ਬਿਊਟੀ ਟਿਪਸ : ਚਮੜੀ ਨੂੰ ਖੂਬਸੂਰਤ ਤੇ ਆਕਰਸ਼ਕ ਬਣਾਉਣ ਲਈ ਪੜ੍ਹੋ ਇਹ ਖ਼ਬਰ

09/06/2020 4:42:18 PM

ਜਲੰਧਰ (ਬਿਊਰੋ) - ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਮੁਹਾਸੇ, ਅੱਖਾਂ ਦੇ ਹੇਠਾਂ ਕਾਲੇ ਧੱਬੇ ਸਬੰਧੀ ਮੁਸ਼ਕਲਾਂ, ਝੁਰੜੀਆਂ, ਛਾਈਆਂ, ਫਿਣਸੀਆਂ ਅਤੇ ਤੇਲੀ ਚਮੜੀ ਆਦਿ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਦਾ ਹੈ। ਇਹ ਸਾਰੀਆਂ ਚੀਜ਼ਾਂ ਸਾਡੀ ਚਮੜੀ ਨੂੰ ਖਰਾਬ ਕਰਕੇ ਖੂਬਸੂਰਤੀ ਨੂੰ ਗ੍ਰਹਿਣ ਲਗਾਉਣ ਦਾ ਕੰਮ ਕਰਦੀਆਂ ਹਨ, ਉੱਥੇ ਹੀ ਸਾਡੇ ਆਤਮ ਵਿਸ਼ਵਾਸ ਨੂੰ ਵੀ ਘੱਟ ਕਰਦੀਆਂ ਹਨ। ਇਸ ਲਈ ਬਹੁਤ ਜ਼ਰੂਰੀ ਹੈ ਕਿ ਸਮਾਂ ਰਹਿੰਦੇ ਹੀ ਅਸੀਂ ਚਮੜੀ ਸਬੰਧੀ ਅਜਿਹੀਆਂ ਸਮੱਸਿਆਵਾਂ ਦਾ ਹੱਲ ਕਰ ਲਈਏ। ਇਸੇ ਲਈ ਅੱਜ ਅਸੀਂ ਤੁਹਾਨੂੰ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਆਪਣੀ ਚਮੜੀ ਨੂੰ ਖੂਬਸੂਰਤ ਅਤੇ ਆਕਰਸ਼ਕ ਬਣਾ ਸਕਦੇ ਹੋ 

ਰੁੱਖੀ ਚਮੜੀ
ਜਿਨ੍ਹਾਂ ਲੋਕਾਂ ਦੀ ਚਮੜੀ ਰੁੱਖੀ ਹੈ, ਉਹ ਲੋਕ ਇੱਕ ਅੰਡੇ ਦੀ ਜਰਦੀ ’ਚ ਦੋ ਚਮਚ ਜੈਤੂਨ ਦਾ ਤੇਲ ਮਿਲਾ ਕੇ ਚਿਹਰੇ ’ਤੇ ਸੁੱਕਣ ਤੱਕ ਲਗਾਓ। ਇਸ ਪੈਕ ਦਾ ਪ੍ਰਯੋਗ ਰੁੱਖੀ ਚਮੜੀ ਦੀ ਸਮੱਸਿਆ ਦਾ ਹੱਲ ਕਰਕੇ ਉਸ ਨੂੰ ਨਰਮ ਮੁਲਾਇਮ ਅਤੇ ਆਕਰਸ਼ਕ ਬਣਾਉਂਦਾ ਹੈ 

ਚਮੜੀ ਦਾ ਪੋਸ਼ਣ 
ਮਸੂਰ ਦੀ ਦਾਲ ਦੇ ਪਾਊਡਰ ’ਚ ਸ਼ਹਿਦ ਅਤੇ ਗੁਲਾਬ ਜਲ ਨੂੰ ਮਿਲਾ ਕੇ ਚਮੜੀ ’ਤੇ ਥੋੜੀ ਦੇਰ ਲਗਾਓ। ਸੁੱਕਣ ’ਤੇ ਹਲਕੇ ਹੱਥਾਂ ਨਾਲ ਮਲਦੇ ਹੋਏ ਸਾਫ ਕਰ ਲਓ। ਇਹ ਚਮੜੀ ਨੂੰ ਪੋਸ਼ਣ ਦੇਣ ਦੇ ਨਾਲ-ਨਾਲ ਰੰਗਤ ’ਚ ਵੀ ਹੈਰਾਨੀਜਨਕ ਨਿਖਾਰ ਲਿਆਉਂਦੀ ਹੈ। 

