Beauty Tips :ਚਿਹਰੇ ''ਤੋਂ ਦਾਗ-ਧੱਬੇ ਅਤੇ ਛਾਈਆਂ ਨੂੰ ਦੂਰ ਕਰਦੈ ਮਸੂਰ ਦਾਲ ਦਾ ਫੇਸਪੈਕ

Saturday, Jun 18, 2022 - 04:40 PM (IST)

Beauty Tips :ਚਿਹਰੇ ''ਤੋਂ ਦਾਗ-ਧੱਬੇ ਅਤੇ ਛਾਈਆਂ ਨੂੰ ਦੂਰ ਕਰਦੈ ਮਸੂਰ ਦਾਲ ਦਾ ਫੇਸਪੈਕ

ਨਵੀਂ ਦਿੱਲੀ—ਆਪਣੀ ਸਕਿਨ ਕੇਅਰ ਲਈ ਲੜਕੀਆਂ ਵੱਖ-ਵੱਖ ਚੀਜ਼ਾਂ ਦੀ ਵਰਤੋਂ ਕਰਦੀਆਂ ਹਨ। ਉਹ ਸਕਿਨ ਟੋਨ ਨੂੰ ਨਿਖਾਰਣ ਲਈ ਕਈ ਬਿਊਟੀ ਪ੍ਰਾਡੈਕਟਸ ਨੂੰ ਵਰਤੋਂ ਕਰਦੀਆਂ ਹਨ। ਪਰ ਫਿਰ ਵੀ ਸਕਿਨ ਨਾਲ ਸੰਬੰਧਤ ਕਈ ਸਮੱਸਿਆਵਾਂ ਤੋਂ ਪ੍ਰੇਸ਼ਾਨ ਰਹਿੰਦੀਆਂ ਹਨ। ਅਜਿਹੇ 'ਚ ਜੇਕਰ ਤੁਸੀਂ ਪਿੰਪਲਸ, ਦਾਗ-ਧੱਬੇ, ਛਾਈਆਂ-ਝੁਰੜੀਆਂ, ਅਣਚਾਹੇ ਵਾਲਾਂ ਤੋਂ ਪ੍ਰੇਸ਼ਾਨ ਹੋ ਤਾਂ ਮਸੂਰ ਅਤੇ ਅਰਹਰ ਦੀ ਦਾਲ ਨਾਲ ਬਣੇ ਫੇਸ ਪੈਕ ਦੀ ਵਰਤੋਂ ਕਰਕੇ ਇਸ ਤੋਂ ਛੁਟਕਾਰਾ ਪਾ ਸਕਦੇ ਹਨ। ਇਨ੍ਹਾਂ ਦੀ ਵਰਤੋਂ ਕਰਕੇ ਤੁਹਾਨੂੰ ਇਨ੍ਹਾਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲਣ ਦੇ ਨਾਲ ਅਣਚਾਹੇ ਵਾਲਾਂ ਤੋਂ ਵੀ ਛੁਟਕਾਰਾਂ ਮਿਲਣ 'ਚ ਮਦਦ ਮਿਲੇਗੀ। ਤਾਂ ਚੱਲੋ ਜਾਣਦੇ ਹਾਂ ਵੱਖ-ਵੱਖ ਫੇਸ ਪੈਕ ਦੇ ਬਾਰੇ 'ਚ...

PunjabKesari

ਅਰਹਰ ਦੀ ਦਾਲ ਅਤੇ ਆਲੂ
ਇਕ ਕੌਲੀ 'ਚ 1 ਕੱਪ ਪੀਲੀ ਦਾਲ ਅਤੇ 1 ਆਲੂ ਨੂੰ ਮੈਸ਼ ਕਰਕੇ ਚੰਗੀ ਤਰ੍ਹਾਂ ਮਿਲਾ ਲਓ। ਤਿਆਰ ਪੇਸਟ ਨੂੰ ਚਿਹਰੇ 'ਤੇ 15-20 ਮਿੰਟ ਤੱਕ ਲਗਾਓ। ਸੁੱਕਣ ਦੇ ਬਅਦ ਚਿਹਰੇ ਨੂੰ ਤਾਜ਼ੇ ਪਾਣੀ ਨਾਲ ਧੋ ਲਓ। ਇਸ ਫੇਸ ਪੈਕ ਦੀ 1 ਮਹੀਨੇ ਤੱਕ ਲਗਾਤਾਰ ਵਰਤੋਂ ਕਰਨ ਨਾਲ ਚਿਹਰੇ 'ਤੇ ਗਲੋਅ ਆਉਣ ਦੇ ਨਾਲ ਅਣਚਾਹੇ ਵਾਲਾਂ ਤੋਂ ਛੁੱਟਕਾਰਾ ਮਿਲਣ 'ਚ ਮਦਦ ਮਿਲਦੀ ਹੈ।
ਬੈਸਟ ਐਂਟੀ ਏਜਿੰਗ
ਮਸੂਰ ਦੀ ਦਾਲ ਨੂੰ ਪੀਸ ਕੇ ਚਿਹਰੇ 'ਤੇ ਲਗਾਉਣ ਨਾਲ ਇਹ ਐਂਟੀ-ਏਜਿੰਗ ਦੇ ਰੂਪ 'ਚ ਕੰਮ ਕਰਦੀ ਹੈ। ਇਹ ਸਕਿਨ ਸੈਲਸ ਅਤੇ ਡੈਮੇਜ ਟੀਸ਼ੂ ਨੂੰ ਰਿਪੇਅਰ ਕਰਨ 'ਚ ਫਾਇਦੇਮੰਦ ਹੁੰਦੀ ਹੈ। ਇਹ ਚਿਹਰੇ 'ਤੇ ਨਿਖਾਰ ਲਿਆਉਣ ਦੇ ਨਾਲ ਸਕਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਨ 'ਚ ਮਦਦ ਕਰਦੀ ਹੈ। ਤਾਂ ਚੱਲੋ ਜਾਣਦੇ ਹਾਂ ਮਸੂਰ ਦਾਲ ਨਾਲ ਬਣਨ ਵਾਲੇ ਵੱਖ-ਵੱਖ ਫੇਸ ਪੈਕ ਅਤੇ ਇਸ ਨਾਲ ਸਕਿਨ ਨੂੰ ਮਿਲਣ ਵਾਲੇ ਕਈ ਫਾਇਦਿਆਂ ਦੇ ਬਾਰੇ 'ਚ...

