Beauty Tips: ਚਿਹਰੇ ਦੇ ਦਾਗ ਧੱਬਿਆਂ ਤੋਂ ਛੁਟਕਾਰਾ ਦਿਵਾਉਂਦੈ ਸੰਤਰੇ ਦੇ ਛਿਲਕਿਆਂ ਦਾ ਪੈਕ

09/26/2021 4:49:02 PM

ਨਵੀਂ ਦਿੱਲੀ- ਉਂਝ ਤਾਂ ਬਾਜ਼ਾਰ ‘ਚ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਸੌਖੇ ਤਰੀਕੇ ਨਾਲ ਮਿਲ ਜਾਂਦੇ ਹਨ, ਜਿਸ ਤਰ੍ਹਾਂ ਦੀ ਵਰਤੋਂ ਅੱਜ ਕਲ ਦੇ ਲੋਕਾਂ ਵਲੋਂ ਕਾਫ਼ੀ ਜ਼ਿਆਦਾ ਮਾਤਰਾ ’ਚ ਕੀਤੀ ਜਾ ਰਹੀ ਹੈ। ਬਾਜ਼ਾਰ ਦੇ ਇਨ੍ਹਾਂ ਪ੍ਰੋਡਕਟਸ ‘ਚ ਕੁਝ ਅਜਿਹੇ ਕੈਮੀਕਲਸ ਵੀ ਹੁੰਦੇ ਹਨ, ਜੋ ਸਾਡੀ ਚਮੜੀ ਲਈ ਬੇਹਦ ਹਾਨੀਕਾਰਕ ਹਨ। ਅਜਿਹੇ ‘ਚ ਲੋਕਾਂ ਦਾ ਰੁਝਾਅ ਫਿਰ ਤੋਂ ਕੁਦਰਤੀ ਖ਼ੂਬਸੂਰਤੀ ਵੱਲ ਜਾ ਰਿਹਾ ਹੈ। ਸਦੀਆਂ ਤੋਂ ਭਾਰਤੀ ਜਨਾਨੀਆਂ ਆਪਣੀ ਖ਼ੂਬਸੂਰਤੀ ਨੂੰ ਬਰਕਰਾਰ ਰੱਖਦੀਆਂ ਆ ਰਹੀਆ ਹਨ, ਜਿਸ ਕਾਰਨ ਉਨ੍ਹਾਂ ਦੀ ਸੁੰਦਰਤਾ ਲੰਬੇ ਸਮੇਂ ਤੱਕ ਕਾਇਮ ਰਹਿੰਦੀ ਹੈ। ਇਸੇ ਲਈ ਅਸੀਂ ਕੁਝ ਘਰੇਲੂ ਨੁਸਖ਼ੇ ਲੈ ਕੇ ਆਏ ਹਾਂ, ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਆਪਣੀ ਚਮੜੀ ਨੂੰ ਜਵਾਨ ਬਣਾ ਸਕਦੇ ਹੋ। 
1. ਨਿੰਬੂ ਅਤੇ ਗੁਲਾਬ ਜਲ ਦਾ ਪੈਕ
ਇਸ ਸਭ ਤੋਂ ਸੌਖਾ ਪੈਕ ਹੈ। ਇਸ ਪੈਕ ਲਈ 1 ਚਮਚਾ ਨਿੰਬੂ ਦੇ ਰਸ ‘ਚ 1 ਚਮਚਾ ਗੁਲਾਬ ਜਲ ਅਤੇ 1 ਚਮਚਾ ਵੇਸਣ ਮਿਲਾ ਲਓ। ਫਿਰ ਇਸ ਨੂੰ ਚਿਹਰੇ ‘ਤੇ ਲਗਾਓ ਅਤੇ 15 ਮਿੰਟਾਂ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ। 

