Beauty Tips :ਵਾਲ਼ਾਂ ਨੂੰ ਲੰਬਾ ਅਤੇ ਮਜ਼ਬੂਤ ਬਣਾਉਣ ਲਈ ਲਗਾਓ ਅਦਰਕ ਦਾ ਬਣਿਆ ਹੇਅਰ ਮਾਸਕ

01/08/2021 12:24:26 PM

ਨਵੀਂ ਦਿੱਲੀ: ਵਾਲ਼ਾਂ ਦਾ ਝੜਨਾ, ਰੁੱਖਾਪਨ ਅਤੇ ਸਿਕਰੀ ਵਰਗੀਆਂ ਸਮੱਸਿਆਵਾਂ ਅੱਜ ਕੱਲ ਆਮ ਹੋ ਗਈਆਂ ਹਨ। ਇਸ ਤੋਂ ਬਚਣ ਲਈ ਸਭ ਤੋਂ ਜ਼ਰੂਰੀ ਹੈ ਕਿ ਵਾਲ਼ਾਂ ਨੂੰ ਪੂਰਾ ਪੋਸ਼ਣ ਮਿਲੇ ਅਤੇ ਰੂਟਸ ਮਜ਼ਬੂਤ ਹੋਣ। ਹਾਲਾਂਕਿ ਵਾਲ਼ਾਂ ਨੂੰ ਲੰਬਾ, ਸੰਘਣਾ ਅਤੇ ਚਮਕਦਾਰ ਬਣਾਉਣ ਲਈ ਲੜਕੀਆਂ ਕਈ ਸਪਲੀਮੈਂਟਸ ਅਤੇ ਹੇਅਰ ਕੇਅਰ ਪ੍ਰਾਡੈਕਟਸ ਦੀ ਵਰਤੋਂ ਕਰਦੀਆਂ ਹਨ ਪਰ ਕਿਸੇ ਨਾਲ ਕੋਈ ਖ਼ਾਸ ਫਰਕ ਨਹੀਂ ਪੈਂਦਾ। ਅੱਜ ਅਸੀਂ ਤੁਹਾਨੂੰ ਅਜਿਹੇ ਹੇਅਰ ਮਾਸਕ ਬਾਰੇ ਦੱਸਾਂਗੇ ਜੋ ਨਾ ਸਿਰਫ਼ ਵਾਲਾਂ ਦਾ ਝੜਨਾ ਰੋਕੇਗਾ ਸਗੋਂ ਉਨ੍ਹਾਂ ਨੂੰ ਚਮਕਦਾਰ , ਸੰਘਣਾ ਅਤੇ ਮਜ਼ਬੂਤ ਵੀ ਬਣਾਏਗਾ। 
ਇੰਝ ਬਣਾਓ ਹੇਅਰ ਮਾਸਕ
ਸਮੱਗਰੀ

ਅਦਰਕ ਦਾ ਰਸ-1 ਚਮਚਾ
ਨਾਰੀਅਲ ਦਾ ਤੇਲ-2 ਚਮਚੇ
ਅਰੰਡੀ ਦਾ ਤੇਲ-2 ਚਮਚੇ

PunjabKesari
ਮਾਸਕ ਬਣਾਉਣ ਦਾ ਤਰੀਕਾ
1. ਇਸ ਲਈ ਸਭ ਤੋਂ ਪਹਿਲਾਂ ਨਾਰੀਅਲ ਤੇਲ ਨੂੰ ਹੌਲੀ ਅੱਗ ’ਤੇ ਹਲਕਾ ਜਿਹਾ ਕੋਸਾ ਕਰ ਲਓ। ਇਸ ਤਰ੍ਹਾਂ ਅਰੰਡੀ ਦੇ ਤੇਲ ਨੂੰ ਵੀ ਗਰਮ ਕਰੋ। 
2. ਹੁਣ ਦੋਵੇਂ ਤੇਲ ’ਚ ਅਦਰਕ ਦਾ ਰਸ ਮਿਲਾਓ ਪਰ ਧਿਆਨ ਰੱਖੋ ਕਿ ਇਸ ਨੂੰ ਸਿੱਧਾ ਤੇਲ ’ਚ ਨਹੀਂ ਪਾਉਣਾ ਹੈ। 
3. ਪਹਿਲਾਂ ਅਦਰਕ ਦਾ ਰਸ ਇਕ ਕੌਲੀ ’ਚ ਅਰੰਡੀ ਦੇ ਤੇਲ ’ਚ ਮਿਲਾਓ ਅਤੇ ਫਿਰ ਨਾਰੀਅਲ ਤੇਲ ’ਚ। ਫਿਰ ਦੋਵਾਂ ਨੂੰ ਮਿਕਸ ਕਰ ਲਓ। ਅਜਿਹਾ ਇਸ ਲਈ ਕਿਉਂਕਿ ਗਰਮ ਕਰਨ ਤੋਂ ਬਾਅਦ ਤੇਲ ਦੀ ਨੈਚੁਰਲ ਦਿੱਖ ਬਦਲ ਜਾਵੇਗੀ।

