ਬਿਊਟੀ ਟਿਪਸ : ਚਿਹਰੇ, ਵਾਲ਼ਾਂ ਅਤੇ ਹੱਥਾਂ ਦੇ ਨਾਲ-ਨਾਲ ਪੈਰਾਂ ਦੀ ਖ਼ੂਬਸੂਰਤੀ ਦਾ ਵੀ ਇੰਝ ਰੱਖੋ ਖਿਆਲ

09/15/2020 4:52:25 PM

ਜਲੰਧਰ (ਬਿਊਰੋ) - ਸਾਰੀਆਂ ਕੁੜੀਆਂ ਖੁਬਸੂਰਤ ਦਿਖਾਈ ਦੇਣ ਲਈ ਆਪਣੇ ਚਿਹਰੇ, ਵਾਲਾਂ ਅਤੇ ਹੱਥਾਂ ਦੀ ਦੇਖਭਾਲ ਉੱਤੇ ਬਹੁਤ ਧਿਆਨ ਦਿੰਦੀਆਂ ਹਨ। ਇਨ੍ਹਾਂ ਦੀ ਦੇਖਭਾਲ ਕਰਦੇ ਸਮੇਂ ਉਹ ਆਪਣੇ ਪੈਰਾਂ ਉੱਤੇ ਧਿਆਨ ਨਹੀਂ ਦਿੰਦੀਆਂ। ਖੁਬਸੂਰਤੀ ਦੇ ਚੱਕਰ ਵਿਚ ਜਨਾਨੀਆਂ ਹਮੇਸ਼ਾ ਆਪਣੇ ਪੈਰਾਂ ਨੂੰ ਸਾਫ ਅਤੇ ਦੇਖਭਾਲ ਕਰਨ ਤੋਂ ਨਜ਼ਰ ਅੰਦਾਜ਼ ਕਰ ਦਿੰਦੀਆਂ ਹਨ। ਪੈਰਾਂ ਦੀ ਦੇਖਭਾਲ ਸਿਹਤ ਅਤੇ ਫਿਟਨੈੱਸ ਦੇ ਲਿਹਾਜ਼ ਨਾਲ ਬਹੁਤ ਅਹਿਮ ਹੈ। ਇਸੇ ਲਈ ਪੈਰਾਂ ਦੀ ਦੇਖਭਾਲ ਲਈ ਜ਼ਰੂਰੀ ਹੈ ਕਿ ਹਮੇਸ਼ਾ ਆਪਣੇ ਪੈਰਾਂ ਨੂੰ ਸੁੱਕੇ ਰੱਖੋ। ਜਦੋਂ ਤੁਸੀਂ ਬਾਹਰੋਂ ਆਉਂਦੇ ਹੋ ਉਸ ਸਮੇਂ ਹੀ ਆਪਣੇ ਪੈਰਾਂ ਨੂੰ ਚੰਗੀ ਤਰਾਂ ਨਾਲ ਧੋ ਕੇ ਸੁਕਾ ਲਵੋ। ਪੈਰਾਂ ਨੂੰ ਧੋਣ ਤੋਂ ਬਾਅਦ ਹਲਕਾ ਜਿਹਾ ਮਾਈਸਚਰਾਈਜਰ ਇਸਤੇਮਾਲ ਲਾਓ। ਪੈਰਾਂ ਦਾ ਖਿਆਲ ਰੱਖਣ ਲਈ ਅੱਜ ਅਸੀਂ ਤੁਹਾਨੂੰ ਕੁਝ ਜ਼ਰੂਰੀ ਗੱਲਾਂ ਦੱਸਣ ਜਾ ਰਹੇ ਹਾਂ....

ਪੈਰਾਂ ਦੀ ਸਕਿਨ ਰਹੇਗੀ ਮੁਲਾਇਮ : 
ਉੱਚੀ ਅੱਡੀ ਦੇ ਜੁੱਤੇ, ਤੰਗ ਜੁੱਤੇ ਅਤੇ ਪੈਰ ਕੱਟਣ ਵਾਲੇ ਜੁੱਤੇ, ਚੱਪਲ ਲਗਾਤਾਰ ਪਹਿਨਣ ਨਾਲ ਪੈਰ ਖ਼ਰਾਬ ਹੁੰਦੇ ਹਨ। ਇਸ ਤੋਂ ਇਲਾਵਾ ਸਾਡੇ ਪੈਰਾਂ ਦਾ ਇਸਤੇਮਾਲ ਰੋਜ਼ਾਨਾ ਚੱਲਣ, ਉੱਠਣ, ਖੜੇ ਹੋਣ, ਦੌੜਨ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਅਜਿਹੇ ਵਿੱਚ ਇਨ੍ਹਾਂ ਦੀ ਦੇਖਭਾਲ ’ਤੇ ਵਿਸ਼ੇਸ਼ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਪੈਰਾਂ ਦੀ ਦੇਖਭਾਲ ਲਈ ਜ਼ਰੂਰੀ ਹੈ ਕਿ ਹਮੇਸ਼ਾ ਪੈਰਾਂ ਨੂੰ ਅਤੇ ਸੁੱਕੇ ਰੱਖੋ।

