Beauty Tips: ਦੋ-ਮੂੰਹੇ ਵਾਲਾਂ ਤੋਂ ਨਿਜ਼ਾਤ ਦਿਵਾਉਣਗੇ ਨਾਰੀਅਲ ਤੇਲ ਸਣੇ ਇਹ ਨੁਸਖ਼ੇ

07/12/2022 4:36:35 PM

ਨਵੀਂ ਦਿੱਲੀ- ਦੋ-ਮੂੰਹੇ ਵਾਲ ਨਾ ਸਿਰਫ ਪਰਸਨੈਲਿਟੀ ਵਿਗਾੜਦੇ ਹਨ, ਸਗੋਂ ਇਨ੍ਹਾਂ ਦੇ ਕਾਰਨ ਹੇਅਰਗਰੋਥ ਵੀ ਰੁੱਕ ਜਾਂਦੀ ਹੈ। ਹਾਲਾਂਕਿ ਲੜਕੀਆਂ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਕਈ ਹੇਅਰ ਪ੍ਰਾਡੈਕਟਸ ਜਾਂ ਸਿਪਲੇਟੈਂਸ ਦਾ ਸਹਾਰਾ ਲੈਂਦੀਆਂ ਹਨ ਪਰ ਦੋ-ਮੂੰਹੇ ਵਾਲ ਤੁਸੀਂ ਚਾਹੇ ਕਿੰਨੇ ਵੀ ਕੱਟ ਲਓ ਪਰ ਇਹ ਸਮੱਸਿਆ ਖਤਮ ਨਹੀਂ ਹੁੰਦੀ ਹੈ। ਪਰ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੈਚੁਰਲ ਹੇਅਰ ਮਾਸਕ ਦੇ ਬਾਰੇ 'ਚ ਦੱਸਾਂਗੇ ਜਿਸ ਨਾਲ ਤੁਹਾਨੂੰ ਇਸ ਸਮੱਸਿਆ ਤੋਂ ਛੁਟਕਾਰਾ ਮਿਲ ਜਾਵੇਗਾ। 
ਗੁਲਾਬ ਜਲ ਅਤੇ ਸ਼ਹਿਦ
2 ਟੀ-ਸਪੂਨ ਗੁਲਾਬ ਜਲ, 2 ਟੀ-ਸਪੂਨ ਸ਼ਹਿਦ ਅਤੇ ਥੋੜ੍ਹਾ ਜਿਹਾ ਪਾਣੀ ਮਿਕਸ ਕਰਕੇ ਵਾਲਾਂ 'ਤੇ ਲਗਾਓ ਅਤੇ 1 ਘੰਟੇ ਲਈ ਛੱਡ ਦਿਓ। ਇਸ ਦੇ ਬਾਅਦ ਮਾਈਲਡ ਸ਼ੈਂਪੂ ਨਾਲ ਸਿਰ ਧੋ ਲਓ। ਵਧੀਆ ਰਿਜ਼ਲਟ ਲਈ ਹਫਤੇ 'ਚ ਘੱਟੋ-ਘੱਟ 2 ਵਾਰ ਇਸ ਦੀ ਵਰਤੋਂ ਕਰੋ। 
ਨਿੰਬੂ ਪਾਣੀ
ਨਿੰਬੂ 'ਚ ਮੌਜੂਦ ਬਲੀਚਿੰਗ ਗੁਣ ਵਾਲਾਂ ਦੇ ਲਈ ਕੰਡੀਸ਼ਨਰ ਦੀ ਤਰ੍ਹਾਂ ਕੰਮ ਕਰਦੇ ਹਨ ਜਿਸ ਨਾਲ ਦੋ-ਮੂੰਹੇ ਵਾਲਾਂ ਦੇ ਨਾਲ-ਨਾਲ ਹੋਰ ਸਮੱਸਿਆਵਾਂ ਵੀ ਦੂਰ ਹੁੰਦੀਆਂ ਹਨ। ਇਸ ਲਈ 2 ਟੀ-ਸਪੂਨ ਨਿੰਬੂ ਦੇ ਰਸ 'ਚ ਪਾਣੀ ਮਿਲਾ ਕੇ 1 ਘੰਟੇ ਤੱਕ ਵਾਲਾਂ 'ਚ ਲਗਾਓ। ਫਿਰ ਇਸ ਨੂੰ ਸ਼ੈਂਪੂ ਨਾਲ ਧੋ ਲਓ। 

