Beauty Tips : ਖੂਬਸੂਰਤੀ ਨੂੰ ਨਿਖਾਰਨ ਦਾ ਕੰਮ ਕਰਦੈ ‘ਬਲੱਸ਼’ ਮੇਕਅੱਪ, ਜਾਣੋ ਲਗਾਉਣ ਦਾ ਸਹੀ ਤਰੀਕਾ
Friday, Oct 23, 2020 - 04:57 PM (IST)
ਜਲੰਧਰ (ਬਿਊਰੋ)- ਬਲੱਸ਼ ਮੇਕਅੱਪ ਦਾ ਇਕ ਬਹੁਤ ਅਹਿਮ ਹਿੱਸਾ ਹੁੰਦਾ ਹੈ। ਬਹੁਤ ਸਾਰਿਆਂ ਕੁੜੀਆਂ ਇਸ ਨੂੰ ਇਸਤੇਮਾਲ ਕਰਨਾ ਛੱਡ ਦਿੰਦੀਆਂ ਹਨ, ਜਿਸ ਕਰਕੇ ਉਨ੍ਹਾਂ ਨੂੰ ਪੂਰੀ ਖੂਬਸੂਰਤੀ ਅਤੇ ਸਹੀ ਮੇਕਅਪ ਲੁੱਕ ਨਹੀਂ ਮਿਲਦਾ। ਇਸ ਲਈ ਵਧੀਆ ਅਤੇ ਖੂਬਸੂਰਤ ਦਿਖਾਈ ਦੇਣ ਲਈ ਬਲੱਸ਼ ਦੀ ਵਰਤੋਂ ਜ਼ਰੂਰ ਕਰੋ। ਬਲੱਸ਼ ਨੂੰ ਲਗਾਉਣ ਤੋਂ ਵੀ ਜ਼ਿਆਦਾ ਜ਼ਰੂਰੀ ਹੈ, ਇਸ ਨੂੰ ਠੀਕ ਤਰ੍ਹਾਂ ਲਗਾਉਣਾ। ਜ਼ਰੂਰਤ ਤੋਂ ਜ਼ਿਆਦਾ ਅਤੇ ਗਲਤ ਤਰੀਕੇ ਨਾਲ ਲਗਾਇਆ ਬਲੱਸ਼ ਤੁਹਾਡੀ ਪੂਰੀ ਖੂਬਸੂਰਤੀ ਖਰਾਬ ਕਰ ਸਕਦਾ ਹੈ। ਇਸ ਲਈ ਬਲੱਸ਼ ਲਗਾਉਂਦੇ ਸਮੇਂ ਤੁਹਾਨੂੰ ਆਪਣੇ ਚਿਹਰੇ ਦੇ ਆਕਾਰ ਵੱਲ ਧਿਆਨ ਦੇਣਾ ਚਾਹੀਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਦੱਸਾਂਗੇ ਬਲੱਸ਼ ਲਗਾਉਣ ਦੇ ਤਰੀਕੇ ਬਾਰੇ-
ਠੀਕ ਤਰ੍ਹਾਂ ਨਾਲ ਕਰੋ ਅਪਲਾਈ
ਬਲੱਸ਼ ਨੂੰ ਆਪਣੇ ਗੱਲ੍ਹਾਂ ’ਤੇ ਬਿਲਕੁੱਲ ਠੀਕ ਜਗ੍ਹਾ ’ਤੇ ਲਗਾਓ। ਇਸ ਨਾਲ ਤੁਹਾਡੀ ਖੂਬਸੂਰਤੀ ਨਿਖਰ ਕੇ ਸਾਹਮਣੇ ਆਵੇਗੀ। ਇਸ ਲਈ ਬਲੱਸ਼ ਨੂੰ ਆਪਣੇ ਗੱਲ੍ਹਾਂ ਦੇ ਥੋੜ੍ਹਾ ਜਿਹਾ ਹੇਠਾਂ ਲਗਾਓ ਅਤੇ ਫਿਰ ਇਸ ਨੂੰ ਆਪਣੀ ਹੇਅਰਲਾਈਨ ਵੱਲ ਐਕਸਟੈਂਡ ਕਰੋ।
ਪੜ੍ਹੋ ਇਹ ਵੀ ਖਬਰ - Beauty Tips : ਤੁਹਾਡੇ ਚਿੱਟੇ ਵਾਲਾਂ ਨੂੰ ਕਾਲਾ ਕਰ ਦੇਵੇਗਾ ‘ਮਹਿੰਦੀ ਦਾ ਤੇਲ’, ਇੰਝ ਕਰੋ ਸਹੀ ਵਰਤੋਂ
ਜਰੂਰੀ ਹੈ ਬਲੈਂਡਿੰਗ
ਬਲੱਸ਼ ਨੂੰ ਲਗਾਉਣ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਬਲੈਂਡ ਜ਼ਰੂਰ ਕਰੋ। ਗੋਲ ਚਿਹਰੇ ’ਤੇ ਬਲੱਸ਼ ਲਗਾਉਣ ਲਈ ਉਪਰ ਅਤੇ ਹੇਠਾਂ ਵਾਲੇ ਪਾਸੇ ਨੂੰ ਬਲੱਸ਼ ਜ਼ਰੂਰ ਬਲੈਂਡ ਕਰੋ। ਇਹ ਤੁਹਾਨੂੰ ਇਕ ਕੁਦਰਤੀ ਫਿਨਸ਼ਿੰਗ ਦੇਵੇਗਾ ।
ਪੜ੍ਹੋ ਇਹ ਵੀ ਖਬਰ - Beauty Tips : ਸਮੇਂ ਤੋਂ ਪਹਿਲਾਂ ‘ਚਿੱਟੇ’ ਹੋ ਰਹੇ ‘ਵਾਲਾਂ’ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਮੁੜ ਤੋਂ ‘ਕਾਲਾ’
ਇਨ੍ਹਾਂ ਗੱਲਾਂ ਦਾ ਵੀ ਰੱਖੋ ਧਿਆਨ
ਬਲਸ਼ ਅਪਲਾਈ ਕਰਦੇ ਸਮਾਂ ਫਿੰਗਰ ਟਿਪਸ, ਸਵੈਬ, ਕਾਤਰ ਬਾਲ ਜਾਂ ਮੇਕਅੱਪ ਸਪੰਜ ਦਾ ਇਸਤੇਮਾਲ ਨਾ ਕਰੋ। ਹਮੇਸ਼ਾ ਵਧੀਆ ਕੁਆਲਿਟੀ ਦੇ ਬਲੱਸ਼ ਦਾ ਹੀ ਇਸਤੇਮਾਲ ਕਰੋ। ਹਮੇਸ਼ਾ ਆਪਣੀ ਚਮੜੀ ਦੇ ਰੰਗ ਦੇ ਹਿਸਾਬ ਨਾਲ ਬਲੱਸ਼ ਦਾ ਕਲਰ ਚੁਣੋ।
ਪੜ੍ਹੋ ਇਹ ਵੀ ਖਬਰ - Beauty Tips: ਮੇਕਅੱਪ ਕਰਨ ਤੋਂ ਪਹਿਲਾਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ, ਨਹੀਂ ਹੋਵੇਗਾ ਚਮੜੀ ਨੂੰ ਕੋਈ ਨੁਕਸਾਨ