ਪੜ੍ਹੋ ਇਹ ਵੀ ਖਬਰ - ਸਵੇਰੇ ਬਰੱਸ਼ ਕਰਨ ਤੋਂ ਪਹਿਲਾਂ ਕੀ ਤੁਸੀਂ ਰੋਜ਼ਾਨਾ ਪੀਂਦੇ ਹੋ ਪਾਣੀ, ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

PunjabKesari

ਪੈਰ ਰਹਿਣਗੇ ਕੋਮਲ 
ਜਦੋਂ ਵੀ ਤੁਸੀਂ ਬਾਹਰੋਂ ਆਉਂਦੇ ਹੋ ਤਾਂ ਆਪਣੇ ਪੈਰਾਂ ਨੂੰ ਚੰਗੀ ਤਰ੍ਹਾ ਧੋਵੋ ਅਤੇ ਸਾਫ਼ ਕੱਪੜੇ ਨਾਲ ਸਾਫ਼ ਕਰੋ। ਪੈਰਾਂ ਨੂੰ ਧੋਣ ਤੋਂ ਬਾਅਦ ਹਲਕਾ ਜਿਹਾ ਮਾਇਸਚਰਾਇਜਰ ਇਸਤੇਮਾਲ ਕਰੋ। ਜੇਕਰ ਪੈਰਾਂ ਉੱਤੇ ਰੋਜ਼ਾਨਾ ਇਹ ਲਗਾਊ ਤਾਂ ਬਹੁਤ ਚੰਗਾ ਹੋਵੇਗਾ। ਰੋਜ਼ ਨਹੀਂ ਕਰ ਸਕਦੇ ਤਾਂ ਤੁਸੀਂ ਇਸ ਨੂੰ ਹਫ਼ਤੇ ਵਿੱਚ ਦੋ ਜਾਂ ਤਿੰਨ ਵਾਰ ਵਰਤੋ। ਇਸ ਨਾਲ ਤੁਹਾਡੇ ਪੈਰਾਂ ਦੀ ਸਕਿਨ ਮੁਲਾਇਮ ਰਹੇਂਗੀ ਅਤੇ ਤੁਹਾਡੇ ਪੈਰ ਕੋਮਲ ਰਹਿਣਗੇ।

ਪੜ੍ਹੋ ਇਹ ਵੀ ਖਬਰ - ਬਿਊਟੀ ਟਿਪਸ : ਇਸ ਤਰ੍ਹਾਂ ਕਰੋ ਚਿਹਰੇ ਦੀ ਮਸਾਜ, ਚਮੜੀ ਰਹੇਗੀ ਝੁਰੜੀਆਂ ਤੋਂ ਮੁਕਤ

ਅੱਡੀਆਂ ਵਿੱਚ ਪਈ ਦਰਾਰਾਂ ਹੋਣਗੀਆਂ ਦੂਰ
ਇਸ ਤੋਂ ਇਲਾਵਾ ਗਰਮ ਪਾਣੀ ਵਿੱਚ ਲੂਣ ਪਾ ਕੇ ਇਸ ਵਿੱਚ ਆਪਣੇ ਪੈਰ 10 ਮਿੰਟ ਤੱਕ ਰੱਖੋ। ਇਸ ਨਾਲ ਤੁਹਾਡੇ ਪੈਰਾਂ ਨੂੰ ਤਾਜਗੀ ਅਤੇ ਥਕਾਵਟ ਤੋਂ ਰਾਹਤ ਮਿਲੇਗੀ। ਜੇਕਰ ਤੁਹਾਡੇ ਅੱਡੀਆਂ ਵਿੱਚ ਡੂੰਘਾ ਦਰਾਰਾਂ ਪੈ ਗਈ ਹੋਣ ਤਾਂ ਹਨ ਤਾਂ ਉਨ੍ਹਾਂ ਨੂੰ ਪੱਥਰ ਦੇ ਬਣੇ ਝਾਵੇਂ ਨਾਲ ਰਗੜ ਕੇ ਸਾਫ਼ ਕਰੋ। ਇਹ ਤੁਹਾਡੇ ਅੱਡੀਆਂ ਵਿੱਚ ਪਏ ਸਪਾਟ ਨੂੰ ਖਤਮ ਕਰ ਦੇਵੇਗਾ।

ਪੜ੍ਹੋ ਇਹ ਵੀ ਖਬਰ - ਜੇਕਰ ਤੁਸੀਂ ਵੀ ਭਾਰ ਘੱਟ ਕਰਨਾ ਚਾਹੁੰਦੇ ਹੋ ਤਾਂ, ਹਫਤੇ ’ਚ ਇੱਕ ਦਿਨ ਜ਼ਰੂਰ ਕਰੋ ਇਹ ਕੰਮ 

