Beauty Tips: ਸਿੱਕਰੀ ਦੀ ਸਮੱਸਿਆ ਤੋਂ ਨਿਜ਼ਾਤ ਦਿਵਾਉਂਦੀ ਹੈ ''ਨਿੰਮ'', ਇੰਝ ਕਰੋ ਵਰਤੋਂ

09/18/2021 4:34:45 PM

ਨਵੀਂ ਦਿੱਲੀ- ਸਿੱਕਰੀ ਤੋਂ ਨਿਜ਼ਾਤ ਪਾਉਣ ਲਈ ਉਂਝ ਤਾਂ ਕਈ ਉਪਾਅ ਹਨ ਪਰ ਸਭ ਤੋਂ ਆਸਾਨ ਅਤੇ ਆਯੁਰਵੈਦਿਕ ਉਪਾਅ ਹੈ ਨਿੰਮ। ਅੱਜ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਸਿੱਕਰੀ ਨੂੰ ਦੂਰ ਕਰਨ ਲਈ ਤੁਸੀਂ ਨਿੰਮ ਦੀ ਕਿੰਝ ਵਰਤੋਂ ਕਰ ਸਕਦੇ ਹੋ। 

PunjabKesari
ਨਿੰਮ ਹੇਅਰ ਮਾਸਕ
ਸਿੱਕਰੀ ਤੋਂ ਵਾਲਾਂ ਨੂੰ ਬਚਾਉਣ ਲਈ ਤੁਸੀਂ ਘਰ 'ਚ ਹੀ ਨਿੰਮ ਦਾ ਹੇਅਰ ਮਾਸਕ ਬਣਾ ਸਕਦੇ ਹੋ। ਇਸ ਲਈ ਤੁਹਾਨੂੰ 40 ਤੋਂ 50 ਨਿੰਮ ਦੇ ਪੱਤੇ, ਇਕ ਬੋਤਲ ਪਾਣੀ ਅਤੇ ਸ਼ਹਿਦ ਦੀ ਲੋੜ ਪਵੇਗੀ। ਸਭ ਤੋਂ ਪਹਿਲਾਂ ਪਾਣੀ ਨੂੰ ਥੋੜ੍ਹਾ ਗਰਮ ਕਰ ਲਓ। ਇਸ ਤੋਂ ਬਾਅਦ ਪਾਣੀ 'ਚ ਨਿੰਮ ਦੀਆਂ ਪੱਤੀਆਂ ਪਾ ਕੇ ਰਾਤ ਭਰ ਛੱਡ ਦਿਓ। ਸਵੇਰੇ ਪੱਤਿਆਂ ਨੂੰ ਛਾਣ ਲਓ ਅਤੇ ਮਿਸਕੀ 'ਚ ਪੀਸ ਕੇ ਪੇਸਟ ਬਣਾ ਲਓ। ਇਸ ਪੇਸਟ 'ਚ ਇਕ ਚਮਚਾ ਸ਼ਹਿਦ ਮਿਲਾਓ ਅਤੇ ਫਿਰ ਉਸ ਨੂੰ ਆਪਣੇ ਵਾਲਾਂ ਦੀਆਂ ਜੜ੍ਹਾਂ ਅਤੇ ਵਾਲਾਂ 'ਤੇ ਚੰਗੀ ਤਰ੍ਹਾਂ ਲਗਾਓ। ਫਿਰ 20 ਤੋਂ 25 ਮਿੰਟ ਬਾਅਦ ਸਿਰ ਧੋ ਲਓ। ਹਰ ਹਫਤੇ 'ਚ ਇਸ ਮਾਸਕ ਦੀ ਵਰਤੋਂ ਜ਼ਰੂਰ ਕਰੋ। 

Head & Shoulders, The World's No.1 Solution To Dandruff Problems
ਸਿੱਕਰੀ ਦੂਰ ਭਜਾਉਣ ਲਈ ਤੁਸੀਂ ਮਾਰਕਿਟ 'ਚ ਮਿਲਣ ਵਾਲੇ ਨਿੰਮ ਦੇ ਤੇਲ ਦੀ ਵਰਤੋਂ ਕਰ ਸਕਦੇ ਹੋ। ਇਕ ਕੌਲੀ 'ਚ ਨਿੰਮ ਦੇ ਤੇਲ 'ਚ 1 ਕਪੂਰ ਕੁੱਟ ਕੇ ਮਿਲਾ ਲਓ। ਇਸ ਨਾਲ ਹਫਤੇ 'ਚ ਦੋ ਵਾਰ ਵਾਲਾਂ ਦੀ ਮਾਲਿਸ਼ ਕਰੋ। ਦੋ ਹਫਤੇ ਦੇ ਅੰਦਰ ਤੁਹਾਨੂੰ ਸਿੱਕਰੀ ਖਤਮ ਹੁੰਦੀ ਨਜ਼ਰ ਆਵੇਗੀ।  ਅੱਧੇ ਕੱਪ ਨਾਰੀਅਲ ਤੇਲ ਨੂੰ ਗਰਮ ਕਰਨ ਤੋਂ ਬਾਅਦ ਉਸ 'ਚ 10 ਤੋਂ 12 ਨਿੰਮ ਦੇ ਪੱਤੇ ਪਾ ਦਿਓ ਅਤੇ ਹਲਕੀ ਅੱਗ 'ਚ 10 ਤੋਂ 15 ਤੱਕ ਪਕਣ ਦਿਓ। 

PunjabKesari
ਉਬਾਲਣ ਤੋਂ ਬਾਅਦ ਉਸ ਨੂੰ ਗੈਸ ਤੋਂ ਉਤਾਰ ਦਿਓ। ਇਸ ਤੇਲ ਨੂੰ ਠੰਡਾ ਹੋਣ ਤੋਂ ਬਾਅਦ ਇਸ 'ਚ ਦੋ ਟੇਬਲ ਸਪੂਨ ਕੈਸਟਰ ਆਇਲ ਅਤੇ ਅੱਧਾ ਟੀ ਸਪੂਨ ਨਿੰਬੂ ਦਾ ਰਸ ਮਿਲਾਓ। ਇਸ ਮਿਸ਼ਰਨ ਨੂੰ ਬੋਤਲ 'ਚ ਭਰ ਕੇ ਰੱਖ ਲਓ। ਹਫਤੇ 'ਚ ਘੱਟ ਤੋਂ ਘੱਟ ਦੋ ਵਾਰ ਇਸ ਨੂੰ ਵਾਲਾਂ ਅਤੇ ਜੜ੍ਹਾਂ 'ਤੇ ਲਗਾਓ। ਤੇਲ ਲਗਾਉਣ ਦੇ ਇਕ ਘੰਟੇ ਬਾਅਦ ਵਾਲਾਂ ਨੂੰ ਧੋ ਲਓ।


Aarti dhillon

Content Editor

Related News