ਨਵੇਂ ਤਰੀਕੇ ਨਾਲ ਬਣਾਓ ਬੈਂਗਣ ਦੀ ਸਬਜ਼ੀ

Saturday, Oct 06, 2018 - 12:44 PM (IST)

ਨਵੇਂ ਤਰੀਕੇ ਨਾਲ ਬਣਾਓ ਬੈਂਗਣ ਦੀ ਸਬਜ਼ੀ

ਜਲੰਧਰ— ਬੈਂਗਣ ਦੀ ਸਬਜ਼ੀ ਤਾਂ ਤੁਸੀਂ ਬਹੁਤ ਵਾਰ ਖਾਧੀ ਹੋਵੇਗੀ ਪਰ ਅੱਜ ਅਸੀਂ ਤੁਹਾਨੂੰ ਵੱਖਰੇ ਅੰਦਾਜ਼ 'ਚ ਬੈਂਗਣ ਬਣਾਉਣ ਦੀ ਰੈਸਿਪੀ ਦੱਸਣ ਜਾ ਰਹੇ ਹਾਂ। ਜੋ ਕਾਫ਼ੀ ਸਿੰਪਲ ਹੈ। ਆਓ ਜਾਣਦੇ ਹਾਂ ਇਸ ਦੀ ਆਸਾਨ ਰੈਸਿਪੀ ਬਾਰੇ।
ਸਮੱਗਰੀ—
ਤੇਲ - 45 ਮਿਲੀਲਿਟਰ
ਸਰ੍ਹੋਂ ਦੇ ਬੀਜ - 1 ਚੱਮਚ
ਸਫੈਦ ਮਸੂਰ - 1 ਚੱਮਚ
ਛੋਲਿਆਂ ਦੀ ਦਾਲ - 1 ਚੱਮਚ
ਕਰੀ ਪੱਤੇ - 8-10
ਪਿਆਜ਼ - 115 ਗ੍ਰਾਮ
ਹਰੀ ਮਿਰਚ - 2
ਹਲਦੀ - 1/4 ਚੱਮਚ
ਟਮਾਟਰ - 100 ਗ੍ਰਾਮ
ਨਮਕ - 1 ਚੱਮਚ
ਬੈਂਗਣ - 350 ਗ੍ਰਾਮ
ਧਨੀਆ - ਸਜਾਵਟ ਲਈ
ਵਿਧੀ—
1. ਇਕ ਪੈਨ ਵਿਚ 45 ਮਿਲੀਲਿਟਰ ਤੇਲ, 1 ਚੱਮਚ ਸਰ੍ਹੋਂ ਦੇ ਬੀਜ, 1 ਚੱਮਚ ਸਫੈਦ ਮਸੂਰ, 1ਚੱਮਚ ਛੋਲਿਆਂ ਦੀ ਦਾਲ, 8-10 ਕਰੀ ਪੱਤੇ ਪਾ ਕੇ 2-3 ਮਿੰਟ ਤੱਕ ਪਕਾ ਲਓ।
2. 115 ਗ੍ਰਾਮ ਪਿਆਜ਼ ਪਾ ਕੇ ਹਲਕਾ ਗੁਲਾਬੀ ਹੋਣ ਤੱਕ ਭੁੰਨ ਲਓ।
3. 2 ਹਰੀਆਂ ਮਿਰਚਾਂ ਅਤੇ 1/4 ਚੱਮਚ ਹਲਦੀ ਪਾ ਕੇ ਚੰਗੀ ਤਰ੍ਹਾਂ ਹਿਲਾ ਲਓ।
4. ਹੁਣ 100 ਗ੍ਰਾਮ ਟਮਾਟਰ ਪਾ ਕੇ ਨਰਮ ਹੋਣ ਤੱਕ ਭੁੰਨ ਲਓ।
5. ਇਸ ਮਿਸ਼ਰਣ ਵਿਚ 1 ਚੱਮਚ ਨਮਕ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ।
6. 350 ਗ੍ਰਾਮ ਬੈਂਗਣ ਪਾ ਕੇ ਇਸ ਸਾਰੀ ਸਮੱਗਰੀ ਨੂੰ ਚੰਗੀ ਤਰ੍ਹਾਂ ਮਿਲਾਓ।
7. ਇਸ ਨੂੰ ਢੱਕਣ ਨਾਲ ਢੱਕੋ ਅਤੇ 15 ਮਿੰਟ ਤੱਕ ਕੁੱਕ ਕਰੋ।
8. ਬਾਅਦ 'ਚ ਧਨੀਏ ਨਾਲ ਗਾਰਨਿਸ਼ ਕਰੋ।
9. ਤੁਹਾਡੀ ਰੈਸਿਪੀ ਤਿਆਰ ਹੈ ਗਰਮਾ-ਗਰਮ ਰੋਟੀ ਨਾਲ ਸਰਵ ਕਰੋ।


Related News