ਇਹ ਵੀ ਪੜ੍ਹੋ:Beauty Tips: ਵਾਲ਼ਾਂ ਨੂੰ ਮਜ਼ਬੂਤ ਅਤੇ ਚਮਕਦਾਰ ਬਣਾਉਣ ਲਈ ਲਗਾਓ ਇਹ ਤੇਲ

PunjabKesari
ਮਾਸਕ ਲਗਾਉਣ ਦਾ ਤਰੀਕਾ
ਇਸ ਲਈ ਮਾਸਕ ਨੂੰ ਹਲਕੇ ਹੱਥਾਂ ਨਾਲ ਸਕੈਲਪ ’ਤੇ ਲਗਾਓ ਅਤੇ ਫਿਰ ਉਂਗਲੀਆਂ ਦੀ ਮਦਦ ਨਾਲ ਸਰਕੁਲਰ ਮੋਸ਼ਨ ’ਚ ਹੌਲੀ-ਹੌਲੀ ਮਸਾਜ ਕਰੋ। ਇਸ ਨੂੰ 2 ਘੰਟੇ ਲਈ ਲੱਗਿਆ ਰਹਿਣ ਦਿਓ ਅਤੇ ਫਿਰ ਤਾਜ਼ੇ ਪਾਣੀ ਨਾਲ ਸਿਰ ਧੋ ਲਓ। ਵਾਲ਼ ਧੋਣ ਤੋਂ ਬਾਅਦ ਕੰਡੀਸ਼ਨਰ ਲਗਾਉਣਾ ਨਾ ਭੁੱਲੋ।

ਇਹ ਵੀ ਪੜ੍ਹੋ:Beauty Tips: ਟਮਾਟਰ ਵੀ ਬਣਾਉਂਦੈ ਤੁਹਾਡੇ ਚਿਹਰੇ ਨੂੰ ਚਮਕਦਾਰ, ਇੰਝ ਕਰੋ ਵਰਤੋਂ
ਕਿੰਨੀ ਵਾਰ ਲਗਾਓ ਮਾਸਕ
ਹਫ਼ਤੇ ’ਚ ਘੱਟ ਤੋਂ ਘੱਟ 2 ਵਾਰ ਇਸ ਮਾਸਕ ਦੀ ਵਰਤੋਂ ਕਰੋ। ਯਾਦ ਰੱਖੋ ਕਿ ਇਸ ਦਾ ਫ਼ਾਇਦਾ ਤੁਹਾਨੂੰ ਤਾਂ ਹੀ ਮਿਲੇਗਾ ਜਦੋਂ ਤੁਸੀਂ ਇਸ ਨੂੰ ਘੱਟ ਤੋਂ ਘੱਟ 1 ਮਹੀਨੇ ਤੱਕ ਲਗਾਤਾਰ ਲਗਾਓਗੇ। 

PunjabKesari
ਇਸ ਤਰ੍ਹਾਂ ਵਾਲ਼ਾਂ ’ਤੇ ਕਰਦਾ ਹੈ ਕੰਮ
ਇਸ ਨਾਲ ਵਾਲ਼ਾਂ ਨੂੰ ਜੜ੍ਹਾਂ ਤੋਂ ਪੋਸ਼ਣ ਮਿਲਦਾ ਹੈ, ਜਿਸ ਨਾਲ ਉਨ੍ਹਾਂ ਦੀ ਗਰੋਥ ਵਧਦੀ ਹੈ।  ਦਰਅਸਲ ਇਸ ਨਾਲ ਸਕੈਲਪ ’ਚ ਬਲੱਡ ਸਰਕੁਲੇਸ਼ਨ ਅਤੇ ਆਕਸੀਜਨ ਦਾ ਪ੍ਰਵਾਹ ਵੱਧਦਾ ਹੈ। ਉੱਧਰ ਇਸ ’ਚ ਮੌਜੂਦ ਐਂਟੀ-ਬੈਕਟੀਰੀਅਲ ਅਤੇ ਐਂਟੀ-ਫੰਗਲ ਗੁਣ ਸਿਕਰੀ, ਵਾਲਾਂ ਦਾ ਰੁੱਖਾਪਨ ਦੂਰ ਕਰਦੇ ਹਨ।

ਨੋਟ: ਇਸ ਖ਼ਬਰ ਸਬੰਧੀ ਆਏ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News