Beauty Tips: ਕਮਜ਼ੋਰ ਵਾਲ਼ਾਂ ਨੂੰ ਮਜ਼ਬੂਤ ਬਣਾਉਣ ਲਈ ਵਰਤੋ ਲੱਕੜੀ ਦੀ ਕੰਘੀ, ਹੋਣਗੇ ਇਹ ਫ਼ਾਇਦੇ

01/21/2021 4:11:14 PM

ਨਵੀਂ ਦਿੱਲੀ: ਸੰਘਣੇ, ਲੰਬੇ ਅਤੇ ਮਜ਼ਬੂਤ ਵਾਲ਼ ਹਰ ਕੁੜੀ ਚਾਹੁੰਦੀ ਹੈ ਪਰ ਵੱਧਦੇ ਪ੍ਰਦੂਸ਼ਨ ਅਤੇ ਵਾਲ਼ਾਂ ਦਾ ਸਹੀ ਖਿਆਲ ਨਾ ਰੱਖਣ ਕਾਰਨ ਵਾਲ਼ ਜੜ੍ਹ ਤੋਂ ਕਮਜ਼ੋਰ ਹੋ ਕੇ ਝੜਣ ਲੱਗਦੇ ਹਨ। ਅਜਿਹੇ ’ਚ ਕਈ ਔਰਤਾਂ ਇਸ ਤੋਂ ਨਿਜ਼ਾਤ ਪਾਉਣ ਅਤੇ ਵਾਲ਼ਾਂ ਨੂੰ ਮਜ਼ਬੂਤ ਬਣਾਉਣ ਲਈ ਵੱਖ-ਵੱਖ ਤਰੀਕੇ ਅਪਣਾਉਂਦੀਆਂ ਹਨ ਬਹੁਤ ਸਾਰੀਆਂ ਕੁੜੀਆਂ ਪਾਰਲਰ ’ਚ ਪੈਸੇ ਵੀ ਖਰਚ ਕਰਦੀਆਂ ਹਨ। ਗੱਲ ਵਾਲ਼ਾਂ ਨੂੰ ਸੁਲਝਾਉਣ ਦੀ ਕਰੀਏ ਤਾਂ ਹਰ ਕੋਈ ਪਲਾਸਟਿਕ ਦੀ ਕੰਘੀ ਦੀ ਵਰਤੋਂ ਕਰਦਾ ਹੈ ਪਰ ਇਹ ਸਕੈਲਪ ਦੀ ਸਿਹਤ ਨੂੰ ਖਰਾਬ ਕਰਨ ਦਾ ਕੰਮ ਕਰਦੀ ਹੈ। ਅਜਿਹੇ ’ਚ ਜੇਕਰ ਤੁਸੀਂ ਖ਼ੂਬਸੂਰਤ ਅਤੇ ਸੰਘਣੇ ਵਾਲ਼ ਚਾਹੁੰਦੀ ਹੋ ਤਾਂ ਪਲਾਸਟਿਕ ਦੀ ਜਗ੍ਹਾ ਲੱੜਕੀ ਦੀ ਕੰਘੀ ਦੀ ਵਰਤੋਂ ਕਰ ਸਕਦੀ ਹੋ। ਇਸ ਨਾਲ ਵਾਲ਼ਾਂ ਨੂੰ ਜੜ੍ਹਾਂ ਤੋਂ ਪੋਸ਼ਣ ਮਿਲਣ ਦੇ ਨਾਲ ਹੋਰ ਵੀ ਕਈ ਫ਼ਾਇਦੇ ਮਿਲਣਗੇ। ਚੱਲੋ ਲੱੜਕੀ ਦੀ ਕੰਘੀ ਵਰਤੋਂ ਕਰਨ ਦੇ ਫ਼ਾਇਦੇ। 

PunjabKesari
ਵਾਲ਼ ਹੋਣਗੇ ਪੋਸ਼ਿਤ
ਪਲਾਸਟਿਕ ਦੀ ਜਗ੍ਹਾ ਲੱਕੜੀ ਦੀ ਕੰਘੀ ਦੀ ਵਰਤੋਂ ਕਰਨ ਨਾਲ ਇਸ ਨਾਲ ਵਾਲ਼ ਜੜ੍ਹਾਂ ਤੋਂ ਪੋਸ਼ਿਤ ਹੁੰਦੇ ਹਨ। ਅਜਿਹੇ ’ਚ ਇਨ੍ਹਾਂ ਨੂੰ ਸੁਲਝਾਉਣ ’ਚ ਵੀ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਹੈ। ਨਾਲ ਹੀ ਵਾਲ਼ਾਂ ਦਾ ਝੜਨਾ ਬੰਦ ਹੋ ਕੇ ਇਹ ਸੰਘਣੇ ਅਤੇ ਚਮਕਦਾਰ ਨਜ਼ਰ ਆਉਂਦੇ ਹਨ। 
ਸਕੈਲਪ ’ਤੇ ਬਰਾਬਰ ਪਹੁੰਚਦਾ ਹੈ ਤੇਲ
ਸਿਰ ’ਤੇ ਤੇਲ ਲਗਾਉਣ ਤੋਂ ਬਾਅਦ ਲੱਕੜੀ ਦੀ ਕੰਘੀ ਵਰਤੋਂ ਕਰਨੀ ਲਾਭਦਾਇਕ ਹੁੰਦੀ ਹੈ। ਇਸ ਨਾਲ ਤੇਲ ਸਕੈਲਪ ’ਤੇ ਬਰਾਬਰ ਮਾਤਰਾ ’ਚ ਪਹੁੰਚਦਾ ਹੈ। ਇਸ ਤੋਂ ਇਲਾਵਾ ਪਲਾਸਟਿਕ ਦੀ ਕੰਘੀ ਦੀ ਵਰਤੋਂ ਕਰਨ ਨਾਲ ਇਸ ’ਤੇ ਜਮ੍ਹੀ ਗੰਦਗੀ ਵਾਲ਼ਾਂ ਤੱਕ ਪਹੁੰਚ ਜਾਂਦੀ ਹੈ ਜਿਸ ਨਾਲ ਇੰਫੈਕਸ਼ਨ ਹੋਣ ਦੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ ’ਚ ਖ਼ਾਸ ਤੌਰ ’ਤੇ ਸੁੱਕੇ  ਵਾਲ਼ਾਂ ’ਤੇ ਲੱਕੜੀ ਦੀ ਕੰਘੀ ਦੀ ਵਰਤੋਂ ਕਰਨੀ ਚਾਹੀਦੀ।