PunjabKesari

ਟੈਲਕਮ ਪਾਊਡਰ ਦਾ ਇਸਤੇਮਾਲ ਹੈ ਫ਼ਾਇਦੇਮੰਦ
ਆਰਾਮਦਾਇਕ ਜੁੱਤੀਆਂ ਦੀ ਹੀ ਵਰਤੋ ਕਰੋ। ਜੇਕਰ ਤੁਹਾਡਾ ਜੁੱਤਾ ਤੁਹਾਨੂੰ ਕੱਟਦਾ ਹੈ ਤਾਂ ਇਸ ਨੂੰ ਪਹਿਨਣ ਤੋਂ ਬਚੋ। ਸ਼ਾਪਿੰਗ ਕਰਦੇ ਸਮਾਂ ਜਾਂ ਵਾਕਿੰਗ ਕਰਦੇ ਸਮਾਂ ਉੱਚੀ ਅੱਡੀ ਦੇ ਜੁੱਤੇ ਪਹਿਨਣ ਤੋਂ ਬਚੋ। ਜੇਕਰ ਤੁਸੀਂ ਬੰਦ ਜੁੱਤੇ ਪਾਉਂਦੇ ਹੋ ਤਾਂ ਪੈਰ ਉੱਤੇ ਟੈਲਕਮ ਪਾਊਡਰ ਜ਼ਰੂਰ ਲਗਾਓ। ਗਰਮੀ ਦੇ ਮੌਸਮ ਵਿੱਚ ਇਹ ਬਹੁਤ ਫ਼ਾਇਦੇਮੰਦ ਹੈ ਕਿਉਂਕਿ ਇਹ ਤੁਹਾਡੇ ਪੈਰਾਂ ਨੂੰ ਸੁੱਕਾ ਰੱਖੇਗਾ।

ਪੜ੍ਹੋ ਇਹ ਵੀ ਖਬਰ - ਜਾਣੋ ਕਦੋਂ ਖੁੱਲ੍ਹ ਰਹੇ ਹਨ ਤਾਲਾਬੰਦੀ ਕਾਰਨ ਬੰਦ ਹੋਏ ‘ਸਿਨੇਮਾ ਘਰ’ (ਵੀਡੀਓ) 

ਫੱਟੀਆਂ ਹੋਈਆਂ ਅੱਡੀਆਂ ਤੋਂ ਮਿਲੇਗੀ ਰਾਹਤ 
ਗਰਮੀ ਦੇ ਮੌਸਮ ਵਿੱਚ ਬੰਦ ਜੁੱਤੀਆਂ ਦੇ ਬਜਾਏ ਸੈਂਡਲ ਦੀ ਵਰਤੋ ਕਰੋ। ਪੈਰਾਂ ਦੀ ਦੇਖਭਾਲ ਲਈ ਬਹੁਤ ਚੀਜ਼ਾਂ ਤਾਂ ਤੁਹਾਨੂੰ ਆਪਣੇ ਕਿਚਨ ਵਿੱਚ ਸੌਖ ਨਾਲ ਮਿਲ ਸਕਦੀਆਂ ਹਨ। ਜੇਕਰ ਤੁਹਾਡੇ ਪੈਰ ਖੁਰਦਰੇ ਹਨ ਅਤੇ ਅੱਡੀਆਂ ਫੱਟੀ ਹੋਈਆ ਹਨ ਤਾਂ ਬੇਸਨ ਵਿੱਚ ਨਿੰਬੂ ਦਾ ਰਸ, ਇੱਕ ਚੁਟਕੀ ਹਲਦੀ ਅਤੇ ਮਲਾਈ ਚੰਗੀ ਤਰਾਂ ਮਿਕਸ ਕਰ ਕੇ ਇਸ ਨੂੰ ਫ਼ਰਿਜ ਵਿੱਚ ਠੰਢਾ ਕਰ ਲਵੋ ਫਿਰ ਇਸ ਨੂੰ ਆਪਣੇ ਪੈਰ ਦੀਆਂ ਤਲੀਆਂ ਉੱਤੇ 15 ਮਿੰਟ ਲਈ ਲਗਾਓ। ਇਸ ਤੋਂ ਬਾਅਦ ਧੋਵੋ ਲਾਓ ਤੁਹਾਨੂੰ ਤੁਹਾਡੇ ਪੈਰਾਂ ਦੀ ਸੁੰਦਰਤਾ ਦਿਖਾਈ ਦੇਵੇਗੀ।

ਪੜ੍ਹੋ ਇਹ ਵੀ ਖਬਰ - ਸਾਵਧਾਨ! ਤੁਹਾਡਾ ਮੋਬਾਈਲ ਫ਼ੋਨ ਹੀ ਕਰ ਰਿਹਾ ਹੈ ਤੁਹਾਡੀ ‘ਜਾਸੂਸੀ’ (ਵੀਡੀਓ)

PunjabKesari


rajwinder kaur

Content Editor

Related News