PunjabKesari

ਦਾਲ, ਸ਼ਹਿਦ ਅਤੇ ਹਲਦੀ
ਇਕ ਕੌਲੀ 'ਚ ਮਸੂਰ ਦਾਲ ਨੂੰ ਪੀਸ ਕੇ ਉਸ 'ਚ ਸ਼ਹਿਦ ਅਤੇ ਹਲਦੀ ਪਾਊਡਰ ਪਾਓ। ਇਸ ਦੇ ਬਾਅਦ ਇਸ 'ਚ ਪਾਣੀ ਮਿਲਾ ਕੇ ਸਮੂਦ ਜਿਹਾ ਪੇਸਟ ਬਣਾ ਲਓ। ਹੁਣ ਇਸ ਨੂੰ ਚਿਹਰੇ 'ਤੇ ਲਗਾਓ ਅਤੇ 15-20 ਮਿੰਟ ਦੇ ਬਾਅਦ ਇਸ ਨੂੰ ਸਾਫ ਕਰ ਲਓ। ਇਹ ਫੇਸ ਪੈਕ ਤੁਹਾਡੀ ਡੈਡ ਸਕਿਨ ਸੇਲਸ ਨੂੰ ਦੂਰ ਕਰਕੇ ਨਵੀਂ ਸਕਿਨ ਨੂੰ ਬਣਾਉਣ 'ਚ ਮਦਦ ਕਰੇਗਾ। ਇਸ ਦੇ ਨਾਲ ਹੀ ਸਕਿਨ ਗਲੋਇੰਗ ਅਤੇ ਮੁਲਾਇਮ ਹੁੰਦੀ ਹੈ।
ਦਾਲ ਅਤੇ ਆਂਡਾ
ਇਕ ਕੌਲੀ 'ਚ 2 ਟੇਬਲ ਸਪੂਨ ਮਸੂਰ ਦਾਲ ਦਾ ਪਾਊਡਰ, 1 ਆਂਡਾ ਵਾਈਟ, 2-3 ਬੂੰਦਾਂ ਨਿੰਬੂ ਦਾ ਰਸ, 1 ਟੇਬਲ ਸਪੂਨ ਕੱਚਾ ਦੁੱਧ ਮਿਲਾਓ। ਇਸ ਪੈਕ ਨੂੰ ਰੋਜ਼ਾਨਾ ਚਿਹਰੇ 'ਤੇ ਲਗਾਉਣ ਦੇ ਬਾਅਦ ਇਸ ਨੂੰ ਠੰਡੇ ਪਾਣੀ ਨਾਲ ਧੋਵੋ। ਤੁਹਾਨੂੰ ਕੁਝ ਹੀ ਦਿਨਾਂ 'ਚ ਚਿਹਰੇ 'ਤੇ ਨਿਖਾਰ ਦਿਖਾਈ ਦੇਣ ਲੱਗੇਗਾ। ਇਸ ਦੇ ਨਾਲ ਹੀ ਕਿੱਲ, ਦਾਗ-ਧੱਬਿਆਂ, ਛਾਈਆਂ ਅਤੇ ਝੁਰੜੀਆਂ ਤੋਂ ਛੁੱਟਕਾਰਾ ਮਿਲਦਾ ਹੈ।

PunjabKesari
ਦਾਲ ਅਤੇ ਕੱਚਾ ਦੁੱਧ
ਇਕ ਕੌਲੀ 'ਚ ਮਸੂਰ ਦਾਲ ਨੂੰ ਕੱਚੇ ਦੁੱਧ 'ਚ ਇਕ ਰਾਤ ਭਿਓ ਕੇ ਰੱਖਣ ਦੇ ਬਾਅਦ ਇਸ ਨੂੰ ਪੀਸ ਲਓ। ਇਸ ਨੂੰ ਤਿਆਰ ਫੇਸ ਪੈਕ ਨੂੰ ਚਿਹਰੇ 'ਤੇ ਲਗਾਉਣ ਨਾਲ ਡਾਰਕ ਸਕਿਨ ਤੋਂ ਛੁੱਟਕਾਰਾ ਮਿਲਦਾ ਹੈ। ਇਸ ਦੇ ਇਲਾਵਾ ਅਣਚਾਹੇ ਵਾਲ ਦੂਰ ਹੁੰਦੇ ਹਨ।


author

Aarti dhillon

Content Editor

Related News