Beauty Tips: ਕਾਲੇ ਬੁੱਲ੍ਹਾਂ ਨੂੰ ਕੁਦਰਤੀ ਗੁਲਾਬੀ ਕਰਨ ਲਈ ਲਗਾਓ ਇਹ ਹੋਮਮੇਡ ਲਿਪਬਾਮ
06/30/2022 4:44:53 PM

ਨਵੀਂ ਦਿੱਲੀ—ਬਦਲਦੇ ਮੌਸਮ ਦੇ ਨਾਲ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ 'ਚੋਂ ਇਕ ਹੈ ਬੁੱਲ੍ਹਾਂ ਦਾ ਰੁੱਖਾਪਨ ਅਤੇ ਕਾਲਾਪਣ, ਇਸ ਮੌਸਮ 'ਚ ਕਈ ਲੋਕਾਂ ਦੇ ਬੁੱਲ੍ਹ ਫਟਣ ਅਤੇ ਖਰਾਬ ਹੋਣੇ ਸ਼ੁਰੂ ਹੋ ਜਾਂਦੇ ਹਨ ਅਤੇ ਲਿਪਸ ਦਾ ਰੰਗ ਕਾਲਾ ਹੋਣ ਲੱਗਦਾ ਹੈ। ਬੁੱਲ੍ਹਾਂ ਦਾ ਕਾਲਾਪਣ ਦੂਰ ਕਰਨ ਲਈ ਅਸੀਂ ਕਈ ਲਿਪਬਾਮ ਵਰਤਦੇ ਹਾਂ ਪਰ ਫਿਰ ਵੀ ਕੋਈ ਫਰਕ ਨਹੀਂ ਪੈਂਦਾ। ਅਜਿਹੇ 'ਚ ਤੁਸੀਂ ਘਰ 'ਚ ਹੀ ਕੁਦਰਤੀ ਕ੍ਰੀਮ ਬਣਾ ਕੇ ਲਗਾ ਸਕਦੇ ਹੋ ਜਿਸ ਨਾਲ ਕੋਈ ਸਾਈਡ-ਇਫੈਕਟ ਵੀ ਨਹੀਂ ਹੋਵੇਗਾ ਅਤੇ ਬੁੱਲ੍ਹ ਸਾਫਟ ਅਤੇ ਗੁਲਾਬੀ ਵੀ ਹੋਣਗੇ।
ਸਮਗੱਰੀ:
ਗੁਲਾਬ-4
ਗਲੀਸਰੀਨ-1 ਚਮਚਾ
ਪੈਟਰੋਲੀਅਮ ਜੈਲੀ-1 ਚਮਚਾ
ਵਿਟਾਮਿਨ ਈ ਕੈਪਸੂਲ-1 ਚਮਚਾ
ਨਿੰਬੂ ਦਾ ਰਸ-1 ਚਮਚਾ
ਬਣਾਉਣ ਦਾ ਤਰੀਕਾ
ਸਭ ਤੋਂ ਪਹਿਲਾਂ ਗੁਲਾਬ ਦੀਆਂ ਪੰਖੜੀਆਂ ਨੂੰ ਸਾਫ ਕਰਕੇ ਚੰਗੀ ਤਰ੍ਹਾਂ ਪੀਸ ਲਓ। ਫਿਰ ਇਸ 'ਚ ਸਾਰੀ ਸਮੱਗਰੀ ਮਿਕਸ ਕਰੋ। ਹੁਣ ਇਸ ਕ੍ਰੀਮ ਨੂੰ ਕੰਟੇਨਰ 'ਚ ਸਟੋਰ ਕਰ ਲਓ।
ਕਿੰਝ ਕਰੀਏ ਵਰਤੋਂ?
ਜਦੋਂ ਵੀ ਤੁਹਾਨੂੰ ਸਮਾਂ ਮਿਲੇ ਇਸ ਕ੍ਰੀਮ ਨਾਲ ਬੁੱਲ੍ਹਾਂ ਦੀ ਮਾਲਿਸ਼ ਕਰੋ, ਖਾਸ ਕਰਕੇ ਰਾਤ ਨੂੰ ਸੌਣ ਤੋਂ ਪਹਿਲਾਂ। ਦਿਨ 'ਚ 2-3 ਵਾਰ ਇਸ ਕ੍ਰੀਮ ਦੀ ਵਰਤੋਂ ਕਰਨ ਨਾਲ ਨਾ ਸਿਰਫ ਬੁੱਲ੍ਹਾਂ ਦਾ ਕਾਲਾਪਣ ਦੂਰ ਹੋਵੇਗਾ ਸਗੋਂ ਇਸ ਨਾਲ ਉਹ ਸਾਫਟ ਵੀ ਹੋਣਗੇ।