Beauty Tips: ਚਿਹਰੇ ਦੇ ਕਾਲੇ-ਧੱਬਿਆਂ ਤੋਂ ਨਿਜ਼ਾਤ ਪਾਉਣ ਲਈ ਅਪਣਾਓ ਸ਼ਹਿਦ ਸਣੇ ਇਹ ਘਰੇਲੂ ਨੁਕਤੇ

07/20/2022 4:03:25 PM

ਨਵੀਂ ਦਿੱਲੀ- ਸਾਫ਼ ਅਤੇ ਚਮਕਦੀ ਸਕਿਨ ਹਰ ਕਿਸੇ ਦਾ ਸੁਫ਼ਨਾ ਹੁੰਦੀ ਹੈ। ਚਾਹੇ ਉਹ ਪੁਰਸ਼ ਹੋਵੇ ਜਾਂ ਮਹਿਲਾ। ਰੁੱਖੀ ਅਤੇ ਥਕੀ ਹੋਈ ਦਿਖਣ ਵਾਲੀ ਸਕਿਨ ਕਿਸੇ ਨੂੰ ਵੀ ਪਸੰਦ ਨਹੀਂ ਹੁੰਦੀ ਹੈ। ਸਕਿਨ 'ਤੇ ਧੂੜ ਅਤੇ ਗੰਦਗੀ ਜੰਮਣ ਨਾਲ ਕਾਲੇ-ਧੱਬੇ, ਖੁਰਦਰੀ ਅਤੇ ਅਣਹੈਲਦੀ ਸਕਿਨ ਦੀ ਸ਼ਿਕਾਇਤ ਰਹਿੰਦੀ ਹੈ। ਉਧਰ ਕਈ ਲੋਕਾਂ ਦੇ ਚਿਹਰੇ 'ਤੇ ਛੋਟੇ-ਛੋਟੇ ਬਾਰੀਕ ਤਿਲ ਹੁੰਦੇ ਹਨ ਜੋ ਸਕਿਨ ਦੀ ਚਮਕ ਨੂੰ ਘੱਟ ਕਰ ਦਿੰਦੇ ਹਨ। ਅਜਿਹੇ 'ਚ ਅਸੀਂ ਮਹਿੰਗੇ ਪ੍ਰਾਡੈਕਟਸ ਦੀ ਵਰਤੋਂ ਕਰਦੇ ਹਾਂ ਪਰ ਰਿਜ਼ਲਟ ਹਰ ਵਾਰ ਜ਼ੀਰੋ ਹੀ ਹੁੰਦਾ ਹੈ। ਇਸ ਤੋਂ ਵਧੀਆ ਹੈ ਕਿ ਕੁਝ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਨਾ ਸਿਰਫ ਡਾਰਕ ਸਪਾਟ ਸਗੋਂ, ਝੁਰੜੀਆਂ ਅਤੇ ਬਲੈਕਹੈੱਡਸ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। 
ਖੂਬ ਸਾਰਾ ਪਾਣੀ ਪੀਓ
ਖੂਬ ਸਾਰਾ ਪਾਣੀ ਤੁਹਾਡੀ ਸਕਿਨ ਨੂੰ ਚਮਕਦਾਰ ਬਣਾਉਂਦਾ ਹੈ। ਇਹ ਸਾਰੇ ਜ਼ਹਿਰੀਲੇ ਪਦਾਰਥਾਂ ਨੂੰ ਖਤਮ ਕਰਕੇ ਸਰੀਰ ਨੂੰ ਸਾਫ ਕਰਨ 'ਚ ਮਦਦ ਕਰਦਾ ਹੈ। ਪ੍ਰਤੀਦਿਨ 8 ਤੋਂ 10 ਗਲਾਸ ਪਾਣੀ ਪੀਣਾ ਇਕ ਸਾਫ, ਚਿਕਨੀ ਅਤੇ ਚਮਕਦੀ ਸਕਿਨ ਬਣਾਏ ਰੱਖਣ ਦਾ ਸਭ ਤੋਂ ਚੰਗਾ ਅਤੇ ਕੁਦਰਤੀ ਤਰੀਕਾ ਹੋਵੇਗਾ।
ਆਪਣੀ ਖੁਰਾਕ 'ਚ ਅਜਿਹੀਆਂ ਸਬਜ਼ੀਆਂ ਅਤੇ ਫਲ ਸ਼ਾਮਲ ਕਰੋ ਜਿਸ 'ਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ। ਇਸ ਤੋਂ ਇਲਾਵਾ ਚਮੜੀ ਦੀ ਦਿੱਖ 'ਚ ਸੁਧਾਰ ਕਰਨ ਲਈ ਆਪਣੇ ਚਿਹਰੇ ਤੋਂ ਧੂੜ ਅਤੇ ਗੰਦਗੀ ਨੂੰ ਹਟਾਉਣ ਲਈ ਦਿਨ 'ਚ ਘੱਟ ਤੋਂ ਘੱਟ 2 ਵਾਰ ਆਪਣਾ ਚਿਹਰਾ ਧੋਵੋ। 