ਇਹ ਵੀ ਪੜ੍ਹੋ:Cooking Tips : ਘਰ ਦੀ ਰਸੋਈ 'ਚ ਇੰਝ ਬਣਾਓ ਗੁਡ਼਼ ਵਾਲੇ ਸ਼ੱਕਰਪਾਰੇ
ਬਲੱਡ ਸਰਕੁਲੇਸ਼ਨ ਵਧਾਏ
ਵਾਲ਼ਾਂ ’ਚ ਕੰਘੀ ਕਰਨ ਨਾਲ ਇਹ ਸਿਰ ਨੂੰ ਦਬਾਉਂਦੀ ਹੈ। ਅਜਿਹੇ ’ਚ ਸਕੈਲਪ ਦੀ ਚੰਗੀ ਤਰ੍ਹਾਂ ਨਾਲ ਮਾਲਿਸ਼ ਹੁੰਦੀ ਹੈ ਜਿਸ ਨਾਲ ਬਲੱਡ ਸਰਕੁਲੇਸ਼ਨ ਵਧਣ ’ਚ ਮਦਦ ਮਿਲਦੀ ਹੈ। ਇਸ ਤਰ੍ਹਾਂ ਦਿਮਾਗ ਸ਼ਾਂਤ ਹੋ ਕੇ ਵਾਲ਼ ਵੀ ਜੜ੍ਹਾਂ ਤੋਂ ਮਜ਼ਬੂਤ ਹੁੰਦੇ ਹਨ। 

PunjabKesari
ਨਹੀਂ ਹੋਵੇਗੀ ਐਲਰਜੀ
ਜਿਨ੍ਹਾਂ ਲੜਕੀਆਂ ਦਾ ਸਕੈਲਪ ਸੈਂਸੇਟਿਵ ਹੁੰਦਾ ਹੈ। ਉਨ੍ਹਾਂ ਨੂੰ ਖ਼ਾਸ ਤੌਰ ’ਤੇ ਲੱਕੜੀ ਦੀ ਕੰਘੀ ਦੀ ਵਰਤੋਂ ਕਰਨੀ ਚਾਹੀਦੀ ਹੈ। ਨੈਚੁਰਲ ਵੁੱਡ ਨਾਲ ਤਿਆਰ ਬਹੁਤ ਸਾਰੀਆਂ ਕੰਘੀਆਂ ’ਚ ਪ੍ਰੋਟੈਕਟਿਵ ਕੋਟਿੰਗ ਕੀਤੀ ਜਾਂਦੀ ਹੈ। ਅਜਿਹੇ ’ਚ ਇਸ ਨੂੰ ਵਰਤੋਂ ਕਰਨ ਨਾਲ ਇਹ ਵਾਲ਼ਾਂ ਨੂੰ ਜੜ੍ਹਾਂ ਤੋਂ ਪੋਸ਼ਿਤ ਕਰਨ ਦੇ ਨਾਲ ਐਲਰਜੀ ਅਤੇ ਖਾਰਸ਼ ਦੀ ਪ੍ਰੇਸ਼ਾਨੀ ਤੋਂ ਬਚਾਉਂਦੀ ਹੈ।

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਵਾਲ਼ ਵਧਾਏ
ਇਸ ਨਾਲ ਉਲਝੇ ਵਾਲ਼ ਸੁਲਝਣ ਦੇ ਨਾਲ ਜੜ੍ਹਾਂ ਤੋਂ ਪੋਸ਼ਿਤ ਹੁੰਦੇ ਹਨ। ਅਜਿਹੇ ’ਚ ਵਾਲ਼ਾਂ ਦੀ ਮਾਲਿਸ਼ ਹੋਣ ਅਤੇ ਬਲੱਡ ਸਰਕੁਲੇਸ਼ਨ ਵਧਣ ਦੇ ਨਾਲ ਵਾਲ਼ਾਂ ਦੀ ਗਰੋਥ ਲੰਬੀ ਹੁੰਦੀ ਹੈ। ਇਸ ਨਾਲ ਵਾਲ਼ ਸੰਘਣੇ, ਲੰਬੇ ਅਤੇ ਚਮਕਦਾਰ ਨਜ਼ਰ ਆਉਂਦੇ ਹਨ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News