਮਿੱਟੀ ਚਮੜੀ ਦੇ ਐਕਸਟਰਾ ਆਇਲ ਨੂੰ ਖਤਮ ਕਰਕੇ ਕਿੱਲਾਂ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ। 1 ਚਮਚ ਮੁਲਤਾਨੀ ਮਿੱਟੀ ਨੂੰ ਰੋਜ਼ ਵਾਟਰ ਦੇ ਨਾਲ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਪੈਕ ਨੂੰ ਸੁੱਕਣ ਤੱਕ ਚਿਹਰੇ 'ਤੇ ਲਗਾ ਕੇ ਰੱਖੋ। ਸੁੱਕਣ ਦੇ ਬਾਅਦ ਸਪੱਜ ਨੂੰ ਗਿੱਲਾ ਕਰਕੇ ਚਿਹਰਾ ਸਾਫ ਕਰ ਲਓ। ਅਜਿਹਾ ਹਫਤੇ 'ਚ ਦੋ ਵਾਰ ਕਰੋ।

ਸਿਹਤਮੰਦ ਰਹਿਣ ਲਈ ਆਪਣੇ ਖਾਣੇ 'ਚ ਸ਼ਾਮਲ ਕਰੋ ਇਹ ਚੀਜ਼ਾਂ, ਤੇਜ਼ੀ ਨਾਲ ਘਟੇਗਾ ਮੋਟਾਪਾ

ਟੂਥਪੇਸਟ
ਟੂਥਪੇਸਟ ਦੀ ਵਰਤੋਂ ਤੁਸੀਂ ਰੋਜ਼ਾਨਾ ਦੰਦ ਸਾਫ ਕਰਨ ਲਈ ਕਰਦੇ ਹੋ। ਇਸ ਦੀ ਮਦਦ ਨਾਲ ਪਿੰਪਲਸ ਵੀ ਦੂਰ ਕੀਤੇ ਜਾ ਸਕਦੇ ਹਨ। ਕਿੱਲਾਂ 'ਤੇ 5 ਤੋਂ 10 ਮਿੰਟ ਲਈ ਟੂਥਪੇਸਟ ਲਗਾ ਕੇ ਰੱਖੋ। ਸੁੱਕਣ ਤੋਂ ਕੁੱਝ ਦੇਰ ਪਹਿਲਾਂ ਹੀ ਚਿਹਰਾ ਧੋ ਲਓ। ਟੂਥਪੇਸਟ ਸੋਜ਼ ਨੂੰ ਘੱਟ ਕਰਕੇ ਕਿੱਲਾਂ ਨੂੰ ਸੁਕਾਉਣ 'ਚ ਮਦਦ ਕਰਦਾ ਹੈ।

10 ਮਿੰਟ ’ਚ ਅੱਖਾਂ ਦੇ ਕਾਲੇ ਘੇਰਿਆਂ ਤੋਂ ਨਿਜ਼ਾਤ ਪਾਉਣ ਲਈ ਵਰਤੋ ਇਹ ਘਰੇਲੂ ਚੀਜ਼ਾਂ

PunjabKesari


rajwinder kaur

Content Editor

Related News