Beauty Tips: ਹੱਥਾਂ-ਪੈਰਾਂ ਦੇ ਕਾਲੇਪਨ ਨੂੰ ਦੂਰ ਕਰਦੈ ਟਮਾਟਰ, ਇੰਝ ਕਰੋ ਵਰਤੋਂ

04/02/2021 4:20:41 PM

ਨਵੀਂ ਦਿੱਲੀ- ਗਰਮੀਆਂ ਦੀ ਸ਼ੁਰੂਆਤ ਹੋ ਗਈ ਹੈ।ਇਸ ਮੌਸਮ 'ਚ ਲੋਕਾਂ ਨੂੰ ਚਮੜੀ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਝੱਲਣੀਆਂ ਪੈਣੀਆਂ ਹਨ। ਇਸ ਮੌਸਮ 'ਚ ਖ਼ਾਸ ਕਰਕੇ ਹੱਥ-ਪੈਰ ਕਾਲੇ ਹੋ ਜਾਂਦੇ ਹਨ। ਜਿਸ ਕਾਰਨ ਸਾਨੂੰ ਬਹੁਤ ਸ਼ਰਮਿੰਦਗੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅੱਜ ਅਸੀਂ ਤੁਹਾਡੇ ਲਈ ਹੱਥਾਂ-ਪੈਰਾਂ ਦਾ ਕਾਲਾਪਨ ਦੂਰ ਕਰਨ ਦਾ ਇਕ ਨੁਕਤਾ ਲੈ ਕੇ ਆਏ ਹਾਂ। ਹੱਥਾਂ-ਪੈਰਾਂ ਦੇ ਕਾਲੇਪਨ ਨੂੰ ਦੂਰ ਕਰਨ ਵਿਚ ਟਮਾਟਰ ਲਾਹੇਵੰਦ ਹੁੰਦਾ ਹੈ। ਹੱਥਾਂ ਦੇ ਕਾਲੇ ਪੈ ਚੁੱਕੇ ਹਿੱਸੇ 'ਤੇ ਟਮਾਟਰ ਦਾ ਰਸ ਲਗਾਓ ਅਤੇ 10 ਮਿੰਟ ਬਾਅਦ ਪਾਣੀ ਨਾਲ ਧੋ ਲਵੋ। ਅਜਿਹਾ ਰੋਜ਼ਾਨਾ ਕਰਨ ਨਾਲ ਤੁਹਾਡੇ ਹੱਥ-ਪੈਰ ਗੋਰੇ ਦਿੱਸਣ ਲੱਗ ਜਾਣਗੇ।

ਇਹ ਵੀ ਪੜ੍ਹੋ-Beauty Tips: ਚਿਹਰੇ ’ਤੋਂ ਕਿੱਲ-ਮੁਹਾਸੇ ਦੂਰ ਕਰਨ ਲਈ ਇੰਝ ਲਗਾਓ ਹਲਦੀ ਦਾ ਫੇਸਪੈਕ

PunjabKesari
ਇੰਝ ਤਿਆਰ ਕਰੋ ਪੇਸਟ
ਸਭ ਤੋਂ ਟਮਾਟਰ ਦੇ ਰਸ ਵਿਚ ਚੌਲਾਂ ਦਾ ਆਟਾ, ਕਣਕ ਦਾ ਆਟਾ ਅਤੇ ਦੁੱਧ ਮਿਲਾਓ। ਇਸ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਕੇ ਪੇਸਟ ਬਣਾ ਲਓ। ਇਸ ਘੋਲ ਨੂੰ ਸਰੀਰ ਦੇ ਉਨ੍ਹਾਂ ਅੰਗਾਂ 'ਤੇ ਲਗਾਓ ਜਿਥੇ ਚਮੜੀ ਕਾਲੀ ਹੋਣ ਦੀ ਸਮੱਸਿਆ ਹੋਵੇ। ਆਟੇ ਨਾਲ ਪਪੜੀ ਉਤਰਦੀ ਹੈ ਅਤੇ ਟਮਾਟਰ ਕਾਲੇ ਰੰਗ ਨੂੰ ਹਟਾਉਂਦਾ ਹੈ। ਇਸ ਨਾਲ ਹੀ ਦੁੱਧ ਚਮੜੀ ਨੂੰ ਨਮੀ ਦਿੰਦਾ ਹੈ। ਇਸ ਘੋਲ ਨੂੰ ਲਗਾ ਕੇ ਇਸ ਨੂੰ ਸੁਕਾ ਲਵੋ, ਫਿਰ ਇਸ ਨੂੰ ਪਾਣੀ ਨਾਲ ਧੋ ਲਵੋ। ਇਸ ਘੋਲ ਦੀ ਵਰਤੋਂ ਹਰ ਦੂਜੇ ਦਿਨ ਕਰਨੀ ਚਾਹੀਦੀ ਹੈ।