Coffee Face Pack Can Help You Remove Dead Skin From Face And Body
2. ਕੌਫ਼ੀ ਅਤੇ ਸ਼ਹਿਦ ਦਾ ਪੈਕ
ਕੌਫ਼ੀ ‘ਚ ਭਰਪੂਰ ਮਾਤਰਾ ‘ਚ ਐਂਟੀਆਕਸੀਡੇਂਟ ਹੁੰਦੇ ਹਨ। ਕੌਫ਼ੀ ਮਰੀ ਹੋਈ ਚਮੜੀ ਨੂੰ ਹਟਾਉਣ ਦਾ ਕੰਮ ਕਰਦੀ ਹੈ, ਜਦਕਿ ਸ਼ਹਿਦ ਚਮੜੀ ਨੂੰ ਮੁਲਾਇਮ ਬਣਾਉਂਦਾ ਹੈ।
3. ਸੰਤਰੇ ਦੇ ਛਿਲਕੇ ਦਾ ਪੈਕ
ਸੰਤਰੇ ਦੇ ਛਿਲਕਿਆਂ ਨੂੰ ਸੁੱਕਾ ਕੇ ਪੀਸ ਲਓ। ਫਿਰ ਇਸ ’ਚ 1 ਚਮਚਾ ਗੁਲਾਬ ਜਲ ਅਤੇ 1 ਚਮਚਾ ਕੱਚਾ ਦੁੱਧ ਮਿਲਾ ਲਓ ਅਤੇ ਇਸ ਦਾ ਪੈਕ ਤਿਆਰ ਕਰ ਲਓ। ਇਹ ਪੈਕ ਚਿਹਰੇ ਦੇ ਦਾਗ ਧੱਬਿਆਂ ਤੋਂ ਛੁਟਕਾਰਾ ਦਿਵਾਉਂਦਾ ਹੈ। 

Beauty Tips: ਚਿਹਰੇ ਦੇ ਅਣਚਾਹੇ ਵਾਲ਼ਾਂ ਤੋਂ ਨਿਜ਼ਾਤ ਪਾਉਣ ਲਈ ਲਗਾਓ ਵੇਸਣ ਦਾ ਫੇਸਪੈਕ
4. ਵੇਸਣ ਅਤੇ ਦੁੱਧ ਦਾ ਫੇਸ ਪੈਕ 
ਵੇਸਣ ਅਤੇ ਦੁੱਧ ਦਾ ਪੈਕ ਲਗਾਉਣਾ ਇਕ ਆਮ ਨੁਸਖ਼ਾ ਹੈ। ਬਹੁਤ ਸਾਰੀਆਂ ਜਨਾਨੀਆਂ ਅਜਿਹੀਆਂ ਹਨ, ਜੋ ਇਸ ਪੈਕ ਨੂੰ ਹਰ ਰੋਜ਼ ਜਾਂ ਦੂਜੇ ਦਿਨ ਲਗਾਉਣਾ ਪਸੰਦ ਕਰਦੀਆਂ ਹਨ। ਇਹ ਉਨ੍ਹਾਂ ਦੇ ਚਿਹਰੇ ਦੀ ਸੁੰਦਰਤਾ ਨੂੰ ਕਾਇਮ ਰੱਖਦਾ ਹੈ। 
5. ਗ੍ਰੀਨ-ਟੀ ਪੈਕ
ਇਸ ਪੈਕ ਲਈ ਪਹਿਲਾ ਇਕ ਕੱਪ ਗ੍ਰੀਨ-ਟੀ ਬਣਾਓ। ਫਿਰ ਇਸ ਗ੍ਰੀਨ-ਟੀ ‘ਚ ਆਟਾ ਮਿਲਾ ਲਓ। ਇਸ ਫੇਸ ਪੈਕ ਨਾਲ ਆਪਣੇ ਚਿਹਰੇ ਦੀ ਮਾਲਿਸ਼ ਕਰੋ ਅਤੇ ਪੈਕ ਨੂੰ 20 ਮਿੰਟ ਤੱਕ ਸੁੱਕਣ ਲਈ ਛੱਡ ਦਿਓ। ਇਸ ਨਾਲ ਤੁਹਾਡੇ ਚਿਹਰੇ ਨੂੰ ਫ਼ਾਇਦਾ ਹੋਵੇਗਾ।

Here's how Multani Mitti is beneficial for your skin | Fashion News – India  TV
6. ਮੁਲਤਾਨੀ ਮਿੱਟੀ
ਇਹ ਪੈਕ ਮੁਹਾਸਿਆਂ ਤੋਂ ਨਿਜ਼ਾਤ ਦਿਵਾਉਂਦਾ ਹੈ। ਇਸ ਲਈ 3 ਚਮਚੇ ਮੁਲਤਾਨੀ ਮਿੱਟੀ ‘ਚ 2 ਚਮਚੇ ਗੁਲਾਬ ਜਲ, 1 ਚਮਚਾ ਨਿੰਬੂ ਦਾ ਰਸ ਮਿਲਾਓ। ਪੈਕ ਤਿਆਰ ਕਰਕੇ ਇਸ ਨੂੰ ਚਿਹਰੇ ‘ਤੇ ਲਗਾ ਲਓ ਅਤੇ ਸੁੱਕ ਜਾਣ ਤੋਂ ਬਾਅਦ ਚਿਹਰੇ ਨੂੰ ਧੋ ਲਓ।


Aarti dhillon

Content Editor

Related News