Beauty Tips: ਸਟੈੱਪ ਬਾਏ ਸਟੈੱਪ ਕਰੋ ਮੇਕਅਪ, 10 ਮਿੰਟ ''ਚ ਚਿਹਰੇ ਨੂੰ ਮਿਲੇਗੀ ਪਰਫੈਕਟ ਲੁੱਕ

Friday, Oct 01, 2021 - 03:14 PM (IST)

Beauty Tips: ਸਟੈੱਪ ਬਾਏ ਸਟੈੱਪ ਕਰੋ ਮੇਕਅਪ, 10 ਮਿੰਟ ''ਚ ਚਿਹਰੇ ਨੂੰ ਮਿਲੇਗੀ ਪਰਫੈਕਟ ਲੁੱਕ

ਨਵੀਂ ਦਿੱਲੀ- ਅੱਜ ਦੀਆਂ ਔਰਤਾਂ ਘਰ ਦੇ ਨਾਲ-ਨਾਲ ਦਫਤਰ ਵੀ ਸੰਭਾਲਦੀਆਂ ਹਨ। ਅਜਿਹੇ 'ਚ ਉਨ੍ਹਾਂ ਨੂੰ ਹਰ ਕੰਮ ਜਲਦੀ ਨਾਲ ਕਰਨੇ ਪੈਂਦੇ ਹਨ। ਇਸ ਦਾ ਕਾਰਨ ਉਹ ਕਈ ਵਾਰ ਮੇਕਅਪ ਕਰਨ 'ਚ ਆਲਸ ਕਰਨ ਲੱਗਦੀਆਂ ਹਨ। ਪਰ ਅੱਜ ਅਸੀਂ ਤੁਹਾਨੂੰ ਕੁਝ ਆਸਾਨ ਜਿਹੇ ਟਿਪਸ ਦੱਸਦੇ ਹਾਂ ਜਿਸ ਦੀ ਮਦਦ ਨਾਲ ਤੁਸੀਂ ਸਿਰਫ 10 ਮਿੰਟ ਦੇ ਅੰਦਰ ਹੀ ਦਫਤਰ ਜਾਂ ਕਿਸੇ ਪਾਰਟੀ ਲਈ ਜਾਣ ਨੂੰ ਤਿਆਰ ਹੋ ਸਕਦੇ ਹੋ। ਚਲੋਂ ਜਾਣਦੇ ਹਾਂ ਸਟੈੱਪ ਬਾਏ ਸਟੈੱਪ ਮੇਕਅਪ ਕਰਨ ਦਾ ਤਰੀਕਾ....
ਸਟੈੱਪ-1 
ਮੌਸਮ ਅਜੇ ਵੀ ਥੋੜ੍ਹਾ ਗਰਮੀ ਵਾਲਾ ਹੈ। ਇਸ ਲਈ ਮੇਕਅਪ ਕਰਨ ਤੋਂ ਪਹਿਲਾਂ ਚਿਹਰੇ ਦੀ ਆਈਸਿੰਗ ਕਰੋ। ਇਸ ਨਾਲ ਸਕਿਨ ਪੋਰਸ ਛੋਟੇ ਹੋ ਜਾਂਦੇ ਹਨ। ਚਿਹਰੇ 'ਤੇ ਚਮਕ ਆਉਣ ਦੇ ਨਾਲ ਮੇਕਅਪ ਲੰਬੇ ਸਮੇਂ ਤੱਕ ਟਿਕਿਆ ਰਹਿੰਦਾ ਹੈ।