PunjabKesari
ਨਿੰਬੂ ਦਾ ਰਸ ਅਤੇ ਦਹੀਂ ਦਾ ਫੇਸ ਮਾਸਕ
ਅਸੀਂ ਸਭ ਜਾਣਦੇ ਹਾਂ ਕਿ ਨਿੰਬੂ ਦੇ ਕਈ ਫ਼ਾਇਦੇ ਹੁੰਦੇ ਹਨ। ਇਸ ਦੀ ਵਰਤੋਂ ਕਾਲੇ-ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਕੀਤੀ ਜਾ ਸਕਦੀ ਹੈ। ਨਿੰਬੂ 'ਚ ਮੌਜੂਦ ਵਿਟਾਮਿਨ ਸੀ ਅਤੇ ਸਾਈਟ੍ਰਿਕ ਐਸਿਡ ਇਸ ਨੂੰ ਇਕ ਬਿਹਤਰੀਨ ਬਲੀਚਿੰਗ ਏਜੇਂਟ ਬਣਾਉਂਦਾ ਹੈ ਜੋ ਕਾਲੇ-ਧੱਬਿਆਂ ਨੂੰ ਹਲਕਾ ਕਰਨ 'ਚ ਮਦਦ ਕਰ ਸਕਦਾ ਹੈ।
ਨਿੰਬੂ ਦੇ ਬਲੀਚਿੰਗ ਗੁਣ ਅਤੇ ਦਹੀਂ ਦੀ ਸਫਾਈ ਕਰਨ ਵਾਲੇ ਗੁਣ ਕਾਲੇ ਧੱਬਿਆਂ ਨੂੰ ਹਲਕਾ ਕਰਨ ਅਤੇ ਚਿਹਰੇ 'ਤੇ ਚਮਕ ਲਿਆਉਣ ਲਈ ਇਕ ਬਿਹਤਰੀਨ ਮੇਲ ਹੈ। ਖੰਡ 'ਚ ਐਕਸਫੋਲੀਏਟਿੰਗ ਗੁਣ ਹੁੰਦੇ ਹਨ ਅਤੇ ਚਿਹਰੇ 'ਤੇ ਮ੍ਰਿਤਕ ਚਮੜੀ ਨੂੰ ਹਟਾਉਣ ਲਈ ਇਸ ਨੂੰ ਸਕਰੱਬ ਦੇ ਰੂਪ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਇਕ ਤਰੋਤਾਜ਼ਾ ਲੁੱਕ ਦਿੰਦੀ ਹੈ। 