ਨਿੱਖਰੀ ਰੰਗਤ 
ਟਮਾਟਰ ਦੇ ਪਲਪ ’ਚ ਪੁਦੀਨੇ ਦਾ ਰਸ ਮਿਲਾ ਕੇ ਚਮੜੀ ’ਤੇ ਲਗਭਗ 15 ਮਿੰਟ ਲਈ ਲਗਾਓ। ਇਸ ਦੇ ਪ੍ਰਯੋਗ ਨਾਲ ਚਮੜੀ ਦੀ ਰੰਗਤ ’ਚ ਆਕਰਸ਼ਕ ਨਿਖਾਰ ਆਉਣਾ ਸ਼ੁਰੂ ਹੋ ਜਾਵੇਗਾ। 

ਮੁਹਾਸੇ ਯੁਕਤ ਚਮੜੀ
ਪੁਦੀਨੇ ਦੀਆਂ ਪੱਤੀਆਂ ਨੂੰ ਪੀਸ ਕੇ ਉਸ ’ਚ ਖੀਰੇ ਅਤੇ ਨਿੰਬੂ ਦਾ ਰਸ ਇਕ ਮਾਤਰਾ ’ਚ ਮਿਲਾ ਕੇ ਚਮੜੀ ’ਤੇ ਲਗਭਗ 15 ਮਿੰਟ ਤੱਕ ਲਗਾ ਕੇ ਰੱਖੋ। ਇਸ ਦੀ ਵਰਤੋਂ ਨਾਲ ਜਿੱਥੇ ਮੁਹਾਸਿਆਂ ਦੀ ਸਮੱਸਿਆ ਦਾ ਹੱਲ ਹੋਵੇਗਾ, ਉੱਥੇ ਹੀ ਚਮੜੀ ਨੂੰ ਦਾਗ ਧੱਬਿਆਂ ਤੋਂ ਨਿਜ਼ਾਤ ਮਿਲ ਜਾਵੇਗੀ। 

ਕਾਲੇ ਧੱਬੇ
ਆਲੂ ਅਤੇ ਖੀਰੇ ਦਾ ਰਸ ਬਰਾਬਰ ਮਿਲਾ ਕੇ ਅੱਖਾਂ ਦੇ ਨੇੜੇ ਤੇੜੇ ਰੂੰ ਦੀ ਸਹਾਇਤਾ ਨਾਲ ਲਗਭਗ ਦਸ ਮਿੰਟ ਤੱਕ ਲਗਾ ਕੇ ਰੱਖੋ। ਇਸ ਦੀ ਵਰਤੋਂ ਨਾਲ ਕਾਲੇ ਧੱਬੇ ਦੀ ਸਮੱਸਿਆ ਤੋਂ ਹਮੇਸ਼ਾਂ ਲਈ ਨਿਜ਼ਾਤ ਮਿਲ ਸਕਦੀ ਹੈ। 

ਕਾਲੇ ਧੱਬੇ 
ਨਿੰਬੂ ਦਾ ਰਸ ਖੀਰੇ ਦੇ ਰਸ ’ਚ ਮਿਲਾ ਕੇ ਚਮੜੀ ’ਤੇ ਕੁਝ ਦੇਰ ਲਈ ਲਗਾ ਕੇ ਰੱਖੋ। ਅਜਿਹਾ ਕਰਨ ਨਾਲ ਚਮੜੀ ’ਤੇ ਹੋਣ ਵਾਲੇ ਕਾਲੇ ਧੱਬਿਆਂ ਦੀ ਸਮੱਸਿਆ ਤੋਂ ਤੁਹਾਨੂੰ ਨਿਜ਼ਾਤ ਮਿਲ ਸਕਦੀ ਹੈ। 


rajwinder kaur

Content Editor

Related News