PunjabKesari
ਸਟੈੱਪ-2
ਆਈਸਿੰਗ ਤੋਂ ਬਾਅਦ ਟੋਨਿੰਗ ਕਰੋ। ਇਸ ਨਾਲ ਸਕਿਨ ਦੀ ਡੂੰਘਾਈ ਤੋਂ ਸਫਾਈ ਹੁੰਦੀ ਹੈ। ਨਾਲ ਹੀ ਟੋਨਰ ਸਕਿਨ ਨੂੰ ਹੈਲਦੀ ਬਣਾਏ ਰੱਖਣ 'ਚ ਮਦਦ ਕਰਦਾ ਹੈ। ਇਸ ਲਈ ਆਪਣੀ ਸਕਿਨ ਟਾਈਪ ਦੇ ਮੁਤਾਬਕ ਟੋਨਰ ਚੁਣੋ। ਤੁਸੀਂ ਚਾਹੋ ਤਾਂ ਟੋਨਰ ਦੀ ਥਾਂ ਗੁਲਾਬ ਜਲ ਨਾਲ ਵੀ ਚਿਹਰੇ ਦੀ ਟੋਨਿੰਗ ਕਰ ਸਕਦੇ ਹੋ। ਗੁਲਾਬ ਜਲ ਸਕਿਨ ਦੀ ਕੋਮਲਤਾ ਨਾਲ ਸਫਾਈ ਕਰਕੇ ਉਸ ਨੂੰ ਪੋਸ਼ਿਤ ਕਰੇਗਾ। ਖੁੱਲ੍ਹੇ ਸਕਿਨ ਪੋਰਸ ਛੋਟੇ ਹੋਣਗੇ। ਨਾਲ ਹੀ ਚਿਹਰਾ ਹੈਲਦੀ ਅਤੇ ਚਮਕਦਾਰ ਨਜ਼ਰ ਆਵੇਗਾ।
ਸਟੈੱਪ-3
ਮੇਕਅਪ ਦੇ ਤੀਜੇ ਸਟੈੱਪ 'ਚ ਫਾਊਡੇਸ਼ਨ ਦੀ ਵਰਤੋਂ ਕਰੋ। ਇਸ ਨਾਲ ਸਕਿਨ ਟੋਨ ਲਾਈਟ ਹੋਣ 'ਚ ਮਦਦ ਮਿਲੇਗੀ। ਚਿਹਰੇ ਦੇ ਦਾਗ-ਧੱਬੇ, ਛਾਈਆਂ, ਕਾਲੇ ਘੇਰੇ ਆਦਿ ਨਜ਼ਰ ਨਹੀਂ ਆਉਂਦੇ। ਪੂਰੇ ਚਿਹਰੇ 'ਤੇ ਫਾਊਡੇਸ਼ਨ ਨੂੰ ਡਾਟਸ 'ਚ ਲਗਾਓ। ਫਿਰ ਹਲਕੇ ਹੱਥਾਂ ਨਾਲ ਇਸ ਨੂੰ ਟੈਪ ਕਰਦੇ ਹੋਏ ਲਗਾਓ। ਜੇਕਰ ਤੁਹਾਡੇ ਕੋਲ ਫਾਊਂਡੇਸ਼ਨ ਨਹੀਂ ਹੈ ਤਾਂ ਤੁਸੀਂ ਕੰਪੈਕਟ ਪਾਊਡਰ ਲਗਾ ਸਕਦੇ ਹੋ। ਇਹ ਵੀ ਤੁਹਾਡੇ ਮੇਕਅਪ ਨੂੰ ਕੰਪਲੀਟ ਲੁੱਕ ਦੇਣ 'ਚ ਮਦਦ ਕਰੇਗਾ।

PunjabKesari
ਸਟੈੱਪ-4
ਅੱਖਾਂ 'ਤੇ ਆਈਸ਼ੈਡੋ ਲਗਾਉਣ ਦੀ ਜਗ੍ਹਾ ਸਿਰਫ ਕਾਜਲ, ਆਈਲਾਈਨਰ ਅਤੇ ਮਸਕਾਰਾ ਲਗਾਓ। ਇਸ ਤੋਂ ਬਾਅਦ ਆਈਬ੍ਰੋਜ਼ ਪੈਨਸ਼ਿਲ ਲਗਾ ਕੇ ਗਹਿਰਾ ਕਰੋ। ਇਸ ਨਾਲ ਤੁਹਾਡੀਆਂ ਅੱਖਾਂ ਨੂੰ ਸਿੰਪਲ ਪਰ ਅਟਰੈਕਟਿਵ ਲੁੱਕ ਮਿਲੇਗੀ।

PunjabKesari
ਸਟੈੱਪ-5 
ਲਿਪਸਟਿਕ ਦੇ ਬਿਨ੍ਹਾਂ ਮੇਕਅਪ ਅਧੂਰਾ ਲੱਗਦਾ ਹੈ। ਇਸ ਲਈ ਆਪਣੀ ਸਕਿਨ ਟੋਨ ਦੇ ਹਿਸਾਬ ਨਾਲ ਲਿਪਸਟਿਕ ਚੁਣੋ। ਜੇਕਰ ਤੁਹਾਡੇ ਬੁੱਲ੍ਹ ਪਤਲੇ ਹਨ ਤਾਂ ਉਸ 'ਤੇ ਲਿਪ ਲਾਈਨਰ ਨਾਲ ਆਊਟਲਾਈਨ ਕਰੋ। ਇਸ ਨਾਲ ਤੁਹਾਡੇ ਬੁੱਲ੍ਹਾਂ ਨੂੰ ਪਰਫੈਕਟ ਸ਼ੇਪ ਮਿਲੇਗੀ ਅਤੇ ਉਹ ਖੂਬਸੂਰਤ ਨਜ਼ਰ ਆਉਣਗੇ।


author

Aarti dhillon

Content Editor

Related News