PunjabKesari
ਲੱਸੀ
ਲੱਸੀ ਲੈਕਟਿਕ ਐਸਿਡ ਨਾਲ ਭਰਪੂਰ ਹੁੰਦਾ ਹੈ ਜੋ ਤੁਹਾਡੇ ਚਿਹਰੇ ਤੋਂ ਮ੍ਰਿਤ ਸਕਿਨ ਨੂੰ ਹਟਾਉਣ 'ਚ ਮਦਦ ਕਰਦਾ ਹੈ ਅਤੇ ਤੁਹਾਡੇ ਚਿਹਰੇ ਦੇ ਕਾਲੇ-ਧੱਬਿਆਂ ਨੂੰ ਹਲਕਾ ਕਰਦਾ ਹੈ। ਲੱਸੀ ਨੂੰ ਰੂੰ ਦੀ ਮਦਦ ਨਾਲ ਕਾਲੇ-ਧੱਬਿਆਂ 'ਤੇ ਲਗਾਓ ਅਤੇ 20 ਮਿੰਟ ਲਈ ਛੱਡ ਦਿਓ। ਬਾਅਦ 'ਚ ਆਪਣੇ ਚਿਹਰੇ ਨੂੰ ਸਾਫ ਪਾਣੀ ਨਾਲ ਧੋ ਲਓ।
ਐਲੋਵੇਰਾ
ਐਲੋਵੇਰਾ ਇਕ ਅਜਿਹਾ ਪੌਦਾ ਹੈ ਜਿਸ 'ਚ ਕਈ ਲਾਭਕਾਰੀ ਗੁਣ ਹੁੰਦੇ ਹਨ ਅਤੇ ਇਹ ਸਕਿਨ ਦੀ ਗੁਣਵੱਤਾ 'ਚ ਸੁਧਾਰ ਲਈ ਸਭ ਤੋਂ ਚੰਗੀਆਂ ਅਤੇ ਕੁਦਰਤੀ ਚੀਜ਼ਾਂ 'ਚੋਂ ਇਕ ਹਨ। ਇਸ 'ਚ ਸਰੀਰ 'ਚ ਪਾਏ ਜਾਣ ਵਾਲੇ 90 ਫੀਸਦੀ ਅਮੀਨੋ ਐਸਿਡ ਹੁੰਦੇ ਹਨ ਅਤੇ ਇਸ 'ਚ ਵਿਟਾਮਿਨ ਏ, ਬੀ. ਸੀ ਅਤੇ ਈ ਵੀ ਹੁੰਦਾ ਹੈ। ਐਲੋਵੇਰਾ ਦੇ ਪੌਦੇ 'ਚ ਐਂਟੀ-ਏਜਿੰਗ ਅਤੇ ਸਕਿਨ ਨੂੰ ਪੋਸ਼ਣ ਦੇਣ ਵਾਲੇ ਗੁਣ ਹੁੰਦੇ ਹਨ। ਇਹ ਕਾਲੇ-ਧੱਬੇ ਹਟਾਉਣ 'ਚ ਮਦਦ ਕਰਦਾ ਹੈ। ਇਸ ਦੀ ਵਰਤੋਂ ਦਰਦ ਨਿਵਾਰਕ ਦੇ ਰੂਪ 'ਚ ਵੀ ਕੀਤੀ ਜਾਂਦੀ ਹੈ ਅਤੇ ਇਸ 'ਚ ਐਂਟੀ-ਸੈਪਟਿਕ ਗੁਣ ਵੀ ਹੁੰਦੇ ਹਨ। ਇਹ ਇਕ ਬਿਹਤਰੀਨ ਮਾਇਸਚੁਰਾਈਜ਼ਰ ਦੇ ਰੂਪ 'ਚ ਵੀ ਕੰਮ ਕਰਦਾ ਹੈ ਅਤੇ ਇਸ ਲਈ ਇਹ ਤੁਹਾਡੀ ਸਕਿਨ ਨੂੰ ਚਿਕਨਾ ਅਤੇ ਮੁਲਾਇਮ ਬਣਾ ਸਕਦਾ ਹੈ। 

