ਬੱਚੇ ਦੇ Closet ਦੀ ਇੰਝ ਕਰੋ ਸੈਟਿੰਗ

04/05/2018 2:25:34 PM

ਨਵੀਂ ਦਿੱਲੀ— ਸਾਫ-ਸੁਥਰਾ ਘਰ ਦੇਖਣ 'ਚ ਬਹੁਤ ਚੰਗਾ ਲੱਗਦਾ ਹੈ। ਘਰ 'ਚ ਛੋਟੇ ਬੱਚੇ ਹੋਣ ਤਾਂ ਇਨ੍ਹਾਂ ਦੇ ਖਿਡੋਣੇ, ਕੱਪੜੇ, ਫੁੱਟਵਿਅਰ ਆਦਿ ਹੋਰ ਵੀ ਕਈ ਤਰ੍ਹਾਂ ਦਾ ਸਾਮਾਨ ਇੱਧਰ-ਉੱਧਰ ਬਿਖਰਿਆਂ ਰਹਿੰਦਾ ਹੈ। ਜਿਸ ਨੂੰ ਸੰਭਾਲਣ 'ਚ ਮਾਂ ਨੂੰ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਇਹ ਗੱਲ ਵੀ ਸਹੀ ਹੈ ਕਿ ਬੱਚਾ ਜਿੰਨਾ ਜ਼ਿਆਦਾ ਛੋਟਾ ਹੋਵੇਗਾ ਇਸ ਦੀ ਜ਼ਰੂਰਤ ਦਾ ਸਾਮਾਨ ਵੀ ਉਨਾਂ ਹੀ ਜ਼ਿਆਦਾ ਹੋਵੇਗਾ। ਇਸ ਛੋਟੇ-ਛੋਟੇ ਸਾਮਾਨ ਨੂੰ ਸਮੇਟ ਕੇ ਰੱਖਣਾ ਵੀ ਮੁਸ਼ਕਿਲ ਹੁੰਦਾ ਹੈ, ਅਜਿਹੇ 'ਚ ਤੁਸੀਂ ਕੁਝ ਕ੍ਰਿਏਟਿਵ ਸੋਚ ਸਕਦੇ ਹੋ ਤਾਂ ਕਿ ਛੋਟੇ-ਛੋਟੇ ਬੱਚਿਆਂ ਦੀਆਂ ਚੀਜ਼ਾਂ ਦੀ ਸੰਭਾਲ ਵੀ ਸਕੋ ਅਤੇ ਜਲਦੀ-ਜਲਦੀ 'ਚ ਇਸ ਨੂੰ ਚੁਕਣ ਲਈ ਤੁਹਾਨੂੰ ਦੂਰ ਵੀ ਨਾ ਜਾਣਾ ਪਏ। ਆਓ ਜਾਣਦੇ ਹਾਂ ਕੁਝ ਤਸਵੀਰਾਂ, ਜਿਨ੍ਹਾਂ ਨਾਲ ਤੁਸੀਂ ਵੀ ਆਈਡਿਆ ਲੈ ਸਕਦੇ ਹੋ ਕਿ ਕਿਸ ਤਰ੍ਹਾਂ ਬੱਚੇ ਦੀ ਅਲਮਾਰੀ ਨੂੰ ਰੱਖੀਏ।

PunjabKesari
- ਕਲੋਸੈੱਟ 'ਚ ਇਸ ਤਰ੍ਹਾਂ ਰੱਖੋ ਛੋਟੇ-ਛੋਟੇ ਕੱਪੜੇ।
- ਖਿਡੋਣੇ ਨੂੰ ਵੀ ਦਿਓ ਅਲਮਾਰੀ 'ਚ ਥਾਂ।
- ਬੱਚੇ ਦੀ ਹਰ ਚੀਜ਼ ਦੀ ਹੋਵੇ ਪੂਰੀ ਤਰ੍ਹਾਂ ਸੰਭਾਲ
- ਫੁੱਟਵਿਅਰ ਵੀ ਸਹੀਂ ਤਰੀਕਿਆਂ ਨਾਲ ਰੱਖੋ।


Related News