ਇਹ ਵੀ ਪੜ੍ਹੋ-ਸਰ੍ਹੋਂ ਦੇ ਤੇਲ ’ਚ ਲਸਣ ਮਿਲਾ ਕੇ ਇੰਝ ਕਰੋ ਨਵਜੰਮੇ ਬੱਚੇ ਦੀ ਮਾਲਿਸ਼, ਹੱਡੀਆਂ ਹੋਣਗੀਆਂ ਮਜ਼ਬੂਤ

PunjabKesari
ਦਹੀਂ
ਹੱਥਾਂ-ਪੈਰਾਂ ਦੀ ਕਾਲੀ ਚਮੜੀ ਨੂੰ ਦੂਰ ਕਰਨ ਵਿਚ ਦਹੀਂ ਬੇਹੱਦ ਫ਼ਾਇਦੇਮੰਦ ਹੁੰਦਾ ਹੈ। ਠੰਢਾ ਦਹੀਂ ਹੱਥਾਂ 'ਤੇ ਲਗਾਉਣਾ ਚਾਹੀਦਾ ਹੈ। 15 ਮਿੰਟਾਂ ਤਕ ਹੱਥਾਂ 'ਤੇ ਠੰਢਾ ਦਹੀਂ ਲਗਾਉਣ ਤੋਂ ਬਾਅਦ ਫਿਰ ਹੱਥਾਂ ਅਤੇ ਪੈਰਾਂ ਨੂੰ ਪਾਣੀ ਨਾਲ ਧੋ ਲਵੋ। ਅਜਿਹਾ ਕਰਨ ਦੇ ਨਾਲ ਹੱਥਾਂ-ਪੈਰਾਂ ਦਾ ਕਾਲਾਪਣ ਦੂਰ ਹੋ ਜਾਵੇਗਾ। ਇਹ ਨਿੰਬੂ ਦੇ ਰਸ ਤੋਂ ਜ਼ਿਆਦਾ ਲਾਭਕਾਰੀ ਹੁੰਦਾ ਹੈ।

PunjabKesari
ਕੱਚੇ ਆਲੂ
ਕੱਚੇ ਆਲੂ ਵਿਚ ਵਿਟਾਮਿਨ-ਸੀ ਮਿਲਦਾ ਹੈ ਜੋ ਚਮੜੀ ਦੇ ਰੰਗ ਨੂੰ ਸਾਫ਼ ਕਰ ਦਿੰਦਾ ਹੈ। ਆਲੂ ਨੂੰ ਕੱਟ ਕੇ ਹੱਥਾਂ 'ਤੇ ਮੱਲਣਾ ਚਾਹੀਦਾ ਹੈ। ਇਸ ਦਾ ਨਤੀਜਾ ਕੁੱਝ ਦਿਨਾਂ ਬਾਅਦ ਹੀ ਸਾਹਮਣੇ ਆਵੇਗਾ। ਆਲੂ ਦੀ ਥਾਂ 'ਤੇ ਖੀਰੇ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ।

PunjabKesari
ਨਿੰਬੂ ਦਾ ਰਸ
ਨਿੰਬੂ ਦੇ ਰਸ ਨੂੰ ਉਸ ਥਾਂ ਲਗਾਉ, ਜਿਥੇ ਚਮੜੀ ਕਾਲੀ ਹੋ ਗਈ ਹੋਵੇ। ਇਸ ਨੂੰ ਅੱਧੇ ਘੰਟੇ ਲਈ ਰੱਖੋ ਅਤੇ ਫਿਰ 10 ਮਿੰਟ ਬਾਅਦ ਧੋ ਲਓ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ। 


Aarti dhillon

Content Editor

Related News