PunjabKesari
ਆਲਿਵ ਆਇਲ
1 ਮੈਸ਼ ਕੀਤੇ ਹੋਏ ਕੇਲੇ 'ਚ 2 ਚਮਚੇ ਆਇਲ ਆਇਲ ਮਿਕਸ ਕਰਕੇ ਇਕ ਪੇਸਟ ਤਿਆਰ ਕਰ ਲਓ। ਇਸ ਮਾਸਕ ਨੂੰ ਹਫਤੇ 'ਚ ਘੱਟੋ-ਘੱਟ 2 ਵਾਰ ਸਿਰ ਧੋਣ ਤੋਂ ਅੱਧਾ ਘੰਟਾ ਪਹਿਲਾਂ ਵਾਲਾਂ 'ਚ ਅਪਲਾਈ ਕਰੋ। ਇਸ ਹੇਅਰ ਮਾਸਕ ਨਾਲ ਵੀ ਤੁਹਾਨੂੰ ਦੋ-ਮੂੰਹੇ ਵਾਲਾਂ ਤੋਂ ਛੁਟਕਾਰਾ ਮਿਲ ਜਾਵੇਗਾ। 
ਐਵੋਕਾਡੋ ਮਾਸਕ
2 ਟੇਬਲ-ਸਪੂਨ ਐਵੋਕਾਡੋ ਗੂੱਦੇ 'ਚ ਬਾਦਾਮ ਦਾ ਤੇਲ ਮਿਸਕ ਕਰਕੇ ਵਾਲਾਂ 'ਚ ਲਗਾਓ ਅਤੇ 1 ਘੰਟੇ ਲਈ ਛੱਡ ਦਿਓ। ਇਸ ਦੇ ਬਾਅਦ ਵਾਲਾਂ ਨੂੰ ਮਾਈਲਡ ਸ਼ੈਂਪੂ ਨਾਲ ਚੰਗੀ ਤਰ੍ਹਾਂ ਨਾਲ ਧੋ ਲਓ। ਹਫਤੇ 'ਚ 2-3 ਵਾਰ ਇਸ ਦੀ ਵਰਤੋਂ ਕਰੋ। ਨਿਯਮਿਤ ਤੌਰ 'ਤੇ ਇਸ ਦੀ ਵਰਤੋਂ ਕਰਨ ਨਾਲ ਤੁਹਾਨੂੰ ਖੁਦ ਫਰਕ ਮਹਿਸੂਸ ਹੋਵੇਗਾ।

PunjabKesari
ਨਾਰੀਅਲ ਤੇਲ
ਦੋ-ਮੂੰਹੇ ਵਾਲਾਂ ਦੇ ਲਈ ਨਾਰੀਅਲ ਤੇਲ ਦਾ ਹੇਅਰ ਮਾਸਕ ਸਭ ਤੋਂ ਵਧੀਆਂ ਹੁੰਦਾ ਹੈ। ਇਸ 'ਚ ਵਿਟਾਮਿਟ-ਈ ਹੁੰਦਾ ਹੈ ਜੋ ਕਿ ਵਾਲਾਂ ਨੂੰ ਪੋਸ਼ਣ ਦੇ ਕੇ ਉਸ ਨਾਲ ਜੁੜੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਦਾ ਹੈ। ਇਸ ਲਈ 1 ਕੌਲੀ 'ਚ ਨਾਰੀਅਲ ਦਾ ਤੇਲ ਅਤੇ ਆਲਿਵ ਆਇਲ ਮਿਲਾ ਕੇ ਹਫਤੇ 'ਚ 2-3 ਵਾਰ ਵਾਲਾਂ 'ਤੇ ਲਗਾਓ। ਇਸ ਤੋਂ ਕੁਝ ਸਮੇਂ 'ਚ ਹੀ ਦੋ-ਮੂੰਹੇ ਵਾਲ ਬਣਨੇ ਬੰਦ ਹੋ ਜਾਣਗੇ।
ਦੁੱਧ ਅਤੇ ਸ਼ਹਿਦ
ਇਕ ਕੌਲੀ 'ਚ ਦੁੱਧ ਆਂਡਾ ਅਤੇ 2 ਚਮਚੇ ਸ਼ਹਿਦ ਮਿਲਾ ਕੇ ਵਾਲਾਂ 'ਤੇ 15 ਮਿੰਟ ਲਗਾਓ। ਇਸ ਦੇ ਬਾਅਦ ਸ਼ੈਂਪੂ ਨਾਲ ਸਿਰ ਧੋ ਲਓ। ਫਿਰ ਸ਼ੈਂਪੂ ਨਾਲ ਵਾਲ ਧੋ ਲਓ। ਇਸ ਨਾਲ ਨਾ ਸਿਰਫ ਦੋ-ਮੂੰਹੇ ਵਾਲਾਂ ਦੀ ਸਮੱਸਿਆ ਦੂਰ ਦੋਵੇਗੀ ਸਗੋਂ ਜੜ੍ਹਾਂ ਨੂੰ ਪੋਸ਼ਣ ਦੇ ਕੇ ਗਰੋਥ ਵਧਾਉਣ 'ਚ ਵੀ ਮਦਦ ਕਰੇਗਾ।

PunjabKesari
ਆਂਡਾ ਮਾਸਕ
ਆਂਡੇ ਦੇ ਪੀਲੇ ਹਿੱਸੇ 'ਚ 1 ਟੀ-ਸਪੂਨ ਸ਼ਹਿਦ ਅਤੇ 1 ਟੀ-ਸਪੂਨ ਆਇਲ ਆਇਲ ਮਿਲਾਓ। ਇਸ ਮਾਸਕ ਨੂੰ ਵਾਲਾਂ 'ਚ ਕਰੀਬ ਅੱਧੇ ਘੰਟੇ ਤੱਕ ਲਗਾ ਕੇ ਰੱਖੋ। ਬਾਅਦ 'ਚ ਸ਼ੈਂਪੂ ਨਾਲ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲਓ। 


Aarti dhillon

Content Editor

Related News