Beauty Tips: ਧੌਣ ਦਾ ਕਾਲਾਪਣ ਦੂਰ ਕਰਨ ਲਈ ਅਪਣਾਓ ਟਮਾਟਰ ਸਣੇ ਇਹ ਘਰੇਲੂ ਨੁਕਤੇ

07/09/2022 4:52:43 PM

ਨਵੀਂ ਦਿੱਲੀ- ਅਸੀਂ ਖੂਬਸੂਰਤ ਦਿਖਣ ਲਈ ਚਿਹਰੇ ਦਾ ਕੁਝ ਖਾਸ ਹੀ ਧਿਆਨ ਰੱਖਦੇ ਹਾਂ ਪਰ ਧੌਣ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਧੌਣ 'ਤੇ ਧਿਆਨ ਨਾ ਦੇਣ ਕਾਰਨ ਇਥੇ ਗੰਦਗੀ ਜਮ ਜਾਂਦੀ ਹੈ ਅਤੇ ਧੌਣ ਦੀ ਚਮੜੀ ਦਾ ਰੰਗ ਵੀ ਕਾਲਾ ਪੈਣ ਲੱਗਦਾ ਹੈ। ਇਸ ਲਈ ਸਿਰਫ ਚਮੜੀ ਹੀ ਨਹੀਂ ਧੌਣ ਨੂੰ ਵੀ ਖੂਬਸੂਰਤ ਅਤੇ ਸਾਫ-ਸੁਥਰਾ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ। ਚਲੋ ਅੱਜ ਤੁਹਾਨੂੰ ਦੱਸਦੇ ਹਾਂ ਕੁਝ ਘਰੇਲੂ ਨੁਸਖ਼ੇ ਜਿਸ ਦੀ ਮਦਦ ਨਾਲ ਤੁਸੀਂ ਆਪਣੀ ਸਕਿਨ ਨੂੰ ਨਾ ਸਿਰਫ 20 ਮਿੰਟ 'ਚ ਸਾਫ ਅਤੇ ਗੋਰਾ ਕਰ ਸਕਦੀ ਹੋ। 
ਟਮਾਟਰ
ਟਮਾਟਰ ਸਿਰਫ ਖਾਣ ਲਈ ਨਹੀਂ ਸਗੋਂ ਚਮੜੀ ਲਈ ਵੀ ਕਾਫੀ ਫਾਇਦੇਮੰਦ ਹੁੰਦਾ ਹੈ। ਟਮਾਟਰ 'ਚ ਐਸਿਡ, ਟੈਨਿੰਗ ਅਤੇ ਐਂਟੀ-ਆਕਸੀਡੈਂਟ ਵਰਗੇ ਗੁਣ ਹੁੰਦੇ ਹਨ ਜੋ ਆਸਾਨੀ ਨਾਲ ਸਕਿਨ ਦੀ ਗੰਦਗੀ ਸਾਫ ਕਰ ਦਿੰਦੇ ਹਨ। 

PunjabKesari
ਨਿੰਬੂ
ਅੱਧਾ ਚਮਚਾ ਨਿੰਬੂ ਦੇ ਰਸ 'ਚ ਗੁਲਾਬ ਜਲ ਮਿਲਾ ਕੇ ਲਗਾਉਣ ਨਾਲ ਵੀ ਧੌਣ ਦਾ ਕਾਲਾਪਣ ਹਟ ਜਾਂਦਾ ਹੈ। ਰਾਤ ਨੂੰ ਇਸ ਨੂੰ ਲਗਾ ਕੇ ਸਵੇਰੇ ਪਾਣੀ ਨਾਲ ਸਾਫ ਕਰ ਲਓ। ਲਗਾਤਾਰ ਅਜਿਹਾ ਕਰਨ ਨਾਲ ਕੁਝ ਹੀ ਦਿਨਾਂ 'ਚ ਤੁਹਾਨੂੰ ਫਰਕ ਦਿਖਾਈ ਦੇਣ ਲੱਗੇਗਾ।
ਐਲੋਵੀਰਾ
ਐਲੋਵੀਰਾ ਤੁਹਾਡੇ ਫੇਸ ਦੇ ਨਾਲ-ਨਾਲ ਤੁਹਾਡੀ ਧੌਣ ਅਤੇ ਕੁਹਣੀ ਦੇ ਕਾਲੇਪਨ ਨੂੰ ਦੂਰ ਕਰਨ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਐਲੋਵੀਰਾ ਚਮੜੀਨੂੰ ਮੁਲਾਇਮ ਅਤੇ ਹਾਈਡ੍ਰੇਟ ਕਰਦਾ ਹੈ ਜਿਸ ਨਾਲ ਧੌਣ 'ਤੇ ਲੱਗੀ ਗੰਦਗੀ ਆਸਾਨੀ ਨਾਲ ਸਾਫ ਹੋ ਜਾਂਦੀ ਹੈ।

PunjabKesari
ਸ਼ਹਿਦ
ਸ਼ਹਿਦ ਅਤੇ ਨਿੰਬੂ ਦਾ ਰਸ ਮਿਲਾ ਕੇ ਲਗਾਉਣ ਨਾਲ ਵੀ ਧੌਣ ਦਾ ਕਾਲਾਪਣ ਦੂਰ ਕੀਤਾ ਜਾ ਸਕਦਾ ਹੈ। 2 ਚਮਚੇ ਨਿੰਬੂ ਦਾ ਰਸ ਅਤੇ ਸ਼ਹਿਦ ਨੂੰ ਮਿਲਾ ਕੇ ਅੱਧੇ ਘੰਟੇ ਲਈ ਧੌਣ ਦੀ ਮਾਲਿਸ਼ ਕਰੋ, ਜਿਸ ਨਾਲ ਸਾਰੀ ਗੰਦਗੀ ਨਿਕਲ ਜਾਵੇਗੀ।
ਖੀਰਾ
ਖੀਰੇ ਨੂੰ ਕੱਦੂਕਸ ਕਰਕੇ ਉਸ 'ਚ ਗੁਲਾਬ ਜਲ ਮਿਲਾ ਕੇ ਮਿਸ਼ਰਨ ਬਣਾਓ। ਇਸ ਨੂੰ 10 ਮਿੰਟ ਲਈ ਧੌਣ 'ਤੇ ਲਗਾਓ। ਸਾਫ ਕਰਦੇ ਹੀ ਤੁਹਾਨੂੰ ਫਰਕ ਦਿਖਣ ਲੱਗੇਗਾ।
ਦਹੀਂ
ਦਹੀਂ ਦੀ ਵਰਤੋਂ ਵੀ ਰੰਗ ਨਿਖਾਰਨ ਲਈ ਕੀਤੀ ਜਾ ਸਕਦਾ ਹੈ। ਦਹੀਂ ਦਾ ਵੱਡਾ ਚਮਚਾ ਤੇ ਥੋੜ੍ਹੀ ਜਿਹੀ ਹਲਦੀ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਧੌਣ 'ਤੇ ਮਾਲਿਸ਼ ਕਰਨ ਤੋਂ ਬਾਅਦ ਲਈ ਅਸਰ ਸਾਫ-ਸਾਫ ਨਜ਼ਰ ਆਵੇਗਾ। 


Aarti dhillon

Content Editor

Related News