ਸਰਦੀਆਂ ’ਚ ਬੱਚਿਆਂ ਨੂੰ ਜ਼ਰੂਰ ਪਿਲਾਓ ਚੁਕੰਦਰ ਅਤੇ ਗਾਜਰ ਨਾਲ ਬਣਿਆ ਸੂਪ, ਜਾਣੋ ਬਣਾਉਣ ਦੀ ਵਿਧੀ

01/23/2021 10:19:11 AM

ਨਵੀਂ ਦਿੱਲੀ: ਛੋਟੇ ਬੱਚਿਆਂ ਦਾ ਸਰਦੀਆਂ ’ਚ ਖ਼ਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਨਾਲ ਹੀ ਇਸ ਮੌਸਮ ’ਚ ਭੁੱਖ ਜ਼ਿਆਦਾ ਲੱਗਣ ਕਾਰਨ ਉਹ ਬਾਹਰ ਦੀਆਂ ਚੀਜ਼ਾਂ ਦੀ ਜ਼ਿਆਦਾ ਵਰਤੋਂ ਕਰਦੇ ਹਨ। ਇਸ ਕਾਰਨ ਉਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੋ ਕੇ ਬੀਮਾਰੀਆਂ ਨਾਲ ਲਪੇਟ ’ਚ ਆਉਣ ਦਾ ਖ਼ਤਰਾ ਰਹਿੰਦਾ ਹੈ। ਅਜਿਹੇ ’ਚ ਜੇਕਰ ਤੁਹਾਡੇ ਘਰ ’ਚ ਵੀ ਛੋਟੇ ਬੱਚੇ ਹਨ ਤਾਂ ਤੁਸੀਂ ਉਨ੍ਹਾਂ ਨੂੰ ਸਿਹਤਮੰਦ ਰੱਖਣ ਲਈ ਗਾਜਰ ਅਤੇ ਚੁਕੰਦਰ ਨਾਲ ਬਣਿਆ ਸੂਪ ਦੇ ਸਕਦੇ ਹੋ। ਇਹ ਪੀਣ ’ਚ ਸੁਆਦ ਹੋਣ ਦੇ ਨਾਲ ਬੱਚਿਆਂ ਦੀ ਸਿਹਤ ਬਰਕਰਾਰ ਰੱਖਣ ’ਚ ਮਦਦ ਕਰੇਗਾ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ...

ਇਹ ਵੀ ਪੜ੍ਹੋ:Cooking Tips : ਘਰ ਦੀ ਰਸੋਈ 'ਚ ਇੰਝ ਬਣਾਓ ਗੁਡ਼਼ ਵਾਲੇ ਸ਼ੱਕਰਪਾਰੇ
ਸੂਪ ਬਣਾਉਣ ਲਈ ਵਰਤੀ ਜਾਣ ਵਾਲੀ ਸਮੱਗਰੀ
ਗਾਜਰ-1 
ਚੁਕੰਦਰ-1
ਲਸਣ ਦੀ ਕਲੀਆਂ-2 
ਕਾਲੀ ਮਿਰਚ-ਸੁਆਦ ਅਨੁਸਾਰ
ਕਾਲਾ ਨਮਕ-ਸੁਆਦ ਅਨੁਸਾਰ
ਜੀਰਾ ਪਾਊਡਰ-ਸੁਆਦ ਅਨੁਸਾਰ
ਪਾਣੀ-ਲੋੜ ਅਨੁਸਾਰ
ਘਿਓ- ਲੋੜ ਅਨੁਸਾਰ
ਸੂਪ ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਗਾਜਰ ਅਤੇ ਚੁਕੰਦਰ ਨੂੰ ਧੋ ਕੇ ਛਿੱਲ ਲਓ।
2. ਹੁਣ ਪੈਨ ’ਚ ਪਾਣੀ, ਗਾਜਰ, ਲਸਣ ਅਤੇ ਚੁਕੰਦਰ ਪਾ ਕੇ ਉਬਾਲੋ।
3. ਸਾਰੀਆਂ ਚੀਜ਼ਾਂ ਪੱਕਣ ਤੋਂ ਬਾਅਦ ਇਨ੍ਹਾਂ ਨੂੰ ਬਲੈਂਡਰ ’ਚ ਪੀਸ ਲਓ। 
4. ਹੁਣ ਪੈਨ ’ਚ ਘਿਓ ਗਰਮ ਕਰਕੇ ਉਸ ’ਚ ਜੀਰਾ ਭੁੰਨੋ।
5. ਫਿਰ ਇਸ ’ਚ ਗਾਜਰ-ਚੁਕੰਦਰ ਦੀ ਪਿਊਰੀ ਅਤੇ ਪਾਣੀ ਮਿਲਾ ਕੇ ਪੱਕਣ ਦਿਓ। 
6. ਸੂਪ ਪੱਕਣ ’ਤੇ ਇਸ ’ਚ ਕਾਲਾ ਨਮਕ ਅਤੇ ਕਾਲੀ ਮਿਰਚ ਮਿਲਾ ਕੇ ਅੱਗ ਤੋਂ ਉਤਾਰ ਲਓ। 
7. ਲਓ ਜੀ ਤੁਹਾਡੇ ਖਾਣ ਲਈ ਗਾਜਰ ਅਤੇ ਚੁਕੰਦਰ ਦਾ ਸੂਪ ਬਣ ਕੇ ਤਿਆਰ ਹੈ। 

ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਮਜ਼ਬੂਤ ਹੱਡੀਆਂ: ਇਸ ’ਚ ਮੌਜੂਦ ਕੈਲਸ਼ੀਅਮ ਹੱਡੀਆਂ ਮਜ਼ਬੂਤ ਕਰਨ ’ਚ ਮਦਦ ਕਰਦਾ ਹੈ। ਅਜਿਹੇ ’ਚ ਬੱਚਿਆਂ ਦਾ ਬਿਹਤਰ ਵਿਕਾਸ ਹੋਣ ’ਚ ਮਦਦ ਮਿਲਦੀ ਹੈ।
ਮਜ਼ਬੂਤ ਇਮਿਊਨਿਟੀ: ਚੁਕੰਦਰ, ਗਾਜਰ ’ਚ ਵਿਟਾਮਿਨ, ਕੈਲਸ਼ੀਅਮ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ। ਇਸ ਦੀ ਵਰਤੋਂ ਨਾਲ ਬੱਚਿਆਂ ਦੀ ਇਮਿਊਨਿਟੀ ਮਜ਼ਬੂਤ ਹੋਣ ’ਚ ਮਦਦ ਮਿਲਦੀ ਹੈ। ਅਜਿਹੇ ’ਚ ਸਰਦੀ-ਜ਼ੁਕਾਮ, ਖਾਂਸੀ ਅਤੇ ਹੋਰ ਮੌਸਮੀ ਬੀਮਾਰੀਆਂ ਦੀ ਲਪੇਟ ’ਚ ਆਉਣ ਦਾ ਖ਼ਤਰਾ ਘੱਟ ਰਹਿੰਦਾ ਹੈ।
ਯਾਦ ਸ਼ਕਤੀ ਵਧਾਏ: ਬੱਚਿਆਂ ਦੇ ਮਾਨਸਿਕ ਵਿਕਾਸ ਲਈ ਇਹ ਸੂਪ ਪਿਲਾਉਣਾ ਬਿਹਤਰ ਆਪਸ਼ਨ ਹੈ। ਇਸ ਨਾਲ ਦਿਮਾਗ ਦਾ ਵਿਕਾਸ ਹੋਣ ਦੇ ਨਾਲ ਯਾਦ ਸ਼ਕਤੀ ਵਧਣ ’ਚ ਮਦਦ ਮਿਲਦੀ ਹੈ। 
ਖ਼ੂਨ ਵਧਾਏ: ਇਸ ’ਚ ਆਇਰਨ ਹੋਣ ਨਾਲ ਖ਼ੂਨ ਦੀ ਕਮੀ ਪੂਰੀ ਕਰਨ ’ਚ ਮਦਦ ਮਿਲਦੀ ਹੈ। ਅਜਿਹੇ ’ਚ ਬੱਚਿਆਂ ਲਈ ਇਹ ਸੂਪ ਬੇਹੱਦ ਫ਼ਾਇਦੇਮੰਦ ਹੁੰਦਾ ਹੈ। 
ਵਾਲ਼ਾਂ ਲਈ ਫ਼ਾਇਦੇਮੰਦ: ਸਿਹਤ ਦੇ ਨਾਲ ਵਾਲ਼ਾਂ ਲਈ ਵੀ ਚੁਕੰਦਰ ਫ਼ਾਇਦੇਮੰਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਵਾਲ਼ਾਂ ਨੂੰ ਵਧਣ ’ਚ ਮਿਲਦੀ ਹੈ। ਨਾਲ ਹੀ ਵਾਲ਼ ਸੁੰਦਰ, ਲੰਬੇ, ਸੰਘਣੇ ਅਤੇ ਮੁਲਾਇਮ ਹੁੰਦੇ ਹਨ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


Aarti dhillon

Content Editor

Related News