PunjabKesari
ਟਮਾਟਰ
ਟਮਾਟਰ ਨੂੰ ਇਕ ਬਹੁਤ ਹੀ ਚੰਗੇ ਸਕਿਨ ਟੋਨਰ ਦੇ ਰੂਪ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਹ ਤੁਹਾਡੇ ਚਿਹਰੇ 'ਚ ਕੁਦਰਤੀ ਚਮਕ ਲਿਆਉਂਦਾ ਹੈ। ਟਮਾਟਰ ਨਾ ਸਿਰਫ ਸਿੱਧੇ ਸਕਿਨ 'ਤੇ ਲਗਾਉਣ 'ਤੇ ਚੰਗੇ ਹੁੰਦੇ ਹਨ ਸਗੋਂ ਕੱਚੇ ਹੋਣ 'ਤੇ ਵੀ ਕਮਾਲ ਕਰਦੇ ਹਨ। ਟਮਾਟਰ ਦੇ ਪੇਸਟ ਨੂੰ ਆਪਣੇ ਚਿਹਰੇ 'ਤੇ ਫੇਸਪੈਕ ਦੀ ਤਰ੍ਹਾਂ ਲਗਾਓ ਅਤੇ ਕਰੀਬ 10 ਮਿੰਟ ਲਈ ਛੱਡ ਦਿਓ। ਤੁਸੀਂ ਇਸ ਨੂੰ ਠੰਡੇ ਪਾਣੀ ਨਾਲ ਧੋ ਸਕਦੇ ਹੋ। ਇਸ ਨਾਲ ਤੁਹਾਡੀ ਸਕਿਨ ਕੋਮਲ, ਚਿਕਨੀ ਅਤੇ ਚਮਕਦਾਰ ਬਣਦੀ ਹੈ।
ਪਪੀਤਾ
ਪਪੀਤੇ 'ਚ ਐਂਜਾਇਮ ਅਤੇ ਖਣਿਜ ਤੱਤ ਹੁੰਦੇ ਹਨ ਜੋ ਕਾਲੇ-ਧੱਬਿਆਂ ਨੂੰ ਦੂਰ ਲਈ ਕੁਦਰਤੀ ਤੌਰ 'ਤੇ ਮਦਦਗਾਰ ਹੁੰਦੇ ਹਨ। ਪੱਕੇ ਹੋਏ ਪਪੀਤੇ ਦਾ ਪੇਸਟ ਆਪਣੀ ਸਕਿਨ 'ਤੇ ਲਗਾਓ ਅਤੇ ਸੁੱਕਣ ਲਈ ਛੱਡ ਦਿਓ। 20 ਮਿੰਟ ਬਾਅਦ ਸਾਫ਼ ਪਾਣੀ ਨਾਲ ਧੋ ਲਓ। ਤੁਸੀਂ ਇਸ ਤਰੀਕੇ ਨੂੰ ਇਕ ਹਫਤੇ ਤੱਕ ਰੋਜ਼ਾਨਾ ਦੋਹਰਾ ਸਕਦੇ ਹੋ ਅਤੇ ਇਸ ਨਾਲ ਤੁਹਾਡੇ ਚਿਹਰੇ 'ਤੇ ਚਮਕ ਆਵੇਗੀ।

PunjabKesari
ਸ਼ਹਿਦ
ਸਕਿਨ 'ਤੇ ਸ਼ੁੱਧ ਸ਼ਹਿਦ ਲਗਾਉਣਾ ਕਾਲੇ-ਧੱਬਿਆਂ ਤੋਂ ਛੁਟਕਾਰਾ ਪਾਉਣ ਲਈ ਸਰਵਉੱਚ ਤਰੀਕਿਆਂ 'ਚੋਂ ਇਕ ਹੈ ਅਤੇ ਇਹ ਤੁਹਾਡੀ ਸਕਿਨ ਨੂੰ ਮੁਲਾਇਮ ਬਣਾ ਕੇ ਉਸ ਦੀ ਗੁਣਵੱਤਾ 'ਚ ਵੀ ਸੁਧਾਰ ਕਰਦਾ ਹੈ। ਸ਼ਹਿਦ ਸਿਹਤਮੰਦ ਸਕਿਨ ਨੂੰ ਬਣਾਏ ਰੱਖਣ 'ਚ ਮਦਦ ਕਰਦਾ ਹੈ ਅਤੇ ਇਸ 'ਚ ਹਾਈਡ੍ਰੇਟਿੰਗ ਗੁਣ ਵੀ ਹੁੰਦੇ ਹਨ।   
 


Aarti dhillon

Content Editor

Related News